ਜੀਂਦ, 8 ਸਤੰਬਰ 2026 : ਹਰਿਆਣਾ (Haryana) ਦੇ ਸ਼ਹਿਰ ਜੀਂਦ ਵਿਖੇ ਨਗਰ ਪ੍ਰੀਸ਼ਦ ਦੇ ਕਾਰਜਕਾਰੀ ਅਧਿਕਾਰੀ ਵਲੋਂ ਤਿੰਨ ਸਫਾਈ ਕਰਮਚਾਰੀਆਂ ਨੂੰ ਤੁਰੰਤ ਮੁਅੱਤਲ (Suspension) ਕਰ ਦਿੱਤਾ ਗਿਆ ਹੈ ।
ਕੌਣ ਹਨ ਇਹ ਤਿੰਨੋ ਜਣੇ
ਮਿਲੀ ਜਾਣਕਾਰੀ ਅਨੁਸਾਰ ਜੀਂਦ ਨਗਰ ਪ੍ਰੀਸ਼ਦ (Jind Nagar Parishad) ਦੇ ਕਾਰਜਕਾਰੀ ਅਧਿਕਾਰੀ ਸੁਸ਼ੀਲ ਕੁਮਾਰ ਵਲੋਂ ਜਿਨ੍ਹਾਂ ਤਿੰਨ ਪੱਕੇ ਕਰਮਚਾਰੀਆਂ ਨੂੰ ਮੁਅੱਤਲ ਕੀਤਾ ਗਿਆ ਹੈ ਦੇ ਵਿਚ ਸੋਹਨ ਲਾਲ, ਕਮਲਾ ਅਤੇ ਭਗਵਤੀ ਸ਼ਾਮਲ ਹਨ । ਦੱਸਣਯੋਗ ਹੈ ਕਿ ਇਨ੍ਹਾਂ ਤਿੰਨਾਂ ਵਿਰੁੱਧ ਵਿਭਾਗੀ ਜਾਂਚ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ ਤੇ ਜੂਨੀਅਰ ਇੰਜੀਨੀਅਰ ਊਸ਼ਾ ਨੂੰ ਵਿਭਾਗੀ ਜਾਂਚ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ, ਜਿਸ ਵਲੋਂ ਸਮੁੱਚੇ ਮਾਮਲੇ ਦੀ ਜਾਂਚ ਕਰਕੇ ਰਿਪੋਰਟ ਦਿੱਤੀ ਜਾਵੇਗੀ ।
ਪਾਲਿਕਾ ਰੋਲ ‘ਤੇ ਲੱਗੇ 6 ਕਰਮਚਾਰੀਆਂ ਦੀ ਸੇਵਾਵਾਂ ਕੀਤੀਆਂ ਸਮਾਪਤ
ਉਪਰੋਕਤ ਤਿੰਨ ਕਰਮਚਾਰੀਆਂ ਨੂੰ ਮੁਅੱਤਲ ਕਰਨ ਦੇ ਨਾਲ-ਨਾਲ ਜੀਂਦ ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਬਿਹਤਰ ਬਣਾਏ ਰੱਖਣ ਅਤੇ ਕਰਮਚਾਰੀਆਂ ਵਿੱਚ ਕੰਮ ਪ੍ਰਤੀ ਜਵਾਬਦੇਹੀ ਯਕੀਨੀ ਬਣਾਉਣ ਦੇ ਉਦੇਸ਼ ਨਾਲ ਜੀਂਦ ਨਗਰ ਪਰਿਸ਼ਦ ਪ੍ਰਸ਼ਾਸਨ ਨੇ ਸਖ਼ਤ ਕਾਰਵਾਈ ਕਰਦਿਆਂ ਜਿਨ੍ਹਾਂ 6 ਪਾਲਿਕਾ ਪੇ-ਰੋਲ ‘ਤੇ ਲੱਗੇ ਕਰਮਚਾਰੀਆਂ ਦੀ ਸੇਵਾਵਾਂ ਖਤਮ (Services ended) ਕਰ ਦਿੱਤੀਆਂ ਗਈਆਂ ਹਨ ਦੇ ਵਿਚ ਸੁਨੀਲ ਕੁਮਾਰ, ਸੁਮਿਤ, ਅਜੇ, ਰਣਦੀਪ, ਸੋਨੂ, ਸੰਜੇ, ਸੰਗੀਤ, ਪੂਨਮ ਅਤੇ ਪਵਨ ਸ਼ਾਮਲ ਹਨ ।









