ਜੰਮੂ ਦੇ ਆਰ. ਐਸ. ਪੁਰਾ ਨਿਰੀਖਣ ਘਰ ਵਿਚੋਂ ਭੱਜੇ ਤਿੰਨੋਂ ਕੈਦੀ ਅੰਬਾਲਾ ਤੋਂ ਗ੍ਰਿਫ਼ਤਾਰ

0
111
Arrested

ਅੰਬਾਲਾ, 18 ਫਰਵਰੀ 2026 : ਲੰਘੇ ਦਿਨਾਂ ਜੰਮੂ ਆਰ. ਐਸ. ਪੁਰਾ ਨਿਰੀਖਣ ਘਰ (Jammu R. S. Pura Inspection House) ਤੋਂ ਪੁਲਸ ਮੁਲਾਜਮਾਂ ਨੂੰ ਝਾਂਸਾ ਦੇ ਕੇ ਭੱਜੇ ਤਿੰਨੋ ਕੈਦੀਆਂ ਨੂੰ ਹਰਿਆਣਾ ਐਸ. ਟੀ. ਐਫ. ਨੇ ਗ੍ਰਿਫ਼ਤਾਰ (Arrested) ਕਰ ਲਿਆ ਹੈ ।

ਅੰਬਾਲਾ ਵਿਚ ਕਿਥੋਂ ਕੀਤਾ ਹੈ ਅੰਬਾਲਾ ਐਸ. ਟੀ. ਐਫ. ਨੇ ਗ੍ਰਿਫ਼ਤਾਰ

ਮਿਲੀ ਜਾਣਕਾਰੀ ਅਨੁਸਾਰ ਜੰਮੂ ਤੋਂ ਭੱਜੇ ਤਿੰਨੋਂ ਕੈਦੀਆਂ (three prisoners) ਨੂੰ ਐਸ. ਟੀ. ਐਫ. ਅੰਬਾਲਾ ਨੇ ਬੀਤੇ ਦਿਨੀਂ ਅੰਬਾਲਾ ਛਾਉਣੀ ਰੇਲਵੇ ਸਟੇਸ਼ਨ ਦੇ ਅਹਾਤੇ ਵਿਚੋਂ ਗ੍ਰਿਫ਼ਤਾਰ ਕੀਤਾ ਹੈ। ਦੱਸਣਯੋਗ ਹੈ ਕਿ ਜੰਮੂ-ਕਸ਼ਮੀਰ ਦੇ ਆਰਐਸ ਪੁਰਾ ਖੇਤਰ ਵਿੱਚ ਸਥਿਤ ਜੁਵੇਨਾਈਲ ਹੋਮ ਤੋਂ ਸੁਰੱਖਿਆ ਕਰਮਚਾਰੀਆਂ `ਤੇ ਗੋਲੀਬਾਰੀ ਕਰਕੇ ਭੱਜ ਗਏ ਸਨ ।

ਕੀ ਜਾਣਕਾਰੀ ਦਿੱਤੀ ਐਸ. ਪੀ. ਐਸ. ਟੀ. ਐਫ. ਨੇ

ਤਿੰਨੋ਼ ਕੈਦੀਆਂ ਨੂੰ ਪਕੜਨ ਵਾਲੀ ਐਸ. ਟੀ. ਐਫ. ਅੰਬਾਲਾ (S. T. F. Ambala) ਦੇ ਐਸ. ਪੀ. ਵਿਕਰਾਂਤ ਭੂਸ਼ਣ ਨੇ ਦੱਸਿਆ ਕਿ ਜੰਮੂ-ਕਸ਼ਮੀਰ ਦੇ ਆਰ. ਐਸ. ਪੁਰਾ ਜੁਵੇਨਾਈਲ ਹੋਮ ਤੋਂ ਤਿੰਨ ਕੈਦੀ ਭੱਜ ਗਏ ਸਨ, ਜਿਨ੍ਹਾਂ ਵਿੱਚੋਂ ਦੋ ਪਾਕਿਸਤਾਨੀ ਸਨ ਅਤੇ ਇੱਕ ਭਾਰਤੀ ਸੀ । ਉਨ੍ਹਾਂ ਦੱਸਿਆ ਕਿ ਅੰਬਾਲਾ ਐਸ. ਟੀ. ਐਫ. ਨੇ ਤਿੰਨਾਂ ਨੂੰ ਸਟੇਸ਼ਨ ਕੰਪਲੈਕਸ ਤੋਂ ਗ੍ਰਿਫ਼ਤਾਰ ਕਰਕੇ ਜੰਮੂ ਪੁਲਸ ਦੇ ਹਵਾਲੇ ਕਰ ਦਿੱਤਾ ਹੈ । ਇਨ੍ਹਾਂ ਵਿੱਚੋਂ ਇੱਕ ਦੀ ਪਛਾਣ ਪਾਕਿਸਤਾਨ ਦੇ 20 ਸਾਲਾ ਮੁਹੰਮਦ ਸਾਨੂਲਾ ਅਤੇ ਦੂਜੇ ਦੀ ਪਾਕਿਸਤਾਨ ਦੇ 21 ਸਾਲਾ ਅਹਿਸਾਨ ਅਨਵਰ ਵਜੋਂ ਹੋਈ ਹੈ ।

ਸ਼ੁਰੂਆਤੀ ਜਾਂਚ ਵਿਚ ਯੋਜਨਾ ਕਰਮਜੀਤ ਉਰਫ ਗੁੱਗਾ ਨੇ ਬਣਾਈ ਸੀ

ਇਨ੍ਹਾਂ ਵਿੱਚੋਂ ਇੱਕ 2019 ਤੋਂ ਜੁਵੇਨਾਈਲ ਜੇਲ੍ਹ ਆਰ. ਐਸ. ਪੁਰਾ ਅਤੇ ਦੂਜਾ 2021 ਤੋਂ ਜੁਵੇਨਾਈਲ ਜੇਲ੍ਹ ਵਿੱਚ ਸੀ । ਦੋਵਾਂ ਨੂੰ ਜੰਮੂ-ਕਸ਼ਮੀਰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਉਨ੍ਹਾਂ ਦਾ ਤੀਜਾ ਸਾਥੀ, ਕਰਮਜੀਤ ਉਰਫ਼ ਗੁੱਗਾ, ਜੋ ਉਨ੍ਹਾਂ ਨਾਲ ਜੇਲ੍ਹ ਤੋਂ ਭੱਜ ਗਿਆ ਸੀ, ਉਨ੍ਹਾਂ ਦਾ ਮਾਸਟਰਮਾਈਂਡ ਸੀ ਅਤੇ ਉਹ ਉੱਤਰ ਪ੍ਰਦੇਸ਼ ਸਰਹੱਦ ਰਾਹੀਂ ਦੇਸ਼ ਤੋਂ ਬਾਹਰ ਨੇਪਾਲ ਭੇਜਣ ਵਾਲਾ ਸੀ । ਹੁਣ ਜੰਮੂ-ਕਸ਼ਮੀਰ ਪੁਲਿਸ ਉਨ੍ਹਾਂ ਨੂੰ ਰਿਮਾਂਡ ‘ਤੇ ਲਵੇਗੀ ਅਤੇ ਬਾਕੀ ਜਾਂਚ ਕਰੇਗੀ । ਹੁਣ ਤੱਕ ਦੀ ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਕਰਮਜੀਤ ਉਰਫ਼ ਗੁੱਗਾ ਨੇ ਸਾਰੀ ਯੋਜਨਾ ਬਣਾਈ ਸੀ ਅਤੇ ਉਨ੍ਹਾਂ ਨੂੰ ਯੂ. ਪੀ. ਰਾਹੀਂ ਨੇਪਾਲ ਤੋਂ ਬਾਹਰ ਭੇਜਣ ਦੀ ਤਿਆਰੀ ਕਰ ਰਿਹਾ ਸੀ ।

Read More : ਤਿੰਨ ਕੈਦੀ ਜੰਮੂ ਦੇ ਆਰ. ਐਸ. ਪੁਰਾ ਨਿਰੀਖਣ ਘਰ ਵਿਚੋਂ ਹੋਏ ਫ਼ਰਾਰ

LEAVE A REPLY

Please enter your comment!
Please enter your name here