ਸਰਬਜੀਤ ਕੌਰ ਦੇ ਪਤੀ ਦੀ ਪਹਿਲੀ ਪਤਨੀ ਨੇ ਕੀਤੇ ਦੋ ਕੇਸ ਦਰਜ

0
35
Sarabjit Kaur

ਇਸਲਾਮਾਬਾਦ, 8 ਸਤੰਬਰ 2026 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਪਾਕਿਸਤਾਨ (Pakistan) ਵਿਖੇ ਭਾਰਤੀ ਔਰਤ ਸਰਬਜੀਤ ਕੌਰ ਦੇ ਪਤੀ ਤੇ ਉਸਦੀ ਪਹਿਲੀ ਪਤਨੀ ਵਲੋਂ ਦੋ ਕੇਸ ਦਰਜ (Case registered) ਕੀਤੇ ਗਏ ਹਨ ।

ਕਿਹੜੇ ਦੋ ਮਾਮਲੇ ਕੀਤੇ ਗਏ ਹਨ ਦਰਜ

ਮਿਲੀ ਜਾਣਕਾਰੀ ਅਨੁਸਾਰ ਭਾਰਤੀ ਔਰਤ ਸਰਬਜੀਤ ਕੌਰ (Sarabjit Kaur) ਨਾਲ ਜਿਸ ਪਾਕਿਸਤਾਨੀ ਵਿਅਕਤੀ ਨਾਸਿਰ ਹੁਸੈਨ ਵਲੋਂ ਵਿਆਹ ਕਰਵਾ ਲਿਆ ਗਿਆ ਸੀ ਦੇ ਚਲਦਿਆਂ ਨਾਸਿਰ ਹੁਸੈਨ (Nasir Hussain) ਦੀ ਪਹਿਲੀ ਪਤਨੀ ਨੇ ਨਾਸਿਰ ਹੁਸੈਨ ਵਿਰੁੱਧ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਹਨ ਦੇ ਵਿਚ ਪਹਿਲਾ ਮਾਮਲਾ ਉਨ੍ਹਾਂ ਦੇ ਨਾਬਾਲਗ ਬੱਚਿਆਂ ਦੀ ਦੇਖਭਾਲ ਦਾ ਹੈ ਅਤੇ ਦੂਸਰਾ ਮਾਮਲਾ ਸਰਬਜੀਤ ਕੌਰ ਨਾਲ ਉਸਦੀ ਮਨਜ਼ੂਰੀ ਦੇ ਬਿਨਾਂ ਵਿਆਹ ਕਰਨ ਦਾ ਹੈ ।

ਕੀ ਦਾਅਵਾ ਕੀਤਾ ਗਿਆ ਹੈ ਨਾਸਿਰ ਹੁਸੈਨ ਦੀ ਪਹਿਲੀ ਪਤਨੀ ਵਲੋਂ

ਉਪਰੋਕਤ ਮਾਮਲੇ ਸਬੰਧੀ ਮਾਮਲੇ ਦਰਜ ਕਰਵਾਉਣ ਵਾਲੀ ਨਾਸਿਰ ਹੁਸੈਨ ਦੀ ਪਹਿਲੀ ਪਤਨੀ ਸਾਇਮਾ ਹੁਸੈਨ (Saima Hussain) ਨੇ ਦਾਅਵਾ ਕੀਤਾ ਹੈ ਕਿ ਜੋ ਉਪਰੋਕਤ ਦੋਵੇਂ ਮਾਮਲੇ ਉਸ ਵਲੋਂ ਦਰਜ ਕਰਵਾਏ ਗਏ ਹਨ ਪਾਕਿਸਤਾਨੀ ਕਾਨੂੰਨ ਤਹਿਤ ਅਪਰਾਧ ਹਨ । ਇਸ ਸਬੰਧੀ ਸਾਇਮਾ ਹੁਸੈਨ ਦੇ ਵਕੀਲ ਅਲੀ ਚੰਗੇਜ਼ੀ ਨੇ ਕਿਹਾ ਕਿ ਨਾਸਿਰ ਹੁਸੈਨ ਦੀ ਪਹਿਲੀ ਪਤਨੀ ਸਾਇਮਾ ਹੁਸੈਨ ਨੇ ਅਪਣੇ ਪਤੀ ਵਿਰੁਧ ਕੇਸ ਦਾਇਰ (Case filed) ਕੀਤਾ ਹੈ । ਉਸ ਨੇ ਦੋਸ਼ ਲਾਇਆ ਹੈ ਕਿ ਉਸ ਦੇ ਪਤੀ ਨੇ ਨਾ ਸਿਰਫ਼ ਉਸ ਨੂੰ ਘਰੋਂ ਕੱਢ ਦਿਤਾ, ਸਗੋਂ ਉਸ ਦੇ ਕੱਪੜੇ ਵੀ ਸਾੜ ਦਿਤੇ । ਉਹ ਅਦਾਲਤ ਰਾਹੀਂ ਉਸ ਤੋਂ ਗੁਜ਼ਾਰਾ ਭੱਤਾ ਮੰਗ ਰਹੀ ਹੈ ।

LEAVE A REPLY

Please enter your comment!
Please enter your name here