ਸੜਕ ਹਾਦਸਾ ਕਰਨ ਦੇ ਮਾਮਲੇ ਵਿਚ ਪੰਜਾਬੀ ਟਰੱਕ ਡਰਾਈਵਰ ਗ੍ਰਿਫ਼ਤਾਰ

0
24
Sukhdeep

ਅਮਰੀਕਾ, 20 ਫਰਵਰੀ 2026 : ਅਮਰੀਕਾ (America) ਦੇ ਇੰਡੀਆਨਾ ਵਿਖੇ ਇਕ ਪੰਜਾਬੀ ਟਰੱਕ ਡਰਾਈਵਰ (Truck driver) ਨੂੰ ਸੜਕ ਹਾਦਸਾ ਕਰਕੇ ਇਕ ਨੂੰ ਮੌਤ ਦੇ ਘਾਟ ਉਤਾਰਨ ਦੇ ਮਾਮਲੇ ਵਿਚ ਗ੍ਰਿ਼ਫ਼ਤਾਰ (Arrested) ਕੀਤਾ ਗਿਆ ਹੈ ।

ਕਦੋਂ ਤੇ ਕਿਥੇ ਵਾਪਰਿਆ ਹਾਦਸਾ

ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਦੇ ਇੰਡੀਆਨਾ ਵਿਖੇ ਜਿਸ ਪੰਜਾਬੀ ਟਰੱਕ ਡਰਾਈਵਰ ਨੂੰ ਪੁਲਸ ਨੇ ਸੜਕ ਹਾਦਸਾ (Road accident) ਕਰਨ ਅਤੇ ਉਸ ਦੌਰਾਨ ਇਕ ਵਿਅਕਤੀ ਜਾਨ ਚਲੀ ਜਾਣ ਦੇ ਦੋਸ਼ ਤਹਿਤ ਗ੍ਰਿਫ਼ਤਾਰ ਕੀਤਾ ਹੈ ਇਹ ਹਾਦਸਾ 18 ਫਰਵਰੀ ਨੂੰ ਇੰਡੀਆਨਾਪੋਲਿਸ ਦੇ ਪੱਛਮ ਵਿਖੇ ਸਥਿਤ ਹੈਂਡਰਿਕਸ ਕਾਉਂਟੀ ਦੇ ਇਕ ਦਿਹਾਤੀ ਚੌਰਾਹੇ ਵਿਖੇ ਵਾਪਰਿਆ ਸੀ ।

ਕੌਣ ਹੈ ਇਹ ਪੰਜਾਬੀ ਟਰੱਕ ਡਰਾਈਵਰ

ਸੜਕ ਹਾਦਸੇ ਵਿਚ ਜਿਸ ਪੰਜਾਬੀ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਉਹ 25 ਸਾਲਾ ਸੁਖਦੀਪ ਸਿੰਘ (Sukhdeep Singh) ਹੈ । ਉਕਤ ਵਿਅਕਤੀ ਨੇ ਅਮਰੀਕਾ ਦੇ ਇੰਡੀਆਨਾ ਵਿੱਚ ਟਰੱਕ ਨਾਲ ਤਿੰਨ ਗੱਡੀਆਂ ਨੂੰ ਟੱਕਰ ਮਾਰ ਦਿੱਤੀ ਸੀ ਤੇ ਇਸ ਹਾਦਸੇ ਵਿੱਚ 64 ਸਾਲਾ ਇੱਕ ਬਜ਼ੁਰਗ ਦੀ ਮੌਤ (Death) ਵੀ ਹੋ ਗਈ ਸੀ ।

ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ (ਆਈ. ਸੀ. ਈ.) ਜਿਸ ਨੇ ਸੁਖਦੀਪ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਦਾ ਕਹਿਣਾ ਹੈ ਕਿ ਸੁਖਦੀਪ ਸਿੰਘ ਇਸ ਹਾਦਸੇ ਤੋਂ ਪਹਿਲਾਂ ਸਿਰਫ਼ ਗ਼ਲਤ ਤਰੀਕੇ ਨਾਲ ਗੱਡੀ ਹੀ ਨਹੀਂ ਚਲਾ ਰਿਹਾ ਸੀ ਬਲਕਿ ਉਸ ਦੇ ਅਜਿਹਾ ਕੀਤੇ ਜਾਣ ਕਾਰਨ ਇੱਕ ਜਾਨ ਵੀ ਚਲੀ ਗਈ । ਜਿਕਰਯੋਗ ਹੈ ਕਿ ਸੁਖਦੀਪ ਇੰਡੀਆਨਾ ਵਿੱਚ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਿਹਾ ਸੀ ।

Read More : ਪੰਜਾਬੀ ਟਰੱਕ ਡਰਾਈਵਰ ਨੂੰ ਡਰੱਗਜ਼ ਨਾਲ ਕੀਤਾ ਕੈਨੇਡੀਅਨ ਪੁਲਸ ਨੇ ਗ੍ਰਿਫ਼ਤਾਰ

LEAVE A REPLY

Please enter your comment!
Please enter your name here