ਲੁਧਿਆਣਾ, 6 ਦਸੰਬਰ 2025 : ਲੁਧਿਆਣਾ ਦੇ ਸਿਵਲ ਹਸਪਤਾਲ (Civil Hospital) ਵਿਚ ਮੈਡੀਕਲ ਕਰਵਾਉਣ ਲਈ ਲਿਜਾਇਆ ਜਾ ਰਿਹਾ ਹਵਾਲਾਤੀ ਪਿਸ਼ਾਬ ਕਰਨ ਦੇ ਬਹਾਨੇ ਪੁਲਸ ਮੁਲਾਜ਼ਮ (Police officer) ਨੂੰ ਧੱਕਾ ਦੇ ਕੇ ਫਰਾਰ (Escape) ਹੋ ਗਿਆ । ਹੈਰਾਨੀ ਦੀ ਗੱਲ ਇਹ ਹੈ ਕਿ ਮੁਲਜ਼ਮ ਨੂੰ ਪੁਲਸ ਨੇ ਹੱਥਕੜੀ ਪਾਈ ਹੋਈ ਸੀ । ਮੁਲਜ਼ਮ ਹਥਕੜੀ ਸਮੇਤ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ ।
ਭੱਜਣ ਵਾਲੇ ਵਿਅਕਤੀ ਵਿਰੁੱਧ ਕਰ ਲਿਆ ਗਿਆ ਹੈ ਕੇਸ ਦਰਜ
ਥਾਣਾ ਟਿੱਬਾ ਦੀ ਪੁਲਸ (Police of Tibba police station) ਨੇ ਏ. ਐੱਸ. ਆਈ. ਕਸ਼ਮੀਰ ਸਿੰਘ ਦੀ ਸਿ਼ਕਾਇਤ `ਤੇ ਟਿੱਬਾ ਰੋਡ, ਮਨਜੀਤ ਨਗਰ ਦੇ ਰਹਿਣ ਵਾਲੇ ਮਨਦੀਪ ਸਿੰਘ ਖਿਲਾਫ ਕੇਸ ਦਰਜ ਕੀਤਾ ਹੈ। ਪੁਲਸ ਨੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ ।
ਕਿਵੇਂ ਹੋਇਆ ਸਭ ਕੁੱਝ
ਜਾਣਕਾਰੀ ਮੁਤਾਬਕ ਮੁਲਜ਼ਮ ਮਨਦੀਪ ਸਿੰਘ (Accused Mandeep Singh) ਖਿਲਾਫ ਥਾਣਾ ਟਿੱਬਾ ਵਿਚ 109 ਦਾ ਕਲੰਦਰਾ ਦਰਜ ਕੀਤਾ ਸੀ, ਜਿਸ ਤੋਂ ਬਾਅਦ ਹੋਮਗਾਰਡ ਦਾ ਜਵਾਨ ਨਿਰਮਲ ਸਿੰਘ (Home Guard soldier Nirmal Singh) ਹਵਾਲਾਤੀ ਮਨਦੀਪ ਸਿੰਘ ਨੂੰ ਮੈਡੀਕਲ ਲਈ ਸਿਵਲ ਹਸਪਤਾਲ ਲਿਜਾ ਰਿਹਾ ਸੀ ਕਿ ਰਸਤੇ ਵਿਚ ਪੁਰਾਣੀ ਗਊਸ਼ਾਲਾ ਕੋਲ ਮਨਦੀਪ ਨੇ ਪਿਸ਼ਾਬ ਜਾਣ ਦਾ ਬਹਾਨਾ ਬਣਾਇਆ । ਜਿਵੇਂ ਹੀ` ਨਿਰਮਲ ਨੇ ਉਸ ਨੂੰ ਥੋੜ੍ਹੀ ਢਿੱਲ ਦਿੱਤੀ ਤਾਂ ਮੁਲਜ਼ਮ ਨੇ ਅਚਾਨਕ ਜ਼ੋਰਦਾਰ ਧੱਕਾ ਦਿੱਤਾ ਅਤੇ ਭੀੜ ਦਾ ਸਹਾਰਾ ਲੈ ਕੇ ਗਲੀਆਂ ਵਿਚ ਦਾਖਲ ਹੋ ਕੇ ਭੱਜ ਗਿਆ ।
ਥਾਣਾ ਪੁਲਸ ਲੱਗੀ ਹੋਈ ਹੈ ਵੱਖ-ਵੱਖ ਇਲਾਕਿਆਂ ਵਿਚ ਛਾਪੇਮਾਰੀ ਕਰ ਕੇ ਉਸ ਦੀ ਭਾਲ
ਨਿਰਮਲ ਸਿੰਘ ਨੇ ਉਸ ਦਾ ਪਿੱਛਾ ਕਰਨ ਦਾ ਯਤਨ ਵੀ ਕੀਤਾ ਪਰ ਮਨਦੀਪ ਦੇਖਦੇ ਹੀ ਦੇਖਦੇ ਹਥਕੜੀ ਸਮੇਤ ਅੱਖਾਂ ਤੋਂ ਓਹਲੇ ਹੋ ਗਿਆ। ਇਸ ਤੋਂ ਬਾਅਦ ਤੁਰੰਤ ਥਾਣਾ ਟਿੱਬਾ ਦੀ ਪੁਲਸ ਨੂੰ ਸੂਚਨਾ ਦਿੱਤੀ ਗਈ। ਸੇਫ ਸਿਟੀ ਕੈਮਰਿਆਂ ਨੂੰ ਚੈੱਕ ਕੀਤਾ ਜਾ ਰਿਹਾ ਹੈ ਤਾਂ ਕਿ ਫਰਾਰ ਮਨਦੀਪ ਦੀ ਲੋਕੇਸ਼ਨ ਦਾ ਪਤਾ ਲਗ ਸਕੇ । ਥਾਣਾ ਪੁਲਸ ਹੁਣ ਵੱਖ-ਵੱਖ ਇਲਾਕਿਆਂ ਵਿਚ ਛਾਪੇਮਾਰੀ ਕਰ ਕੇ ਉਸ ਦੀ ਭਾਲ ਵਿਚ ਲੱਗੀ ਹੋਈ ਹੈ ।
Read More : ਲੁਧਿਆਣਾ ਤੋਂ ਚੰਡੀਗੜ੍ਹ ਇਲਾਜ ਲਈ ਲਿਆਂਦਾ ਕੈਦੀ ਹੋਇਆ ਫਰਾਰ









