ਐਸ. ਐਸ. ਪੀ. ਦਫ਼ਤਰ ਦੇ ਬਾਹਰ ਗੋਲੀ ਮਾਮਲੇ ਵਿਚ ਦੋ ਕਾਬੂ

0
38
Arrest

ਮੋਹਾਲੀ, 4 ਫਰਵਰੀ 2026 : ਪੰਜਾਬ ਦੇ ਜਿ਼ਲਾ ਮੋਹਾਲੀ (District Mohali) ਦੇ ਐਸ. ਐਸ. ਪੀ. ਦਫ਼ਤਰ ਦੇ ਬਾਹਰ ਗੋਲੀਬਾਰੀ (Shooting) ਮਾਮਲੇ ਵਿਚ ਮੋਹਾਲੀ ਪੁਲਸ ਵਲੋਂ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਪਤਾ ਚੱਲਿਆ ਹੈ ।

ਕੌਣ ਹਨ ਦੋਵੇਂ ਜਣੇ

ਮੋਹਾਲੀ ਵਿਖੇ ਜੋ ਐਸ. ਐਸ. ਪੀ. ਦਫ਼ਤਰ (S. S. P. Office) ਦੇ ਬਾਹਰ ਕੁੱਝ ਦਿਨ ਪਹਿਲਾਂ ਗੋਲੀਆਂ ਚਲਾਈਆਂ ਗਈਆਂ ਸਨ ਦੇ ਮਾਮਲੇ ਵਿਚ ਮੋਹਾਲੀ ਪੁਲਸ ਨੇ ਜਿਨ੍ਹਾਂ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ ਵਿਚ ਬਲਤੇਜ ਸਿੰਘ ਉਰਫ਼ ਬੰਟੀ ਅਤੇ ਮੰਗਤ ਸਿੰਘ ਉਰਫ ਮੈਕਸ ਹੈ । ਐਸ. ਐਸ. ਪੀ. ਮੋਹਾਲੀ (S. S. P. Mohali) ਹਰਮਨਦੀਪ ਸਿੰਘ ਹੰਸ ਨੇ ਇਕ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੋਲਡੀ ਬਰਾੜ ਇਸ ਕਤਲ ਪਿੱਛੇ ਸੀ ਅਤੇ ਉਸ ਨੂੰ ਘਟਨਾ ਦੀ ਪਹਿਲਾਂ ਤੋਂ ਜਾਣਕਾਰੀ ਸੀ । ਪੁਲਸ ਵਲੋਂ ਮੁਲਜਮ ਦੀ ਕਾਰ ਤੇ ਬਾਈਕ ਬਰਾਮਦ ਕਰ ਲਏ ਗਏ ਹਨ ।

ਜਾਂਚ ਦੌਰਾਨ ਕੀ ਖੁਲਾਸਾ ਹੋਇਆ

ਉਕਤ ਘਟਨਾ ਦੀ ਮੋਹਾਲੀ ਪੁਲਸ ਵਲੋਂ ਕੀਤੀ ਗਈ ਜਾਂਚ ਦੌਰਾਨ ਪਕੜੇ ਗਏ ਫਰੀਦਕੋਟ ਵਾਸੀ ਬਲਤੇਜ ਸਿੰਘ ਉਰਫ਼ ਬੰਟੀ ਨੇ ਖੁਲਾਸਾ ਕੀਤਾ ਕਿ ਯੂ. ਪੀ. ਰਜਿਸਟਰਡ ਹੌਂਡਾ ਇਮੇਜ ਕਾਰ ਦਾ ਡਰਾਈਵਰ ਸੀ, ਜਿਸ ਵਿੱਚ ਮੁਲਜ਼ਮ ਭੱਜ ਗਿਆ ਸੀ । ਕਾਰ ਉਸ ਦੇ ਟਿਕਾਣੇ ਤੋਂ ਬਰਾਮਦ ਕੀਤੀ ਗਈ ਸੀ । ਇਥੇ ਹੀ ਬਸ ਨਹੀਂ ਜਦੋਂ ਜਾਂਚ ਹੋਰ ਅੱਗੇ ਵਧਾਈ ਗਈ ਤਾਂ ਪਤਾ ਲੱਗਿਆ ਕਿ ਮੰਗਤ ਸਿੰਘ ਉਰਫ਼ ਮੈਕਸ, ਜੋ ਕਿ (ਜਲਾਲਾਬਾਦ) ਫਾਜ਼ਿਲਕਾ ਦਾ ਰਹਿਣ ਵਾਲਾ ਹੈ, ਨੇ ਦੋਸ਼ੀਆਂ ਨੂੰ ਲੌਜਿਸਟਿਕਲ ਸਹਾਇਤਾ ਪ੍ਰਦਾਨ ਕੀਤੀ ਸੀ । ਉਸਨੇ ਅਪਰਾਧ ਵਿੱਚ ਵਰਤੇ ਗਏ ਦੋਵੇਂ ਵਾਹਨ ਵੀ ਪ੍ਰਦਾਨ ਕੀਤੇ ਜੋ ਕਿ ਕਾਰ ਅਤੇ ਮੋਟਰਸਾਈਕਲ ਹੈ ।

Read More : ਸਰੀ ’ਚ ਘਰ ’ਤੇ ਗੋਲੀਆਂ ਚਲਾਉਣ ਵਾਲੇ ਮਾਮਲੇ ਵਿਚ ਤਿੰਨ ਜਣੇ ਗ੍ਰਿਫ਼ਤਾਰ

LEAVE A REPLY

Please enter your comment!
Please enter your name here