ਨਵੀਂ ਦਿੱਲੀ, 30 ਅਪ੍ਰੈਲ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਬਣੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ (Indira Gandhi International Airport) ਵਿਖੇ ਆਸਟ੍ਰੇਲੀਆ ਤੋਂ ਡਿਪੋਰਟ (Deport) ਕੀਤੇ 15 ਭਾਰਤੀ ਪਹੁੰਚ ਗਏ ਹਨ ।
15 ਵਿਚੋਂ 11 ਹਨ ਪੰਜਾਬੀ
ਮਿਲੀ ਜਾਣਕਾਰੀ ਅਨੁਸਾਰ ਆਸਟ੍ਰੇਲੀਆ (Australia) ਨੇ ਡਿਪੋਰਟ ਕਰਕੇ ਜੋ 15 ਭਾਰਤੀਆਂ ਨੂੰ ਅੱਜ ਭਾਰਤ ਭੇਜ ਦਿੱਤਾ ਹੈ ਤੇ ਉਹ ਦਿੱਲੀ ਵਿਖੇ ਏਅਰਪੋਰਟ ‘ਤੇ ਪਹੁੰਚ ਗਏ ਹਨ ਵਿਚ 11 ਨੌਜਵਾਨ ਪੰਜਾਬ ਨਾਲ ਸਬੰਧਤ ਹਨ, ਜਿਨ੍ਹਾਂ ਨੂੰ ਪੰਜਾਬ ਸਰਕਾਰ ਵਲੋਂ ਰਿਸੀਵ ਕੀਤਾ ਗਿਆ ਹੈ । ਜਿਨ੍ਹਾਂ 11 ਪੰਜਾਬੀਆਂ ਦੀ ਗੱਲ ਕੀਤੀ ਜਾ ਰਹੀ ਹੈ ਦੇ ਵਿਚ ਜਸਵੰਤ ਸਿੰਘ, ਅੰਗਰੇਜ ਸਿੰਘ, ਸਤਿੰਦਰਜੀਤ ਸਿੰਘ, ਹਰਪ੍ਰੀਤ ਸਿੰਘ ਸਿੱਧੂ, ਜਗਜੀਤ ਸਿੰਘ ਸਿੱਧੂ, ਜਸਪ੍ਰੀਤ ਸਿੰਘ, ਨਿਰਮਲ ਸਿੰਘ, ਗਗਨਦੀਪ ਸਿੰਘ, ਸ਼ਰੂਤੀ ਸ਼ਰਮਾ, ਰਣਜੀਤ ਸਿੰਘ ਹਰਪ੍ਰੀਤ ਸਿੰਘ ਨੂੰ ਆਸਟ੍ਰੇਲੀਆ ਸਰਕਾਰ ਵੱਲੋਂ ਡਿਪੋਰਟ ਕੀਤਾ ਗਿਆ ਹੈ ।
ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਦਿੱਤੀ ਸੀ ਜਾਣਕਾਰੀ
ਜਿਕਰਯੋਗ ਹੈ ਕਿ ਲੰਘੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਦੱਸਿਆ ਸੀ ਕਿ ਆਸਟ੍ਰੇਲੀਆ ਤੋਂ ਆਉਣ ਵਾਲੇ 15 ਭਾਰਤੀਆਂ ’ਚੋਂ 11 ਪੰਜਾਬੀ ਨੌਜਵਾਨ ਹਨ, ਜਿਨ੍ਹਾਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ । ਮੁੱਖ ਮੰਤਰੀ (Chief Minister) ਨੇ ਕਿਹਾ ਕਿ ਹੁਣ ਤੱਕ ਪ੍ਰਾਪਤ ਸੂਚੀ ਵਿੱਚ ਸਿਰਫ਼ ਗ੍ਰਹਿ ਰਾਜ ਪੰਜਾਬ ਲਿਖਿਆ ਗਿਆ ਹੈ । ਕੁੱਲ 15 ਲੋਕਾਂ ਦੀ ਸੂਚੀ ਹੈ, ਜਿਸ ਵਿੱਚ 2 ਤੇਲੰਗਾਨਾ ਤੋਂ, 1 ਹਰਿਆਣਾ ਤੋਂ ਅਤੇ 1 ਉੱਤਰਾਖੰਡ ਤੋਂ ਹੈ । ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਤੋਂ ਟਰੰਪ ਨੇ ਜਹਾਜ਼ ਭੇਜਿਆ ਸੀ, ਉਦੋਂ ਤੋਂ ਅਮਰੀਕਾ ਤੋਂ ਡਿਪੋਰਟੇਸ਼ਨ ਸ਼ੁਰੂ ਹੋਈ ਸੀ, ਅਸੀਂ ਆਪਣੇ ਵੱਲੋਂ ਉਨ੍ਹਾਂ ਦੇ ਪੁਨਰਵਾਸ ਵਿੱਚ ਲੱਗੇ ਹੋਏ ਹਾਂ । ਮੁੱਖ ਮੰਤਰੀ ਨੇ ਕਿਹਾ ਕਿ ਜੋ ਲੋਕ ਆ ਰਹੇ ਹਨ, ਉਨ੍ਹਾਂ ਨੇ ਡਿਪੋਰਟੇਸ਼ਨ ਦਾ ਦਰਦ ਝੱਲਿਆ ਹੈ ।









