ਦਿੱਲੀ `ਚ ਸਾਈਬਰ ਅਪਰਾਧ ਦੇ ਖਿਲਾਫ `ਸਾਈ ਹਾਕ 4.0` ਮੁਹਿੰਮ ਸ਼ੁਰੂ

0
36
arrest

ਨਵੀਂ, 9 ਅਪ੍ਰੈਲ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਸਾਈਬਰ ਅਪਰਾਧ (Cyber crime) ਖਿਲਾਫ਼ ਇਕ ‘ਸਾਈ ਹਾਕ 4.0`ਮੁਹਿੰਮ ਸ਼ੁਰੂ ਕਰਨ ਤਹਿਤ ਕਈਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ।

ਕਿੰਨੇ ਦਿਨ ਚਲਾਈ ਗਈ ਇਹ ਮੁਹਿੰਮ

ਮਿਲੀ ਜਾਣਕਾਰੀ ਅਨੁਸਾਰ ਦਿੱਲੀ ਪੁਲਸ ਨੇ ‘ਆਪ੍ਰੇਸ਼ਨੂ ਸਾਈ-ਹਾਕ 4.0` (Operation Psy-Hawk 4.0) ਦੇ ਤਹਿਤ 6 ਅਤੇ 7 ਅਪ੍ਰੈਲ ਨੂੰ ਵੱਡੇ ਪੱਧਰ `ਤੇ ਚਲਾਈ ਗਈ ਸਾਈਬਰ ਅਪਰਾਧ ਵਿਰੋਧੀ ਮੁਹਿੰਮ ਦੌਰਾਨ 600 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ (Arrested) ਕੀਤਾ ਹੈ ਅਤੇ 8,000 ਤੋਂ ਵੱਧ ਹੋਰ ਸ਼ੱਕੀਆਂ ਨੂੰ ਹਿਰਾਸਤ ‘ਚ ਲਿਆ ਹੈ ।

ਕੀ ਦੱਸਿਆ ਜੁਆਇੰਟ ਪੁਲਸ ਕਮਿਸ਼ਨਰ ਨੇ

ਸੰਯੁਕਤ ਪੁਲਸ ਕਮਿਸ਼ਨਰ (Joint Commissioner of Police) (ਆਈ. ਐਫ. ਐੱਸ. ਓ.) ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਮੁਹਿੰਮ ਲਈ ਲੱਗਭਗ 5 ਹਜ਼ਾਰ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਸੀ ਅਤੇ 499 ਨਵੀਆਂ ਐਫ. ਆਈ. ਆਰ. ਦਰਜ ਕੀਤੀਆਂ ਗਈਆਂ । ਉਨ੍ਹਾਂ ਦੱਸਿਆ ਕਿ ਇਸ ਕਾਰਵਾਈ ‘ਚ ਸੰਗਠਿਤ ਡਿਜੀਟਲ ਠੱਗੀ ਨੈੱਟਵਰਕ ਨੂੰ ਨਿਸ਼ਾਨਾ ਬਣਾਇਆ ਗਿਆ, `ਚ ਦੱਖਣਾ ਪੱਛਮੀ ਦਿੱਲੀ ਜਿ਼ਲੇ `ਚ ਫਰਜ਼ੀ ਸੋਸ਼ਲ ਮੀਡੀਆ ਇਸ਼ਤਿਹਾਰਾਂ ਰਾਹੀਂ ਐੱਨ. ਆਰ. ਆਈ. ਪੀੜਤਾਂ ਨੂੰ ਠੱਗਣ ਵਾਲਾ ਗਿਰੋਹ ਵੀ ਸ਼ਾਮਲ ਹੈ ।

ਮਿਊਲ ਬੈਂਕ ਖਾਤੇ ਵਿਚ ਸ਼ਾਮਲ ਵਿਅਕਤੀਆਂ ਨੂੰ ਵੀ ਕੀਤਾ ਗਿਆ ਹੈ ਗ੍ਰਿਫ਼ਤਾਰ

ਇਕ ਹੋਰ ਮਾਮਲੇ ‘ਚ ਇਸੇ ਜਿਲੇ ਤੋਂ `ਮਿਊਲ ਬੈਂਕ`ਖਾਤੇ (Mule Bank Accounts) ਮੁਹੱਈਆ ਕਰਵਾਉਣ ‘ਚ ਸ਼ਾਮਲ 4 ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ‘ਚ ਜਿਨ੍ਹਾਂ ਮਾਮਲਿਆਂ ‘ਤੇ ਕੰਮ ਕੀਤਾ ਗਿਆ, ਉਹ ਐਨ. ਸੀ. ਆਰ. ਬੀ. ਤੇ ਦਰਜ 3500 ਤੋਂ ਜਿਆਦਾ ਸਿਕਇਤਾਂ ਦੇ ਕਰੀਬ 520 ਕਰੋੜ ਰੁਪਏ ਨਾਲ ਜੁੜੇ ਹੋਏ ਸਨ ।

LEAVE A REPLY

Please enter your comment!
Please enter your name here