ਪ੍ਰਯਾਗਰਾਜ (ਯੂ. ਪੀ.), 6 ਜਨਵਰੀ 2026 : ਪ੍ਰਯਾਗਰਾਜ (Prayagraj) ਦੇ ਕੀਟ ਗੰਜ ਇਲਾਕੇ ਵਿਚ ਪੁਲਸ ਨੇ ਇਕ ਸੈਕਸ ਰੈਕੇਟ (Sex racket) ਦਾ ਪਰਦਾਫਾਸ਼ ਕੀਤਾ ਹੈ । ਇਸ ਮਾਮਲੇ ਵਿਚ ਇਕ ਆਈ. ਏ. ਐੱਸ. ਅਧਿਕਾਰੀ ਦੇ ਨਾਂ ਵਾਲੇ ਘਰ ਦੀ ਵਰਤੋਂ ਕੀਤੀ ਜਾ ਰਹੀ ਸੀ, ਜਿਸ ਨੂੰ ਮੁਲਜ਼ਮ ਨੇ ਮਹੀਨਾਵਾਰ ਕਿਰਾਏ ‘ਤੇ ਲਿਆ ਹੋਇਆ ਸੀ । ਛਾਪੇਮਾਰੀ (Raid) ਦੌਰਾਨ 4 ਔਰਤਾਂ ਅਤੇ 5 ਪੁਰਸ਼ ਇਤਰਾਜ਼ਯੋਗ ਹਾਲਤ ਵਿਚ ਪਾਏ ਗਏ ਅਤੇ ਸਾਰਿਆਂ ਨੂੰ ਗ੍ਰਿਫਤਾਰ (Arrested) ਕਰ ਲਿਆ ਗਿਆ ।
ਰੈਕਟ ਦਾ ਮਾਸਟਰ ਮਾਈ ਹੈ ਸਰਵੇਸ ਦਿਵੇਦੀ
ਜਾਂਚ ‘ਚ ਪਤਾ ਲੱਗਾ ਹੈ ਕਿ ਇਸ ਰੈਕੇਟ ਦਾ ਮਾਸਟਰਮਾਈਂਡ (Mastermind) ਦਰਿਆਬਾਦ ਦਾ ਰਹਿਣ ਵਾਲਾ ਸਰਵੇਸ਼ ਦਿਵੇਦੀ ਹੈ । ਪਲਸ ਨੇ ਦੱਸਿਆ ਕਿ ਫੜੇ ਗਏ ਸਾਰੇ ਵਿਅਕਤੀਆਂ ਕੋਲੋਂ ਪੁੱਛਗਿੱਛ ਜਾਰੀ ਹੈ ਅਤੇ ਮੁਲਜ਼ਮ ਦੇ ਹੋਰ ਸੰਭਾਵੀ ਸਾਥੀਆਂ ਦੀ ਪਛਾਣ ਕੀਤੀ ਜਾ ਰਹੀ ਹੈ । ਏ. ਸੀ. ਪੀ. ਰਾਜੀਵ ਯਾਦਵ ਨੇ ਕਿਹਾ ਕਿ ਇਹ ਕਾਰਵਾਈ ਗੁਪਤ ਜਾਂਚ ਤੋਂ ਬਾਅਦ ਕੀਤੀ ਗਈ ਹੈ ਅਤੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਅਗਲੇਰੀ ਜਾਂਚ ਚੱਲ ਰਹੀ ਹੈ ।
Read More : ਚੰਡੀਗੜ੍ਹ ‘ਚ ‘ਸੈਕਸ ਰੈਕੇਟ’ ਦਾ ਪਰਦਾਫਾਸ਼, ਹੋਟਲ ‘ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ









