ਲੁਧਿਆਣਾ, 19 ਫਰਵਰੀ 2026 : ਪੰਜਾਬ ਦੇ ਸਮਰਾਲਾ (Samrala) ਵਿਚ ਖੰਨਾ ਰੋਡ ਵਿਖੇ ਇਕ ਕਾਰ ਚਾਲਕ ਵਲੋਂ ਮੋਟਰਸਾਈਕਲ ਨੂੰ ਟੱਕਰ (Collision) ਮਾਰ ਦੇਣ ਨਾਲ ਮਹਿਲਾ ਦੀ ਮੌਤ (Woman’s death) ਤੇ ਉਸਦਾ ਪਤੀ ਗੰਭੀਰ ਜ਼ਖ਼ਮੀ ਹੋ ਗਿਆ ਹੈ । ਦੱਸਣਯੋਗ ਹੈ ਕਿ ਹਾਦਸਾ ਪਿੰਡ ਕੁੱਲੇਵਾਲ ਦੇ ਨੇੜੇ ਵਾਪਰਿਆ ਹੈ ।
ਪੁਲਸ ਨੂੰ ਕਾਰ ਚਾਲਕ ਕੋਲੋਂ ਕੀ ਮਿਲਿਆ
ਮਿਲੀ ਜਾਣਕਾਰੀ ਅਨੁਸਾਰ ਕਾਰ ਚਾਲਕ (Car driver) ਜੋ ਕਿ ਨਸ਼ੇ ਵਿਚ ਧੁੱਤ ਦੱਸਿਆ ਜਾ ਰਿਹਾ ਹੈ ਦੇ ਕੋਲੋਂ ਸੜਕ ਹਾਦਸੇ ਤੋਂ ਬਾਅਦ ਪੰਜਾਬ ਪੁਲਸ ਨੇ ਕਾਰਵਾਈ ਕਰਦਿਆਂ 5. 15 ਗ੍ਰਾਮ ਹੈਰੋਇਨ (Heroin) ਬਰਾਮਦ ਕੀਤੀ ਹੈ ।
ਕੀ ਆਖਿਆ ਐਸ. ਐਚ. ਓ. ਨੇ
ਇਸ ਸਬੰਧ ਵਿੱਚ ਸਥਾਨਕ ਐਸ. ਐਚ. ਓ ਇੰਸਪੈਕਟਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਕਾਰ ਚਾਲਕ ਦੀ ਪਛਾਣ ਪ੍ਰਮੋਦ ਕੁਮਾਰ ਵਾਸੀ ਸਮਰਾਲਾ ਵਜੋਂ ਹੋਈ ਹੈ । ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨ ਦੇ ਕੋਲੋਂ 5.15 ਗ੍ਰਾਮ ਹੈਰੋਇਨ ਵੀ ਬਰਾਮਦ ਹੋਣ ‘ਤੇ ਉਸਦੇ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।
ਕਿਵੇਂ ਵਾਪਰਿਆ ਹਾਦਸਾ
ਮਿਲੀ ਜਾਣਕਾਰੀ ਮੁਤਾਬਕ ਮੋਟਰਸਾਈਕਲ ਸਵਾਰ ਪਤੀ-ਪਤਨੀ ਜੋ ਕਿ ਖੰਨਾ ਹਸਪਤਾਲ ਤੋਂ ਦਵਾਈ ਲੈ ਕੇ ਆਪਣੇ ਪਿੰਡ ਗਹਿਲੇਵਾਲ ਵਾਪਸ ਪਰਤ ਰਹੇ ਸਨ ਨੂੰ ਉਕਤ ਕਾਰ ਚਾਲਕ ਨੇ ਉਲਟ ਪਾਸੇ ਵੱਲ ਜਾ ਕੇ ਟੱਕਰ ਮਾਰ ਦਿੱਤੀ । ਜਿਸ ਵਿਚ ਬਲਵਿੰਦਰ ਕੌਰ (Balwinder Kaur) ਜੋ ਕਿ 55 ਸਾਲਾਂ ਦੀ ਦੱਸੀ ਜਾ ਰਹੀ ਹੈ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ ਮੋਟਰਸਾਈਕਲ ਚਲਾ ਰਿਹਾ ਨਿਰਮਲ ਸਿੰਘ (Nirmal Singh) ਗੰਭੀਰ ਹਾਲਤ ਵਿਚ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਹੈ । ਜਿੱਥੇ ਉਸਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਹਾਲਤ ਨਾਜ਼ੁਕ ਹੋਣ ਕਾਰਨ ਚੰਡੀਗੜ੍ਹ ਲਈ ਰੈਫਰ ਕਰ ਦਿੱਤਾ ਗਿਆ ।
Read More : ਤੇਜ਼ ਰਫ਼ਤਾਰ ਕਾਰ ਦੇ ਨਹਿਰ ਵਿਚ ਡਿੱਗਣ ਨਾਲ ਚਾਰ ਨੌਜਵਾਨਾਂ ਦੀ ਹੋਈ ਮੌਤ









