ਸ਼੍ਰੀਗੰਗਾਨਗਰ, 2 ਦਸੰਬਰ 2025 : ਰਾਜਸਥਾਨ ਪੁਲਸ (Rajasthan Police) ਦੀ ਸੀ. ਆਈ. ਡੀ. ਇੰਟੈਲੀਜੈਂਸ (C. I. D. Intelligence) ਨੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਲਈ ਜਾਸੂਸੀ (Spying for I. S. I.) ਕਰਨ ਵਾਲੇ ਇਕ ਸਰਗਰਮ ਨੈੱਟਵਰਕ ਦਾ ਪਰਦਾਫਾਸ਼ ਕਰਦੇ ਹੋਏ ਇਕ ਨੌਜਵਾਨ ਨੂੰ ਗ੍ਰਿਫਤਾਰ (Young man arrested) ਕੀਤਾ ਹੈ ।
ਕੌਣ ਹੈ ਫੜਿਆ ਗਿਆ ਵਿਅਕਤੀ
ਜਾਸੂਸੀ ਕਰਦਾ ਫੜਿਆ ਗਿਆ ਮੁਲਜ਼ਮ ਪ੍ਰਕਾਸ਼ ਸਿੰਘ ਉਰਫ ਬਾਦਲ (Accused Parkash Singh alias Badal) (34) ਪੰਜਾਬ ਦੇ ਫਿਰੋਜ਼ਪੁਰ ਜਿ਼ਲੇ ਦਾ ਨਿਵਾਸੀ ਹੈ ਅਤੇ ਲੰਮੇਂ ਸਮੇਂ ਤੋਂ ਸਰਹੱਦੀ ਖੇਤਰਾਂ `ਚ ਫੌਜੀ ਸਰਗਰਮੀਆਂ `ਤੇ ਨਜ਼ਰ ਰੱਖ ਕੇ ਸੰਵੇਦਨਸ਼ੀਲ ਜਾਣਕਾਰੀ ਪਾਕਿਸਤਾਨ ਭੇਜ ਰਿਹਾ ਸੀ । 27 ਨਵੰਬਰ ਨੂੰ ਸ਼੍ਰੀ ਗੰਗਾਨਗਰ ਦੇ ਸਾਧੂਵਾਲੀ ਮਿਲਟਰੀ ਖੇਤਰ ਦੇ ਕੋਲ ਇਕ ਨੌਜਵਾਨ ਵਾਰ-ਵਾਰ ਮੋਬਾਈਲ ਨਾਲ ਕੁਝ ਲੋਕੇਸ਼ਨਾਂ ਰਿਕਾਰਡ ਕਰਦਾ ਵਿਖਾਈ ਦਿੱਤਾ ।
ਬਾਰਡਰ ਇੰਟੈਲੀਜੈਂਸ ਟੀਮ ਨੇ ਲਿਆ ਹਿਰਾਸਤ ਵਿਚ
ਸੂਚਨਾ `ਤੇ ਸਰਗਰਮ ਹੋਈ ਬਾਰਡਰ ਇੰਟੈਲੀਜੈਂਸ (Border Intelligence) ਟੀਮ ਨੇ ਉਸ ਨੂੰ ਹਿਰਾਸਤ `ਚ ਲੈ ਲਿਆ । ਮੋਬਾਈਲ ਦੀ ਜਾਂਚ `ਚ ਕਈ ਪਾਕਿਸਤਾਨੀ ਨੰਬਰਾਂ ਨਾਲ ਲਗਾਤਾਰ ਚੈਟਿੰਗ, ਲੋਕੇਸ਼ਨ ਸ਼ੇਅਰਿੰਗ ਅਤੇ ਸ਼ੱਕੀ ਵੀਡੀਓ ਮਿਲੀਆਂ । ਜਾਂਚ ਤੁਰੰਤ ਸੀ. ਆਈ. ਡੀ. ਇੰਟੈਲੀਜੈਂਸ ਨੂੰ ਸੌਂਪੀ ਗਈ ਅਤੇ ਮੁਲਜ਼ਮ ਨੂੰ ਪੁੱਛਗਿੱਛ ਕੇਂਦਰ ਲਿਜਾ ਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਗਈ । ਬਾਅਦ `ਚ ਡਿਜੀਟਲ ਡਾਟਾ ਦੀ ਫਾਰੈਂਸਿਕ ਜਾਂਚ `ਚ ਪੂਰੇ ਜਾਸੂਸੀ ਨੈੱਟਵਰਕ (Spy network) ਦੀ ਪੁਸ਼ਟੀ ਹੋ ਗਈ । ਸੀ. ਆਈ. ਡੀ. ਦੇ ਆਈ. ਜੀ. ਪ੍ਰਫੁੱਲ ਕੁਮਾਰ ਅਨੁਸਾਰ, ਪ੍ਰਕਾਸ਼ ਸਿੰਘ ਆਪ੍ਰੇਸ਼ਨ `ਸਿੰਧੂਰ` ਦੇ ਸਮੇਂ ਤੋਂ ਹੀ ਆਈ. ਐੱਸ. ਆਈ. ਹੈਂਡਲਰਾਂ ਦੇ ਸੰਪਰਕ `ਚ ਸੀ । ਮੁਲਜ਼ਮ ਦੀ ਸਭ ਤੋਂ ਖਤਰਨਾਕ ਸਾਜਿ਼ਸ਼ ਇਹ ਸੀ ਕਿ ਉਹ ਆਸ-ਪਾਸ ਦੇ ਲੋਕਾਂ ਦੇ ਮੋਬਾਈਲ ਨੰਬਰਾਂ `ਤੇ ਆਉਣ ਵਾਲੇ ਓ. ਟੀ. ਪੀ. ਧੋਖੇ ਨਾਲ ਹਾਸਲ ਕਰ ਲੈਂਦਾ ਸੀ ।
Read More : ਪਾਕਿਸਤਾਨ ਲਈ ਜਾਸੂਸੀ ਦੇ ਦੋਸ਼ ਹੇਠ ਵਕੀਲ ਗ੍ਰਿਫਤਾਰ









