ਰਾਜੌਰੀ, 14 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਜੰਮੂ-ਕਸ਼ਮੀਰ (Jammu and Kashmir) ਦੇ ਜਿਲਾ ਰਾਜੌਰੀ ਵਿਖੇ ਸੱਪ ਦੇ ਡੰਗ ਮਾਰ ਜਾਣ ਦੇ ਕਾਰਨ ਦੋ ਸਕੀਆਂ ਨਾਬਾਲਗ ਭੈਣਾਂ ਦੀ ਮੌਤ (Death) ਹੋ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।
ਕੌਣ ਹਨ ਦੋਵੇਂ ਜਣੀਆਂ
ਮਿਲੀ ਜਾਣਕਾਰੀ ਅਨੁਸਾਰ ਜਿਲਾ ਰਾਜੌਰੀ ਦੇ ਕਾਲਾਕੋਟ ਉਪ-ਮੰਡਲ ਦੇ ਪਿੰਡ ਮਨਮਾ ਬਰਮਾਰੀ ਵਿਖੇ ਜੋ ਸੱਪ ਦੇ ਡੰਗਣ (snakebite) ਦੇ ਕਾਰਨ ਦੋ ਸਕੀਆਂ ਨਾਬਾਲਗ ਭੈਣਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਹੈ ਵਿਚ ਦੋਹਾਂ ਭੈਣਾਂ ਦੀ ਪਛਾਣ ਪੰਜ ਸਾਲਾ ਅਮੀਬਾ ਅਤੇ 3 ਸਾਲਾ ਅਮੀਜ਼ਾ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਦੋਵੇਂ ਭੈਣਾਂ ਪਰਿਵਾਰਕ ਮੈਂਬਰਾਂ ਦੇ ਨਾਲ ਇਕ ਕਮਰੇ ਵਿਚ ਸੁੱਤੀਆਂ ਪਈਆਂ ਸਨ ਕਿ ਬਿਸਤਰੇ ਵਿਚ ਇਕ ਸੱਪ ਆਇਆ ਅਤੇ ਦੋਹਾਂ ਨੂੰ ਡੰਗ ਮਾਰਿਆ, ਜਿਸ ਕਾਰਨ ਦੋਹਾਂ ਦੀ ਮੌਤ ਹੋ ਗਈ ।
ਪਰਿਵਾਰਕ ਮੈਂਬਰਾਂ ਪਹੁੰਚਾਇਆ ਹਸਪਤਾਲ
ਉਕਤ ਵਾਪਰੇ ਘਟਨਾਕ੍ਰਮ ਸਬੰਧੀ ਪਰਿਵਾਰਕ ਮੈਂਬਰਾਂ ਨੂੰ ਪਤਾ ਚਲਦਿਆਂ ਹੀ ਉਨ੍ਹਾਂ ਤੁਰੰਤ ਕਾਰਵਾਈ ਕਰਦਿਆਂ ਬੱਚੀਆਂ ਨੂੰ ਨੇੜਲੇ ਹਸਪਤਾਲ ਵਿਖੇ ਇਲਾਜ ਲਈ ਪਹੁੰਚਾਇਆ, ਜਿਥੇ ਡਾਕਟਰਾਂ ਵਲੋਂ ਬੱਚੀਆਂ ਦੀ ਕੀਤੀ ਗਈ ਜਾਂਚ ਤੋਂ ਬਾਅਦ ਦੋਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ । ਦੱਸਣਯੋਗ ਹੈ ਕਿ ਦੋਵੇਂ ਨਾਬਾਲਗ ਭੈਣਾਂ (Minor sisters) ਰਾਜੌਰੀ ਦੀਆਂ ਰਹਿਣ ਵਾਲੀਆਂ ਹਨ ।









