ਸਤਲੋਕ ਆਸ਼ਰਮ ਦੇ ਮੁਖੀ ਰਾਮਪਾਲ ਨੂੰ ਮਿਲੀ ਹਾਈਕੋਰਟ ਤੋਂ ਜ਼ਮਾਨਤ

0
31
Rampal

ਹਰਿਆਣਾ, 8 ਅਪ੍ਰੈਲ 2026 : ਸਤਲੋਕ ਆਸ਼ਰਮ ਦੇ ਮੁਖੀ ਰਾਮਪਾਲ (Rampal) ਜੋ ਕਿ ਜੇਲ ਵਿਚ ਉਮਰ ਕੈਦ ਦੀ ਸਜਾ ਕੱਟ ਰਹੇ ਹਨ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ (High Court) ਨੇ ਜ਼ਮਾਨਤ ਦੇ ਦਿੱਤੀ ਹੈ ।

ਕਿਸ ਮਾਮਲੇ ਵਿਚ ਜੇਲ ਅੰਦਰ ਸਜ਼ਾ ਕੱਟ ਰਹੇ ਹਨ ਰਾਮਪਾਲ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਜੋ ਅੱਜ ਸਤਲੋਕ ਆਸ਼ਰਮ ਦੇ ਮੁਖੀ (Head of Satlok Ashram) ਰਾਮਪਾਲ ਨੂੰ ਇਕ ਵੱਡੀ ਰਾਹਤ ਦਿੱਤੀ ਗਈ ਹੈ ਉਹ ਰਾਹਤ ਜ਼ਮਾਨਤ (Bail) ਦਿੱਤੇ ਜਾਣਾ ਹੈ । ਦੱਸਣਯੋਗ ਹੈ ਕਿ ਰਾਮਪਾਲ ਦੇਸ਼ਧ੍ਰੋਹ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਸਨ ਤੇ ਉਹ ਇਸ ਮਾਮਲੇ ਦੇ ਸਬੰਧ ਵਿੱਚ ਹਿਸਾਰ ਦੀ ਕੇਂਦਰੀ ਜੇਲ੍ਹ-2 ਵਿੱਚ 11 ਸਾਲ 4 ਮਹੀਨੇ ਅਤੇ 20 ਦਿਨਾਂ ਤੋਂ ਬੰਦ ਹੈ। ਉਸ ਨੂੰ ਅੱਜ ਜੇਲ੍ਹ ਤੋਂ ਰਿਹਾਅ ਕੀਤਾ ਜਾ ਸਕਦਾ ਹੈ ।

ਕੀ ਦੱਸਿਆ ਜੇਲ ਸੁਪਰਡੈਂਟ ਨੇ

ਹਿਸਾਰ ਕੇਂਦਰੀ ਜੇਲ੍ਹ-2 ਦੇ ਸੁਪਰਡੈਂਟ ਉਮੇਸ਼ ਕੁਮਾਰ ਨੇ ਦੱਸਿਆ ਕਿ ਹਾਈ ਕੋਰਟ ਦੇ ਜ਼ਮਾਨਤ ਦੇ ਹੁਕਮ ਨੂੰ ਸਬੰਧਤ ਅਦਾਲਤ ਨੂੰ ਭੇਜ ਦਿੱਤਾ ਜਾਵੇਗਾ । ਇਸ ਤੋਂ ਬਾਅਦ ਉੱਥੇ ਜ਼ਰੂਰੀ ਜ਼ਮਾਨਤ ਬਾਂਡ ਜਮ੍ਹਾ ਕਰਵਾਇਆ ਜਾਵੇਗਾ ਤੇ ਫਿਰ ਇਸ ਤੋਂ ਬਾਅਦ ਰਿਹਾਈ ਦੇ ਹੁਕਮ ਜੇਲ੍ਹ ਭੇਜੇ ਜਾਣਗੇ, ਜਿਸ ਤੋਂ ਬਾਅਦ ਰਾਮਪਾਲ ਨੂੰ ਰਿਹਾਅ ਕਰ ਦਿੱਤਾ ਜਾਵੇਗਾ ।

LEAVE A REPLY

Please enter your comment!
Please enter your name here