ਚੋਣਾਂ ਤੋਂ ਪਹਿਲਾਂ ਕਈ ਉਮੀਦਵਾਰ ਡੇਰਾ ਮੁਖੀ ਬਾਬਾ ਰਾਮ ਰਹੀਮ ਕੋਲ ਲਾ ਰਹੇ ਹਾਜ਼ਰੀ
ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਸਿੰਘ ਦੇ ਪੈਰੋਲ ‘ਤੇ ਜੇਲ੍ਹ ਤੋਂ ਬਾਹਰ ਆ ਚੁੱਕੇ ਹਨ ਅਤੇ ਬਾਹਰ ਆਉਣ ਤੋਂ ਬਾਅਦ ਉਸ ਨੇ ਵੀਰਵਾਰ ਨੂੰ ਸੂਬੇ ਭਰ ਦੇ ਸਾਰੇ ਬਲਾਕਾਂ ‘ਚ ਸੰਗਤਾਂ ਦੇ ਨਾਮ ਚਰਚਾ ਬੁਲਾਈ । ਇਹ ਨਾਮ ਚਰਚਾ ਸਵੇਰੇ 11 ਵਜੇ ਤੋਂ ਦੁਪਹਿਰ 12 ਵਜੇ ਤਕ ਚੱਲੀ। ਇਸ ਨਾਮ ਚਰਚਾ ਵਿਚ ਨਾ ਤਾਂ ਡੇਰਾ ਮੁਖੀ ਵੱਲੋਂ ਕੋਈ ਸੰਦੇਸ਼ ਸੁਣਾਇਆ ਗਿਆ ਤੇ ਨਾ ਹੀ ਚੋਣਾਂ ਵਿੱਚ ਸਮਰਥਨ ਦੇਣ ਦਾ ਕੋਈ ਫ਼ੈਸਲਾ ਆਇਆ।
ਨਾਮ ਚਰਚਾ ਵਿਚ ਸਿਰਫ਼ ਸੁਣਾਏ ਗਏ ਭਜਨ
ਦੱਸ ਦਈਏ ਕਿ ਨਾਮ ਚਰਚਾ ਵਿਚ ਸਿਰਫ਼ ਭਜਨ ਸੁਣਾਏ ਗਏ ਅਤੇ ਸਿਮਰਨ ਕੀਤਾ ਗਿਆ। ਸੂਬੇ ‘ਚ ਕਈ ਥਾਵਾਂ ‘ਤੇ BJP ਅਤੇ Congress ਪਾਰਟੀ ਦੇ ਉਮੀਦਵਾਰ ਸਿਮਰਨ ਲਈ ਨਾਮ ਚਰਚਾ ‘ਚ ਸ਼ਾਮਿਲ ਹੋਏ। ਅਜਿਹੇ ‘ਚ ਡੇਰੇ ਨੇ ਹਰਿਆਣਾ ਵਿਧਾਨ ਸਭਾ ਚੋਣਾਂ 2024 ‘ਚ ਉਮੀਦਵਾਰਾਂ ਨੂੰ ਸਮਰਥਨ ਦੇਣ ’ਤੇ ਵੀਰਵਾਰ ਨੂੰ ਆਪਣੇ ਪੱਤੇ ਨਹੀਂ ਖੋਲ੍ਹੇ। ਡੇਰਾ ਪ੍ਰੇਮੀ ਹੁਣ 4 ਅਕਤੂਬਰ ਦੀ ਰਾਤ ਦਾ ਇੰਤਜ਼ਾਰ ਕਰ ਰਹੇ ਹਨ।
ਡੇਰਾ ਪ੍ਰੇਮੀਆਂ ਦੀ ਲੱਗੀ ਭੀੜ
ਧਿਆਨਯੋਗ ਹੈ ਕਿ ਸ਼ਹਿਰ ਦੇ ਹਿਸਾਰ ਰੋਡ ‘ਤੇ ਸਥਿਤ ਇਕ ਨਿੱਜੀ ਪੈਲੇਸ ‘ਚ ਸਿਰਸਾ ਬਲਾਕ ਦੀ ਨਾਮ ਚਰਚਾ ਹੋਈ। ਸਵੇਰ ਤੋਂ ਨਾਮ ਚਰਚਾ ’ਚ ਪਹੁੰਚਣ ਲਈ ਡੇਰਾ ਪ੍ਰੇਮੀਆਂ ਦੀ ਭੀੜ ਲੱਗ ਗਈ। ਨਾਮ ਚਰਚਾ ’ਚ ਡੇਰੇ ਦੀ 85 ਮੈਂਬਰੀ ਕਮੇਟੀ ਦੇ ਮੈਂਬਰ ਵੀ ਸ਼ਾਮਿਲ ਹੋਏ ਪਰ ਕਿਸੇ ਪਰ ਕਿਸੇ ਨੇ ਕੋਈ ਸੰਦੇਸ਼ ਨਹੀਂ ਸੁਣਾਇਆ। 12 ਵਜੇ ਜਿਵੇਂ ਹੀ ਨਾਮ ਚਰਚਾ ਖ਼ਤਮ ਹੋਈ ਤਾਂ ਪ੍ਰੇਮੀਆਂ ਨੂੰ ਇਹ ਚਰਚਾ ਕਰਦਿਆਂ ਸੁਣਿਆ ਗਿਆ ਕਿ ਡੇਰੇ ਨੇ ਚੋਣਾਂ ਸਬੰਧੀ ਕੋਈ ਫੈਸਲਾ ਨਹੀਂ ਦਿੱਤਾ। ਨਾ ਹੀ ਕਮੇਟੀ ਦੇ 85 ਮੈਂਬਰਾਂ ਨੇ ਕੋਈ ਜ਼ਿਕਰ ਕੀਤਾ। ਅਜਿਹੇ ‘ਚ ਹੁਣ ਡੇਰਾ ਪ੍ਰੇਮੀ 4 ਅਕਤੂਬਰ ਦੀ ਰਾਤ ਦਾ ਇੰਤਜ਼ਾਰ ਕਰਨਗੇ। ਉੱਥੇ ਹੀ ਡੇਰੇ ਦੀ ਇਸ ਨਾਮ ਚਰਚਾ ਨੂੰ ਲੈ ਕੇ ਖੁਫੀਆ ਵਿਭਾਗ ਵੀ ਪੂਰੀ ਤਰ੍ਹਾਂ ਚੌਕਸ ਰਿਹਾ।
ਇਹ ਵੀ ਪੜ੍ਹੋ : ਚੰਡੀਗੜ੍ਹ ‘ਚ ਕੱਲ੍ਹ ਛੁੱਟੀ ਦਾ ਹੋਇਆ ਐਲਾਨ, ਜਾਣੋ ਵਜ੍ਹਾ
ਕਿਵੇਂ ਪਹੁੰਚਦਾ ਹੈ ਡੇਰੇ ਦਾ ਸੰਦੇਸ਼ ?
ਡੇਰੇ ਦੀ ਪ੍ਰਬੰਧਨ ਕਮੇਟੀ ਚੋਣਾਂ ਵਿਚ ਸਮਰਥਨ ਦੇਣ ਦਾ ਫ਼ੈਸਲਾ ਕਰਦੀ ਹੈ। ਮੌਜੂਦਾ ਸਮੇਂ ਗੁਰਮੀਤ ਸਿੰਘ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਡੇਰੇ ਦੀ ਵਾਈਸ ਚੇਅਰਪਰਸਨ ਹੈ। ਮੈਨੇਜਮੈਂਟ ਕਮੇਟੀ 85 ਮੈਂਬਰੀ ਸੂਬਾ ਪੱਧਰੀ ਕਮੇਟੀ ਨਾਲ ਸਲਾਹ-ਮਸ਼ਵਰਾ ਕਰਦੀ ਹੈ। ਇਸ ਤੋਂ ਬਾਅਦ ਸਮਰਥਨ ਦਾ ਸੰਦੇਸ਼ ਰਾਤੋ-ਰਾਤ ਜ਼ਿਲ੍ਹਾ ਪੱਧਰ ‘ਤੇ ਬਣੀ 25 ਮੈਂਬਰੀ ਕਮੇਟੀ ਜ਼ਰੀਏ ਬਲਾਕ ਪੱਧਰ ‘ਤੇ ਬਣੀ 15 ਮੈਂਬਰੀ ਕਮੇਟੀ ਤਕ ਪਹੁੰਚਦਾ ਹੈ, ਜੋ ਅੱਗੇ ਪਿੰਡ ‘ਚ ਸੱਤ ਮੈਂਬਰੀ ਕਮੇਟੀ ਨੂੰ ਸੰਦੇਸ਼ ਪਹੁੰਚਾਉਂਦਾ ਹੈ। ਇਸ ਤੋਂ ਬਾਅਦ ਇਹ ਸੰਦੇਸ਼ ਡੇਰਾ ਪ੍ਰੇਮੀਆਂ ਤੱਕ ਪਹੁੰਚਾਇਆ ਜਾਂਦਾ ਹੈ। ਡੇਰਾ ਪ੍ਰੇਮੀਆਂ ਨੂੰ ਵ੍ਹਟਸਐਪ ਜਾਂ ਮੋਬਾਈਲ ਰਾਹੀਂ ਨਿੱਜੀ ਤੌਰ ‘ਤੇ ਵੀ ਸੰਦੇਸ਼ ਦਿੱਤੇ ਜਾਂਦੇ ਹਨ। ਜੇ ਕਿਸੇ ਪ੍ਰੇਮੀ ਨੂੰ ਕੋਈ ਸ਼ੱਕ ਹੋਵੇ ਤਾਂ ਉਸ ਨੂੰ ਉਪਰੋਕਤ ਕਮੇਟੀ ਮੈਂਬਰਾਂ ਨਾਲ ਮੋਬਾਈਲ ‘ਤੇ ਗੱਲ ਕਰਵਾਈ ਜਾਂਦੀ ਹੈ।