ਬੰਦੂ ਦੀ ਨੋਕ ਤੇ ਲੁੱਟ ਦੀ ਘਟਨਾ ਰੌਲਾ ਪਾਉਣ ਕਾਰਨ ਟਲੀ

0
28
Robbery

ਡੇਰਾਬੱਸੀ, 20 ਜਨਵਰੀ 2026 : ਕਾਰ ਸਵਾਰ (Car rider) ਨੂੰ ਬੰਦੂਕ ਦੀ ਨੋਕ ਤੇ ਲੁੱਟਣ ਵਾਲੇ ਤਿੰਨ ਨੌਜਵਾਨਾਂ ਦੀ ਯੋਜਨਾ ਉਸ ਸਮੇਂ ਨਾਕਾਮ ਹੋ ਗਈ ਜਦੋਂ ਕਾਰ ਚਾਲਕ ਨੇ ਰੌਲਾ ਦਿੱਤਾ ਪੈਟਰੋਲ ਪੰਪ ਦੇ ਕਰਮਚਾਰੀ ਮੌਕੇ ਤੇ ਆ ਗਏ ।

ਕਦੋਂ ਦੀ ਤੇ ਕਿਥੋਂ ਦਾ਼ ਹੈ ਘਟਨਾਕ੍ਰਮ

ਪ੍ਰਾਪਤ ਜਾਣਕਾਰੀ ਅਨੁਸਾਰ ਲੰਘੇ ਦਿਨੀਂ ਇਕ ਕਾਰ ਸਵਾਰ ਜਦੋਂ ਡੇਰਾਬਸੀ ਦੇ ਨੇੜੇ ਬਣੇ ਇਕ ਪੈਟਰੋਲ ਪੰਪ ਤੇ ਪੈਟਰੋਲ ਪੁਆ ਕੇ ਕਾਰ ਵਿਚ ਬੈਠਣ ਲੱਗਿਆ ਤਾਂ ਉਥੇ ਹੀ ਦੋ ਪਹੀਆ ਵਾਹਨ ਤੇ ਸਵਾਰ ਤਿੰਨ ਲੁਟੇਰਿਆਂ ਨੇ ਬੰਦੂਕ ਦੀ ਨੋਕ (Gun point) ਤੇ ਕਾਰ ਚਾਲਕ ਨੂੰ ਲੁੱਟਣ ਦੀ ਕੋਸਿ਼ਸ਼ ਕੀਤੀ ਪਰ ਇਹ ਕੋਸਿ਼ਸ਼ ਉਸ ਵੇਲੇ ਨਾਕਾਮ ਹੋ ਗਈ ਕਾਰ ਚਾਲਕ ਨੇ ਰੋਲਾ ਪਾ ਦਿੱਤਾ ਤੇ ਪੈਟਰੋਲ ਪੰਪ (Petrol pump) ਦੇ ਕਰਮਚਾਰੀ ਅਜਿਹਾ ਕਾਰਾ ਹੁੰਦਾ ਦੇਖ ਮੌਕੇ ਤੇ ਇਕੱਠੇ ਹੋ ਗਏ । ਜਿਸ ਕਾਰਨ ਵਾਰਦਾਤ ਟਲ ਗਈ । ਪੁਲਸ ਨੇ ਪੂਰੀ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ । ਕਿਉਂਕਿ ਘਟਨਾ ਦੀ ਰਿਕਾਰਡਿੰਗ ਸੀ. ਸੀ. ਟੀ. ਵੀ. ਵਿਚ ਵੀ ਕੈਦ ਹੋ ਗਈ ਹੈ ।

ਕੀ ਦੱਸਿਆ ਪੈਟਰੋਲ ਪੰਪ ਮੁਲਾਜਮਾਂ ਨੇ

ਕਾਰ ਚਾਲਕ ਨੇ ਜਿਸ ਪੈਟਰੋਲ ਪੰਪ ਤੇ ਤੇਲ ਪੁਆਇਆ ਸੀ ਤੇ ਲੁੱਟ ਦੀ ਵਾਰਦਾਤ ਵੀ ਜਿਸ ਪੈਟਰੋਲ ਪੰਪ ਤੇ ਵਾਪਰੀ ਸੀ ਦੇ ਕਰਮਚਾਰੀਆਂ ਨੇ ਦੱਸਿਆ ਕਿ ਲੁਟੇਰਿਆਂ (Robbers) ਨੇ ਆਪਣੇ ਚਿਹਰੇ ਢੱਕ ਰੱਖੇ ਸਨ ਅਤੇ ਉਨ੍ਹਾਂ ਵਿੱਚੋਂ ਇੱਕ ਦੇ ਹੱਥ ਵਿੱਚ ਪਿਸਤੌਲ (Pistol) ਸੀ । ਲੁਟੇਰਿਆਂ ਦੀ ਐਕਟਿਵਾ ਦੀ ਨੰਬਰ ਪਲੇਟ `ਤੇ ਮਿੱਟੀ ਲੱਗੀ ਹੋਈ ਸੀ ਤਾਂ ਜੋ ਪਛਾਣ ਨਾ ਹੋ ਸਕੇ । ਦੱਸਿਆ ਗਿਆ ਕਿ ਕਾਰ ਚਾਲਕ ਨੇ ਟੰਕੀ ਫੁੱਲ ਕਰਵਾਈ ਸੀ, ਜਦਕਿ ਲੁਟੇਰਿਆਂ ਨੇ ਐਕਟਿਵਾ ਵਿੱਚ ਸਿਰਫ਼ 100 ਰੁਪਏ ਦਾ ਪੈਟਰੋਲ ਪਵਾਇਆ ਸੀ । ਘਟਨਾ ਦੀ ਜਾਣਕਾਰੀ ਪੈਟਰੋਲ ਪੰਪ ਮਾਲਕਾਂ ਨੇ ਤੁਰੰਤ ਪੁਲਸ ਨੂੰ ਦਿੱਤੀ । ਪੁਲਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਆਰੋਪੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ।

Read more : ਜਲੰਧਰ ‘ਚ ਬੰਦੂਕ ਦੀ ਨੋਕ ‘ਤੇ ਨਕਦੀ-ਮੋਬਾਈਲ ਕੀਤੀ ਲੁੱਟ

LEAVE A REPLY

Please enter your comment!
Please enter your name here