ਹਰਿਆਣਾ, 7 ਮਾਰਚ 2026 : ਹਰਿਆਣਾ (Haryana) ਦੇ ਸ਼ਹਿਰ ਜੀਂਦ ਦੇ ਸਫੀਦੋ ਵਿਖੇ ਬਣੀ ਰੰਗ ਫੈਕਟਰੀ (Color Factory) ਵਿਚ ਅੱਗ ਲੱਗਣ ਕਾਰਨ ਕਈਆਂ ਦੇ ਸੜਨ ਤੇ ਕਈਆਂ ਦੇ ਝੁਲਸਣ ਦਾ ਸਮਾਚਾਰ ਹੈ ।
ਕਿੰਨੀਆਂ ਔਰਤਾਂ ਗਈਆਂ ਸੜ ਤੇ ਕਿੰਨੇ ਗਏ ਝੁਲਸ
ਪ੍ਰਾਪਤ ਜਾਣਕਾਰੀ ਮੁਤਾਬਕ ਹਰਿਆਣਾ ਦੇ ਸ਼ਹਿਰ ਜੀਂਦ ਦੇ ਸਫੀਦੋ (Jind Safido) ਵਿਖੇ ਜੋ ਅੱਜ ਰੰਗ ਫੈਕਟਰੀ ਵਿਚ ਅੱਗ ਲੱਗਣ (Fire) ਕਾਰਨ ਚਾਰੋਂ ਪਾਸੇ ਹਫੜਾ-ਦਫੜੀ ਮਚ ਗਈ ਦੌਰਾਨ 4 ਮਹਿਲਾਵਾਂ ਜਿਊਂਦੀਆਂ ਹੀ ਸੜ ਗਈਆਂ ਜਦੋਂ ਕਿ 15 ਦੇ ਕਰੀਬ ਵਿਅਕਤੀਆਂ ਦੇ ਝੁਲਸੇ ਜਾਣ ਦਾ ਸਮਾਚਾਰ ਹੈ । ਜ਼ਖ਼ਮੀਆਂ (injured) ਨੂੰ ਤੁਰੰਤ ਇਲਾਜ ਲਈ ਸਫੀਦੋ ਦੇ ਹੀ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ, ਉਥੇ ਹੀ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਵਿਅਕਤੀਆਂ ਨੂੰ ਰੋਹਤਕ ਦੇ ਪੀ. ਜੀ. ਆਈ. ਵਿਖੇ ਭੇਜਿਆ ਗਿਆ ਹੈ ।
ਫਾਇਰ ਬ੍ਰਿਗੇਡ ਨੇ ਮੌਕੇ ਤੇ ਪਹੁੰਚ ਬੁਝਾਈ ਅੱਗ
ਅੱਗ ਦੀ ਘਟਨਾ ਦਾ ਪਤਾ ਚਲਦਿਆਂ ਹੀ ਫਾਇਰ ਬ੍ਰਿਗੇਡ (Fire brigade) ਦੀਆਂ ਟੀਮਾਂ ਤੇ ਪੁਲਸ ਟੀਮਾਂ ਦੋਵੇਂ ਮੌਕੇ ਤੇ ਪਹੁੰਚ ਗਈਆਂ ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਅੱਗ ਤੇ ਕਾਬੂ ਪਾਉਣ ਲਈ ਕਈ ਘੰਟਿਆਂ ਦੀ ਜੱਦੋ-ਜਹਿਦ ਕੀਤੀ ਤਾਂ ਜਾ ਕੇ ਕਿਧਰੇ ਅੱਗੇ ਤੇ ਕਾਬੂ ਪਾਇਆ ਜਾ ਸਕੇ। ਇਸ ਮੌਕੇ ਨਾਲ ਹੀ ਪੁਲਸ ਵਲੋਂ ਰਾਹਤ ਕਾਰਜਾਂ ਨੂੰ ਕਰਨਾ ਸ਼ੁਰੂ ਕਰ ਦਿੱਤਾ ਗਿਆ ।
ਕਿਸ ਕਿਸ ਦੀ ਹੋਈ ਹੈ ਮੌਤ
ਫੈਕਟਰੀ ਵਿਚ ਲੱਗੀ ਅੱਗ ਵਿਚ ਜਿਹੜੀਆਂ ਚਾਰ ਮਹਿਲਾਵਾਂ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਵਿਚ ਗੁੱਡੀ 52 ਸਾਲ, ਪੂਜਾ 30 ਸਾਲ, ਪਿੰਕੀ 45 ਸਾਲ ਅਤੇ ਊਸ਼ਾ 45 ਸਾਲ ਦੱਸੀਆਂ ਜਾ ਰਹੀਆਂ ਹਨ । ਜਾਣਕਾਰੀ ਮੁਤਾਬਕ ਫੈਕਟਰੀ ਵਿਚ 22 ਦੇ ਕਰੀਬ ਵਰਕਰ ਕੰਮ ਕਰ ਰਹੇ ਸਨ, ਜਿਨ੍ਹਾਂ ਵਿਚੋਂ 18 ਔਰਤਾਂ ਸਨ । ਅੱਗ ਲੱਗਦਿਆਂ ਹੀ ਕਈ ਤਾਂ ਆਪਣੀ ਜਾਨ ਬਚਾ ਕੇ ਭੱਜਣ ਵਿਚ ਕਾਮਯਾਬ ਰਹਿ ਗਏ ਪਰ ਕਈ ਨਹੀਂ ਭੱਜ ਸਕੇ ਅਤੇ ਅੱਗ ਦੀ ਲਪੇਟ ਵਿਚ ਆ ਗਏ। ਜੋ ਕਿ ਬਹੁਤ ਹੀ ਮੰਦਭਾਗੀ ਘਟਨਾ ਹੈ ।
Read More : ਨਜਾਇਜ਼ ਪਟਾਕਾ ਫੈਕਟਰੀ ਵਿਚ ਅੱਗ ਲੱਗਣ ਕਾਰਨ 7 ਮਜ਼ਦੂਰਾਂ ਦੀ ਹੋਈ ਮੌਤ









