ਓ. ਪੀ. ਰਾਣਾ ਨੇ ਕੀਤਾ ਸੀ. ਬੀ. ਆਈ. ਅਦਾਲਤ ਵਿਚ ਆਤਮ-ਸਮਰਪਣ

0
27
surrender

ਚੰਡੀਗੜ੍ਹ, 2 ਜੂਨ 2026 : ਰਿਸ਼ਵਤ ਮਾਮਲੇ ਵਿਚ ਫਸੇੇ ਓ. ਪੀ. ਰਾਣਾ (O. P. Rana) ਵਲੋਂ ਬੀਤੀ ਦੇਰ ਰਾਤ ਸੀ. ਬੀ. ਆਈ. ਅਦਾਲਤ ਵਿਚ ਆਤਮ-ਸਮਰਪਣ (surrender) ਕੀਤੇ ਜਾਣ ਦਾ ਸਮਾਚਾਰ ਹੈ ।

ਕਿੰਨੇ ਦਿਨ ਦੇ ਰਿਮਾਂਡ ‘ਤੇ ਗਿਆ ਹੈ ਭੇਜਿਆ

ਪੰਜਾਬ ਵਿਜੀਲੈਂਸ ਦਫ਼ਤਰ ਵਿੱਚ ਰਿਸ਼ਵਤ ਮਾਮਲੇ ਵਿੱਚ ਫਸੇ ਡੀ. ਜੀ. ਪੀ. ਵਿਜੀਲੈਂਸ ਦੇ ਰੀਡਰ ਓ. ਪੀ. ਰਾਣਾ ਜਿਨ੍ਹਾਂ ਨੇ ਦੇਰ ਰਾਤ ਸੀ. ਬੀ. ਆਈ. ਅਦਾਲਤ (C. B. I. Court) ਵਿੱਚ ਆਤਮ-ਸਮਰਪਣ ਕਰ ਦਿੱਤਾ ਹੈ ਤੋਂ ਬਾਅਦ ਅਦਾਲਤ ਨੇ ਉਸ ਨੂੰ 7 ਦਿਨ ਦੇ ਰਿਮਾਂਡ `ਤੇ ਭੇਜ ਦਿੱਤਾ ਹੈ । ਸੀ. ਬੀ. ਆਈ. ਨੂੰ ਰਿਮਾਂਡ ਦੌਰਾਨ ਰਾਣਾ ਤੋਂ ਭ੍ਰਿਸ਼ਟਾਚਾਰ ਦੇ ਇਸ ਮਾਮਲੇ ਵਿੱਚ ਕਈ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ ।

ਕੀ ਆਖਿਆ ਓ. ਪੀ. ਰਾਣਾ ਨੇ

ਸੀ. ਬੀ. ਆਈ. ਅਦਾਲਤ ਵੱਲੋਂ ਆਪਣੀ ਅਗਾਊਂ ਜ਼ਮਾਨਤ ਅਰਜ਼ੀ ਰੱਦ ਕੀਤੇ ਜਾਣ ਤੋਂ ਬਾਅਦ ਰਾਣਾ ਨੇ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ । ਉਸਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਕੋਈ ਰਾਹਤ ਨਹੀਂ ਮਿਲੀ । ਐਡਵੋਕੇਟ ਸੁਮੇਸ਼ ਜੈਨ ਰਾਹੀਂ ਦਾਇਰ ਆਤਮ ਸਮਰਪਣ ਅਰਜ਼ੀ ਵਿੱਚ ਰਾਣਾ ਨੇ ਦਾਅਵਾ ਕੀਤਾ ਕਿ ਉਸਨੂੰ ਇਸ ਮਾਮਲੇ ਵਿੱਚ ਝੂਠਾ ਫਸਾਇਆ ਗਿਆ ਹੈ । ਉਸਨੇ ਕਿਹਾ ਕਿ ਉਸਨੇ ਕਦੇ ਵੀ ਕਿਸੇ ਤੋਂ ਰਿਸ਼ਵਤ ਨਹੀਂ ਮੰਗੀ ਅਤੇ ਦੋਸ਼ ਲਗਾਇਆ ਕਿ ਪੂਰਾ ਮਾਮਲਾ ਸੀਬੀਆਈ ਰਾਹੀਂ ਘੜੀ ਗਈ ਇਕਤਰਫ਼ਾ ਕਹਾਣੀ ਸੀ ।

LEAVE A REPLY

Please enter your comment!
Please enter your name here