ਮਨੀ ਲਾਂਡਰਿੰਗ ਮਾਮਲੇ `ਚ ਸੁਕੇਸ਼ ਚੰਦਰਸ਼ੇਖਰ ਨੂੰ ਜ਼ਮਾਨਤ

0
32
Sukesh Chandrasekhar

ਨਵੀਂ ਦਿੱਲੀ, 8 ਅਪ੍ਰੈਲ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੀ ਇਕ ਅਦਾਲਤ (Delhi Court) ਨੇ ਇਕ ਮਨੀ ਲਾਂਡਰਿੰਗ ਦੇ ਮਾਮਲੇ ਵਿਚ ਸੁਕੇਸ਼ ਚੰਦਰਸ਼ੇਖਰ ਨੂੰ ਜ਼ਮਾਨਤ (Bail) ਦੇਣ ਦਾ ਪਤਾ ਚੱਲਿਆ ਹੈ ।

ਜ਼ਮਾਨਤ ਦੇ ਨਾਲ-ਨਾਲ ਕਿੰਨਾ ਲਗਾਇਆ ਗਿਆ ਹੈ ਜੁਰਮਾਨਾ

ਦਿੱਲੀ ਦੀ ਇਕ ਅਦਾਲਤ ਨੇ ਆਲ ਇੰਡੀਆ ਅੰਨਾ ਦ੍ਰਵਿੜ ਮੁਨੇਤਰ ਕਸ਼ਗਮ (ਅੰਨਾਦ੍ਰਮੁਕ) ਦੇ `ਦੋ ਪੱਤੀਆਂ`ਚੋਣ ਨਿਸ਼ਾਨ ਨਾਲ ਜੁੜੇ ਮਨੀ ਲਾਂਡਰਿੰਗ (Money laundering) ਮਾਮਲੇ ‘ਚ ਕਥਿਤ ਠੱਗ ਸੁਕੇਸ਼ ਚੰਦਰਸ਼ੇਖਰ ਨੂੰ ਮੰਗਲਵਾਰ ਨੂੰ ਜ਼ਮਾਨਤ ਦੇ ਦਿੱਤੀ । ਵਿਸ਼ੇਸ਼ ਜਸਟਿਸ ਵਿਸ਼ਾਲ ਗੋਗਨੇ ਨੇ ਚੰਦਰਸ਼ੇਖਰ ਨੂੰ 5 ਲੱਖ ਰੁਪਇਆ ਦੀ ਜ਼ਮਾਨਤ ਰਾਸ਼ੀ ਅਤੇ ਇੰਨੀ ਹੀ ਰਕਮ ਦੇ ਨਿੱਜੀ ਮੁੱਚਲਕੇ `ਤੇ ਰਾਹਤ ਦਿੱਤੀ ।

ਜਸਟਿਸ ਗੋਗਨੇ ਨੇ ਕੀ ਆਖਿਆ

ਹਾਲਾਂਕਿ ਚੰਦਰਸ਼ੇਖਰ ਆਪਣੇ ਖਿ਼ਲਾਫ ਦਰਜ ਹੋਰ ਪੈਂਡਿੰਗ ਮਾਮਲਿਆਂ ਕਾਰਨ ਜੇਲ ‘ਚ ਹੀ ਰਹੇਗਾ । ਜਸਟਿਸ ਗੋਗਨੇ ਨੇ ਕਿਹਾ ਕਿ ਮਨੀ ਲਾਂਡਰਿੰਗ ਦਾ ਅਪਰਾਧ ਗੰਭੀਰ ਕਿਸਮ ਦਾ ਹੈ ਪਰ ਪੀ. ਐੱਮ. ਐੱਲ. ਏ. (ਮਨੀ ਲਾਂਡਰਿੰਗ ਰੋਕੂ ਕਾਨੂੰਨ) ਵਰਗੇ ਵਿਸ਼ੇਸ਼ ਕਾਨੂੰਨ ਦੀ ਵਰਤੋਂ ਮੁਲਜ਼ਮ ਦੀ ਆਜ਼ਾਦੀ ‘ਤੇ ਅਦਾਲਤ ਦੇ ਮਾਧਿਅਮ ਰਾਹੀਂ ਸਰਕਾਰ ਵੱਲੋਂ ਦਬਾਅ ਬਣਾਉਣ ਲਈ ਨਹੀਂ ਕੀਤੀ ਜਾਣੀ ਚਾਹੀਦੀ ।

LEAVE A REPLY

Please enter your comment!
Please enter your name here