ਨਵੀਂ ਦਿੱਲੀ, 16 ਫਰਵਰੀ 2026 : ਉੱਤਰੀ ਦਿੱਲੀ (North Delhi) ਦੇ ਬਾਹਰੀ ਇਲਾਕੇ ‘ਚ ਸਥਿਤ ਬਵਾਨਾ ਉਦਯੋਗਿਕ ਖੇਤਰ ‘ਚ ਹਾਲ ਹੀ ਵਿਚ ਕਾਰੋਬਾਰੀ ਵੈਭਵ ਗਾਂਧੀ (35) ਦੇ ਕਤਲ ਦੇ ਮਾਮਲੇ ਵਿਚ ਲਾਰੈਂਸ ਬਿਸ਼ਨੋਈ ਗੈਂਗ (Lawrence Bishnoi Gang) ਦੇ 5 ਮੈਂਬਰਾਂ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ । ਇਕ ਅਧਿਕਾਰੀ ਨੇ ਐਤਵਾਰ ਨੂੰ ਜਾਣਕਾਰੀ ਦਿੱਤੀ ।
ਪੁਲਸ ਅਧਿਕਾਰੀ ਨੇ ਦਿੱਤੀ ਗੈਂਗ ਮੈਂਬਰਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਜਾਣਕਾਰੀ
ਅਧਿਕਾਰੀ ਨੇ ਦੱਸਿਆ ਕਿ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਪੁਲਸ ਨੇ ਕੁਝ ਸ਼ੱਕੀਆਂ ਨੂੰ ਰੋਕਿਆ । ਇਹ ਚੁਣੌਤੀ ਦਿੱਤੇ ਜਾਣ ‘ਤੇ ਮੁਲਜ਼ਮਾਂ ਨੇ ਕਥਿਤ ਤੌਰ ‘ਤੇ ਭੱਜਣ ਦੀ ਕੋਸਿ਼ਸ਼ ਵਿਚ ਪੁਲਸ ਟੀਮ ‘ਤੇ ਗੋਲੀ ਚਲਾ ਦਿੱਤੀ, ਜਿਸ ਦੇ ਜਵਾਬ ‘ਚ ਪੁਲਸ ਮੁਲਾਜ਼ਮਾਂ ਨੇ ਆਤਮ-ਰੱਖਿਆ ‘ਚ ਜਵਾਬੀ ਕਾਰਵਾਈ ਕੀਤੀ ।
ਮੁਕਾਬਲੇ ਦੌਰਾਨ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਜਦਕਿ 2 ਹੋਰਾਂ ਨੂੰ ਬਾਅਦ ‘ਚ ਕਾਬੂ ਕੀਤਾ ਗਿਆ । ਪਲਾਸਟਿਕ ਦਾਣਿਆਂ ਨਿਰਮਾਤਾ ਵੈਭਵ ਗਾਂਧੀ ਦਾ 9 ਫਰਵਰੀ ਨੂੰ ਦੁਪਹਿਰ ਕਰੀਬ 12:50 ਵਜੇ ਡੀ. ਐੱਸ. ਆਈ. ਡੀ. ਸੀ. ਉਦਯੋਗਿਕ ਖੇਤਰ ਦੇ ਸੈਕਟਰ ਚਾਰ `ਚ ਸਥਿਤ ਉਨ੍ਹਾਂ ਦੀ ਫੈਕਟਰੀ ਕੋਲ ਗੋਲੀ ਮਾਰ ਕੇ ਕਤਲ (Murder) ਕਰ ਦਿੱਤਾ ਗਿਆ ਸੀ ।
Read More : ਫਿਲਮਮੇਕਰ ਰੋਹਿਤ ਸ਼ੈਟੀ ਦੇ ਘਰ ਗੋਲੀਬਾਰੀ ਕਰਨ ਵਾਲੇ ਹਰਿਆਣਾ ਤੋਂ ਗ੍ਰਿਫ਼ਤਾਰ









