10 ਰਾਜਾਂ ‘ਚ ਵੋਟਿੰਗ ਸ਼ੁਰੂ, ਸਿੱਕਮ ਦੀਆਂ 2 ਸੀਟਾਂ ‘ਤੇ ਬਿਨਾਂ ਮੁਕਾਬਲਾ ਚੋਣ ਹੋਈ
ਝਾਰਖੰਡ ਵਿਚ ਪਹਿਲੇ ਪੜਾਅ ਦੀਆਂ 43 ਸੀਟਾਂ ਦੇ ਨਾਲ-ਨਾਲ 10 ਰਾਜਾਂ ਦੀਆਂ 31 ਵਿਧਾਨ ਸਭਾ ਸੀਟਾਂ ਅਤੇ ਕੇਰਲ ਦੀ ਵਾਇਨਾਡ ਲੋਕ ਸਭਾ ਸੀਟ ‘ਤੇ ਵੋਟਿੰਗ ਸ਼ੁਰੂ ਹੋ ਗਈ ਹੈ। ਰਾਜਸਥਾਨ ਦੀਆਂ 7 ਸੀਟਾਂ ਲਈ 307 ਪੋਲਿੰਗ ਬੂਥਾਂ ‘ਤੇ 1472 ਪੋਲਿੰਗ ਕਰਮਚਾਰੀ ਡਿਊਟੀ ‘ਤੇ ਹਨ। ਇਸ ਦੇ ਨਾਲ ਹੀ ਛੱਤੀਸਗੜ੍ਹ ਵਿੱਚ 266 ਪੋਲਿੰਗ ਬੂਥ ਬਣਾਏ ਗਏ ਹਨ।
ਵਾਇਨਾਡ ਲੋਕ ਸਭਾ ਸੀਟ ‘ਤੇ ਉਪ ਚੋਣ ਲਈ ਵੀ ਵੋਟਿੰਗ ਹੋ ਰਹੀ
ਇਸ ਦੇ ਨਾਲ ਹੀ ਰਾਹੁਲ ਗਾਂਧੀ ਵੱਲੋਂ ਇਸ ਸੀਟ ਨੂੰ ਛੱਡ ਕੇ ਰਾਏਬਰੇਲੀ ਸੀਟ ਚੁਣਨ ਕਾਰਨ ਵਾਇਨਾਡ ਲੋਕ ਸਭਾ ਸੀਟ ‘ਤੇ ਉਪ ਚੋਣ ਲਈ ਵੀ ਵੋਟਿੰਗ ਹੋ ਰਹੀ ਹੈ। ਰਾਹੁਲ ਨੇ ਦੋ ਸੀਟਾਂ ਰਾਏਬਰੇਲੀ ਅਤੇ ਵਾਇਨਾਡ ਤੋਂ ਚੋਣ ਲੜੀ ਸੀ ਅਤੇ ਦੋਵੇਂ ਹੀ ਜਿੱਤੀਆਂ ਸਨ।
ਉਨ੍ਹਾਂ ਦੀ ਭੈਣ ਪ੍ਰਿਅੰਕਾ ਗਾਂਧੀ ਵਾਡਰਾ ਇੱਥੋਂ ਕਾਂਗਰਸ ਦੀ ਉਮੀਦਵਾਰ ਹੈ। ਕਾਂਗਰਸ ਸੂਬੇ ਵਿੱਚ ਯੂਡੀਐਫ ਗਠਜੋੜ ਦਾ ਹਿੱਸਾ ਹੈ। ਇਸ ਦੇ ਨਾਲ ਹੀ ਭਾਜਪਾ ਵੱਲੋਂ ਨਵਿਆ ਹਰੀਦਾਸ ਅਤੇ ਖੱਬੇ ਗਠਜੋੜ ਐਲਡੀਐਫ ਵੱਲੋਂ ਸੱਤਿਆਨ ਮੋਕੇਰੀ ਚੋਣ ਮੈਦਾਨ ਵਿੱਚ ਹਨ।
ਸਿੱਕਮ ਦੀਆਂ 2 ਸੀਟਾਂ ‘ਤੇ ਬਿਨਾਂ ਮੁਕਾਬਲਾ ਚੋਣ ਹੋਈ
30 ਅਕਤੂਬਰ ਨੂੰ ਸਿੱਕਮ ਦੀਆਂ ਦੋ ਸੀਟਾਂ ‘ਤੇ ਸਿੱਕਮ ਕ੍ਰਾਂਤੀਕਾਰੀ ਮੋਰਚਾ (ਐਸਕੇਐਮ) ਦੇ ਦੋਵੇਂ ਉਮੀਦਵਾਰਾਂ ਨੂੰ ਬਿਨਾਂ ਮੁਕਾਬਲਾ ਜੇਤੂ ਕਰਾਰ ਦਿੱਤਾ ਗਿਆ ਸੀ।
10 ਰਾਜਾਂ ਦੀਆਂ ਇਨ੍ਹਾਂ 31 ਵਿਧਾਨ ਸਭਾ ਸੀਟਾਂ ‘ਚੋਂ ਲੋਕ ਸਭਾ ਚੋਣਾਂ ‘ਚ 28 ਵਿਧਾਇਕਾਂ ਦੇ ਸੰਸਦ ਮੈਂਬਰ ਬਣਨ, 2 ਦੀ ਮੌਤ ਅਤੇ 1 ਦੇ ਦਲ-ਬਦਲੀ ਹੋਣ ਕਾਰਨ ਜ਼ਿਮਨੀ ਚੋਣਾਂ ਹੋ ਰਹੀਆਂ ਹਨ। ਇਨ੍ਹਾਂ ਵਿੱਚੋਂ 4 ਸੀਟਾਂ ਅਨੁਸੂਚਿਤ ਜਾਤੀਆਂ ਲਈ ਅਤੇ 6 ਸੀਟਾਂ ਐਸਟੀ ਲਈ ਰਾਖਵੀਆਂ ਹਨ। ਵਿਰੋਧੀ ਧਿਰ ਨੇ 31 ਵਿੱਚੋਂ 18 ਸੀਟਾਂ ਜਿੱਤੀਆਂ ਹਨ। ਇਕੱਲੇ ਕਾਂਗਰਸ ਕੋਲ 9 ਸੀਟਾਂ ਸਨ। ਜਦੋਂ ਕਿ ਐਨਡੀਏ ਨੇ 11 ਸੀਟਾਂ ਜਿੱਤੀਆਂ ਸਨ। ਇਨ੍ਹਾਂ ਵਿੱਚੋਂ 7 ਵਿਧਾਇਕ ਭਾਜਪਾ ਦੇ ਸਨ। 2 ਵਿਧਾਇਕ ਦੂਜੀਆਂ ਪਾਰਟੀਆਂ ਦੇ ਸਨ।