ਹਿਮਾਚਲ ‘ਚ ਪੰਚਾਇਤੀ ਉਪ ਚੋਣ ਦਾ ਐਲਾਨ, 29 ਸਤੰਬਰ ਨੂੰ 141 ਸੀਟਾਂ ਲਈ ਵੋਟਿੰਗ
ਰਾਜ ਚੋਣ ਕਮਿਸ਼ਨ ਨੇ ਹਿਮਾਚਲ ਪ੍ਰਦੇਸ਼ ਵਿੱਚ ਪੰਚਾਇਤੀ ਰਾਜ ਸੰਸਥਾਵਾਂ ਦੀਆਂ ਉਪ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਰਾਜ ਚੋਣ ਕਮਿਸ਼ਨਰ ਅਨਿਲ ਖਾਚੀ ਨੇ ਇਸ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਸਬੰਧਤ ਖੇਤਰਾਂ ਵਿੱਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ।
ਰਾਜ ਚੋਣ ਕਮਿਸ਼ਨ ਦੇ ਨੋਟੀਫਿਕੇਸ਼ਨ ਅਨੁਸਾਰ 141 ਸੀਟਾਂ ਲਈ ਉਪ ਚੋਣਾਂ 29 ਸਤੰਬਰ ਨੂੰ ਹੋਣਗੀਆਂ। ਇਨ੍ਹਾਂ ਵਿੱਚ ਲਾਹੌਲ ਸਪਿਤੀ ਦੇ ਸਿਸੂ ਵਾਰਡ ਅਤੇ ਹਮੀਰਪੁਰ ਵਿੱਚ ਸੁਜਾਨਪੁਰ ਦੇ ਬਗੇਹੜਾ ਵਾਰਡ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦੀ ਵੱਡੀ ਉਪ ਚੋਣ ਵੀ ਸ਼ਾਮਲ ਹੈ।