ਏਅਰ ਇੰਡੀਆ ਤੇ ਏਅਰ ਇੰਡੀਆ ਐਕਸਪ੍ਰੈਸ ਕਰੇਗੀ ਪਾਇਲਟਾਂ ਦਾ ਡਰੱਗ ਟੈਸਟ

0
29
Airoplane

ਨਵੀਂ ਦਿੱਲੀ, 13 ਅਗਸਤ 2026 : ਭਾਰਤ ਦੇਸ਼ ਦੀਆਂ ਪ੍ਰਮੁੱਖ ਜਹਾਜ਼ ਕੰਪਨੀਆਂ ਵਿਚੋਂ ਏਅਰ ਇੰਡੀਆ (Air India) ਤੇ ਏਅਰ ਇੰਡੀਆ ਐਕਸਪ੍ਰੈਸ ਵਲੋਂ ਰੋਜ਼ਾਨਾ ਹੀ ਸਾਰੇ ਪਾਇਲਟਾਂ ਦਾ ਡਰੱਗ ਟੈਸਟ (Drug test) ਹੋਵੇਗਾ ।

ਕਦੋਂ ਤੋਂ ਸ਼ੁਰੂ ਹੋਵੇੇਗੀ ਇਹ ਜਾਂਚ ਪ੍ਰਕਿਰਿਆ

ਮਿਲੀ ਜਾਣਕਾਰੀ ਅਨੁਸਾਰ ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈਸ (Air India Express) ਵਲੋਂ ਆਪਣੇ ਸਮੁੱਚੇ ਪਾਇਲਟਾਂ (Pilots) ਦਾ ਰੋਜ਼ਾਨਾ ਡਰੱਗ ਟੈਸਟ ਕਰਨ ਦਾ ਜੋ ਫ਼ੈਸਲਾ ਕੀਤਾ ਗਿਆ ਹੈ ਇਹ ਜਾਂਚ ਪ੍ਰਕਿਰਿਆ ਉਪਰੋਕਤ ਦੋਵੇਂ ਏਅਰਲਾਈਨਜ਼ ਵਲੋਂ ਅੱਜ ਤੋਂ ਹੀ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਉਪਰੋਕਤ ਜਾਂਚ ਪ੍ਰਕਿਰਿਆ ਦੌਰਾਨ ਇਹ ਵੀ ਜਾਂਚ ਕੀਤੀ ਜਾਵੇਗੀ ਕਿ ਕਿਸੇ ਪਾਇਲਟ ਨੇ ਪਾਬੰਦੀਸ਼ੁਦਾ ਦਵਾਈਆਂ (Banned drugs) ਜਾਂ ਨਸ਼ੀਲੇ ਪਦਾਰਥਾਂ ਦੀ ਵਰਤੋਂ ਤਾਂ ਨਹੀਂ ਕੀਤੀ ਹੈ । ਦੱਸਣਯੋਗ ਹੈ ਕਿ ਦੋਵਾਂ ਏਅਰਲਾਈਨਾਂ ਵਿੱਚ 5 ਹਜ਼ਾਰ ਤੋਂ ਵੱਧ ਪਾਇਲਟ ਹਨ ।

ਕਿਊ਼ਂ ਲਿਆ ਗਿਆ ਹੈ ਇਹ ਫ਼ੈਸਲਾ

ਜਿਕਰਯੋਗ ਹੈ ਕਿ ਪਿਛਲੇ ਹਫ਼ਤੇ ਫੂਕੇਟ-ਦਿੱਲੀ ਫਲਾਇਟ ਦੇ ਇੱਕ ਪਾਇਲਟ ਦਾ ਡਰੱਗ ਟੈਸਟ ਪਾਜ਼ੇਟਿਵ (Drug test positive) ਆਉਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ । ਅਸਲ ਵਿੱਚ ਇਸ ਫਲਾਇਟ ਦੇ ਭੁਵਨੇਸ਼ਵਰ ਤੋਂ ਲੰਘਦੇ ਸਮੇਂ ਅਚਾਨਕ ਟਰਬੂਲੈਂਸ ਵਰਗੇ ਹਾਲਾਤ ਬਣੇ ਅਤੇ ਇਹ ਲਗਭਗ 300 ਫੁੱਟ ਹੇਠਾਂ ਆ ਗਈ ਸੀ, ਜਿਸ ਨਾਲ ਯਾਤਰੀਆਂ ਅਤੇ ਕਰੂ ਮੈਂਬਰਾਂ ਨੂੰ ਸੱਟਾਂ ਲੱਗੀਆਂ ਸਨ। ਜਾਣਕਾਰੀ ਅਨੁਸਾਰ ਇਸ ਘਟਨਾ ਤੋਂ ਬਾਅਦ ਇੱਕ ਪਾਇਲਟ ਦੇ ਦੋ ਡਰੱਗ ਟੈਸਟ ਹੋਏ ਸਨ। ਦੋਵੇਂ ਟੈਸਟ ਪਾਜ਼ੇਟਿਵ ਸਨ । ਦੂਜੇ ਟੈਸਟ ਵਿੱਚ ਗਾਂਜਾ ਪੀਣ ਦੀ ਪੁਸ਼ਟੀ ਹੋਈ ਸੀ। ਫਲਾਇਟ ਦੇ ਯਾਤਰੀ ਨੇ ਦੋਸ਼ ਲਗਾਇਆ ਸੀ ਕਿ ਪਾਇਲਟ ਨਸ਼ੇ ਵਿੱਚ ਸੀ ।

LEAVE A REPLY

Please enter your comment!
Please enter your name here