ਜਾਇਦਾਦ ਦੇ ਚਲ ਰਹੇ ਵਿਵਾਦ `ਚ ਵਿਅਕਤੀ ਨੇ ਖੁਦ ਨੂੰ ਲਗਾਈ ਅੱਗ

0
20
Amritsar Burn

ਅੰਮ੍ਰਿਤਸਰ, 2 ਸਤੰਬਰ 2026 : ਪੰਜਾਬ ਦੇ ਜਿਲਾ ਅੰਮ੍ਰਿਤਸਰ (Amritsar) ਵਿਖੇ ਜੱਦੀ ਜਾਇਦਾਦ ਦੇ ਮਾਮਲੇ ਵਿਚ ਮਾਨਸਿਕ ਤਣਾਅ ਵਿਚ ਆਏ ਵਿਅਕਤੀ ਨੇ ਖੁਦ ਨੂੰ ਹੀ ਅੱਗ ਲਗਾ (Set fire) ਲਈ ਹੈ ।

ਕੌਣ ਹੈ ਇਹ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਵਿਖੇ ਜੱਦੀ-ਪੁਸ਼ਤੀ ਜਾਇਦਾਦ ਦੇ ਵਿਵਾਦ ਵਿਚ ਜੋ ਮਾਨਸਿਕ ਤਣਾਅ (Mental stress) ਵਿਚ ਆਏ ਇਕ ਵਿਅਕਤੀ ਵਲੋਂ ਆਪਣੇ ‘ਤੇ ਤੇਲ ਪਾ ਕੇ ਅੱਗ ਲਗਾ ਲਈ ਹੈ ਦੀ ਪਛਾਣ ਪਲਵਿੰਦਰ ਸਿੰਘ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਗੰਭੀਰ ਹਾਲਤ ਵਿਚ ਉਸ ਨੂੰ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿਥੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਪਲਵਿੰਦਰ ਸਿੰਘ ਨੇ ਦਮ ਤੋੜ (Death) ਦਿੱਤਾ ।

ਮਜਬੂਰ ਕਰਨ ਵਾਲੀ ਭੈਣ ਤੇ ਜੀਜੇ ਖਿ਼ਲਾਫ਼ ਕੇਸ ਦਰਜ

ਥਾਣਾ ਛੇਹਰਟਾ ਦੀ ਪੁਲਸ ਨੇ ਮਰਨ ਲਈ ਮਜ਼ਬੂਰ ਕਰਨ ਦੇ ਦੋਸ਼ ਹੇਠ ਮ੍ਰਿਤਕ ਦੀ ਭੈਣ ਸੁਮਨ ਬਾਲਾ ਅਤੇ ਜੀਜੇ ਪ੍ਰੇਮ ਸਿੰਘ ਖਿਲਾਫ ਕੇਸ ਦਰਜ (Case registered) ਕੀਤਾ ਹੈ । ਦੱਸਣਯੋਗ ਹੈ ਕਿ ਬੀਤੀ ਸ਼ਾਮ 4 ਵਜੇ ਉਸਦਾ ਪਤੀ ਸਾਈਕਲ ‘ਤੇ ਘਰੋਂ ਨਿਕਲਿਆ ਸੀ ਅਤੇ ਉਸਨੂੰ 8 ਵਜੇ ਪਤਾ ਲੱਗਿਆ ਕਿ ਉਸਨੇ ਐਸਮਾ ਐਸਟੇਟ ਆਪਣੀ ਭੈਣ ਅਤੇ ਜੀਜੇ ਦੇ ਘਰ ਜਾ ਕੇ ਖੁਦ ਨੂੰ ਅੱਗ ਲਗਾ ਲਈ ਹੈ, ਜਿਸਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਲਿਜਾਇਆ ਗਿਆ, ਜਿਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਉਸਦੇ ਪਤੀ ਪਲਵਿੰਦਰ ਸਿੰਘ ਨੇ ਆਪਣੀ ਭੈਣ ਅਤੇ ਜੀਜੇ ਤੋਂ ਤੰਗ ਆ ਕੇ ਖੁਦ ਨੂੰ ਅੱਗ ਲਗਾਈ । ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਕੀ ਦੱਸਿਆ ਮ੍ਰਿਤਕ ਦੀ ਪਤਨੀ ਨੇ ਦਰਜ ਕਰਵਾਈ ਸਿ਼ਕਾਇਤ ਵਿਚ

ਮ੍ਰਿਤਕ ਦੀ ਪਤਨੀ ਸੁਖਵਿੰਦਰ ਕੌਰ ਦੀ ਸਿ਼ਕਾਇਤ ‘ਤੇ ਦਰਜ ਕੀਤੇ ਗਏ ਮਾਮਲੇ ਵਿਚ ਉਸ ਦਾ ਕਹਿਣਾ ਹੈ ਕਿ ਉਸ ਦਾ ਵਿਆਹ 27 ਸਾਲ ਪਹਿਲਾਂ ਪਲਵਿੰਦਰ ਸਿੰਘ ਨਾਲ ਹੋਇਆ ਸੀ । ਉਸ ਦੀ ਵੱਡੀ ਨਣਾਨ ਸੁਮਨ ਬਾਲਾ ਜੋ ਐਸਮਾ ਅਸਟੇਟ ਰਾਮਤੀਰਥ ਰੋਡ ਵਿਖੇ ਰਹਿੰਦੀ ਹੈ, ਸਾਲ 2021 ਵਿਚ ਉਸ ਦੇ ਸਹੁਰਾ ਸਾਵਨ ਸਿੰਘ ਨੂੰ ਆਪਣੇ ਨਾਲ ਲੈ ਗਈ ਸੀ, ਜਿਥੇ ਉਨ੍ਹਾਂ ਦੀ ਮੌਤ ਹੋ ਜਾਣ ‘ਤੇ ਕਿਸੇ ਨੂੰ ਦੱਸੇ ਬਿਨਾਂ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਸੀ ।

ਇਸ ਤੋਂ ਬਾਅਦ ਉਸਦੀ ਨਣਾਨ ਨੇ ਪੂਰੀ ਜਾਇਦਾਦ ਆਪਣੇ ਨਾਮ ਕਰਵਾ ਲਈ ਅਤੇ ਜਿਸ ਘਰ ਵਿਚ ਉਹ ਰਹਿ ਰਹੇ ਹਨ ਨੂੰ ਵੀ ਖਾਲੀ ਕਰਨ ਲਈ ਉਨ੍ਹਾਂ ਕੋਰਟ ਦਾ ਨੋਟਿਸ ਭੇਜ ਦਿੱਤਾ । ਦੋ ਸਾਲ ਪਹਿਲਾਂ ਵੀ ਉਸਦਾ ਪਤੀ ਪਲਵਿੰਦਰਸਿੰਘ ਆਪਣੀ ਭੈਣ ਸੁਮਨ ਬਾਲਾ ਦੇ ਘਰ ਇਹ ਆਖਣ ਲਈ ਗਿਆ ਸੀ ਕਿ ਉਨ੍ਹਾਂ ਦਾ ਘਰ ਖਾਲੀ ਨਾ ਕਰਵਾਇਆ ਜਾਵੇ ਪਰ ਉਸਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ ।

LEAVE A REPLY

Please enter your comment!
Please enter your name here