ਹੋਲੀ ਦੀ ਰਾਤ ਹਰਿਆਣਾ ‘ਚ ਭਾਜਪਾ ਆਗੂ ਦਾ ਗੋਲੀਆਂ ਮਾਰ ਕੇ ਕਤਲ

0
7

ਚੰਡੀਗੜ੍ਹ, 15 ਮਾਰਚ 2025 – ਹਰਿਆਣਾ ‘ਚ ਭਾਜਪਾ ਆਗੂ ਦਾ ਗੋਲੀ ਮਾਰ ਕੇ ਕਤਲ ਕਰ ਦੇਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਘਟਨਾ ਹੋਲੀ ਦੀ ਰਾਤ ਨੂੰ ਵਾਪਰੀ। ਮ੍ਰਿਤਕ ਭਾਜਪਾ ਆਗੂ ਦੀ ਪਛਾਣ ਸੁਰਿੰਦਰ ਜਵਾਹਰਾ ਵਜੋਂ ਹੋਈ ਹੈ। ਸੁਰਿੰਦਰ ਸੋਨੀਪਤ ਦੇ ਮੁੰਡਲਾਨਾ ਦਾ ਮੰਡਲ ਪ੍ਰਧਾਨ ਸੀ। ਬੀਤੀ ਰਾਤ ਕਰੀਬ 9.30 ਵਜੇ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਭਾਜਪਾ ਆਗੂ ਦੇ ਕਤਲ ਤੋਂ ਬਾਅਦ ਇਲਾਕੇ ‘ਚ ਸਨਸਨੀ ਫੈਲ ਗਈ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਇਹ ਵੀ ਪੜ੍ਹੋ: ਪੰਜਾਬ ਦੇ ਇਸ ਸਰਕਾਰੀ ਹਸਪਤਾਲ ‘ਚ 11 ਸਾਲ ਬਾਅਦ ਮੁੜ ਗੂੰਜੀ ਕਿਲਕਾਰੀ

ਜਾਣਕਾਰੀ ਮੁਤਾਬਕ ਸੁਰਿੰਦਰ ਸ਼ਾਮ ਦੇ ਸਮੇਂ ਆਪਣੀ ਗਲੀ ਵਿਚ ਮੌਜੂਦ ਸੀ। ਇਸ ਦੌਰਾਨ ਪਿੰਡ ਦੇ ਹੀ ਮਨੂੰ ਪੁੱਤਰ ਜਗਦੀਸ਼ ਨੇ ਸੁਰਿੰਦਰ ‘ਤੇ ਫਾਇਰ ਕਰ ਦਿੱਤੇ। ਮਨੂੰ ਨੇ ਕਰੀਬ 2 ਤੋਂ 3 ਫਾਇਰ ਕੀਤੇ। ਦੱਸਿਆ ਜਾ ਰਿਹਾ ਹੈ ਕਿ ਮਨੂੰ ਦੀ ਭੂਆ ਦੀ ਜ਼ਮੀਨ ਸੁਰਿੰਦਰ ਵਲੋਂ ਖਰੀਦੀ ਗਈ ਸੀ। ਜਿਸ ਨੂੰ ਲੈ ਕੇ ਰੰਜਿਸ਼ ਸੀ। ਸੁਰਿੰਦਰ ਪਹਿਲਾਂ ਇਨੈਲੋ ਪਾਰਟੀ ਵਿਚ ਜੁੜਿਆ, ਉਸ ਤੋਂ ਬਾਅਦ ਭਾਜਪਾ ਵਿਚ ਸ਼ਾਮਲ ਹੋਇਆ ਸੀ।

ਭਾਜਪਾ ਆਗੂ ਦੇ ਕਤਲ ਦੀ ਜਾਣਕਾਰੀ ਸਾਹਮਣੇ ਆਉਂਦੇ ਹੀ ਇਲਾਕੇ ‘ਚ ਸਨਸਨੀ ਫੈਲ ਗਈ। ਪੁਲਸ ਮਾਮਲੇ ਦੀ ਛਾਣਬੀਣ ਵਿਚ ਜੁੱਟੀ ਹੋਈ ਹੈ। ਸੋਸ਼ਲ ਮੀਡੀਆ ‘ਤੇ ਭਾਜਪਾ ਆਗੂ ਸੁਰਿੰਦਰ ਜਵਾਹਰਾ ਦੀਆਂ ਕਈਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਸ ਵਿਚ ਉਹ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸਮੇਤ ਭਾਜਪਾ ਦੇ ਕਈ ਹੋਰ ਵੱਡੇ ਆਗੂਆਂ ਨਾਲ ਨਜ਼ਰ ਆ ਰਿਹਾ ਹੈ।

 

LEAVE A REPLY

Please enter your comment!
Please enter your name here