ਨਾਭਾ, 30 ਸਤੰਬਰ 2025 : ਨਾਭਾ ਦੀ ਖੁੱਲੀ ਓਪਨ ਖੇਤੀਬਾੜੀ ਜੇਲ੍ਹ (Nabha’s open agricultural prison) ਵਿਚੋ ਕੈਦੀ ਫਰਾਰ ਹੋਣ ਦਾ ਸਮਾਚਰ ਪ੍ਰਾਪਤ ਹੋਇਆ ਹੈ। ਜੇਲ ਦੇ ਸੁਪਰਡੈਂਟ ਸੁੱਚਾ ਸਿੰਘ ਨੇ ਪੱਤਰ ਨੰਬਰ 1437 ਰਾਹੀਂ ਥਾਣਾ ਸਦਰ ਨਾਭਾ ਨੂੰ ਲਿਖਤੀ ਸਿ਼ਕਾਇਤ ਵਿੱਚ ਦੱਸਿਆ ਕਿ 25 ਸਤੰਬਰ 2025 ਨੂੰ ਜੇਲ ਖੋਲਣ ਤੋਂ ਬਾਅਦ ਬਾਰਡਰ ਜੋਤਦੀਪ ਸਿੰਘ ਬੋਰਾ ਦਾ ਚੱਕਰ ਲਗਾਉਣ ਗਿਆ ਸੀ ਤਾਂ ਉਸ ਸਮੇਂ ਉਕਤ ਕੈਦੀ ਬੋਰ ਨੰਬਰ 2 ਤੇ ਮੌਜੂਦ ਸੀ ।
ਜਦੋਂ ਚੈਕ ਕੀਤਾ ਗਿਆ ਤਾਂ ਇਕ ਕੈਦੀ ਘੱਟ ਸੀ
ਇਸ ਤੋਂ ਬਾਅਦ ਵਾਰਡਰ ਮਨਦੀਪ ਸਿੰਘ (ਬਗੀਚਾ ਮਾਲੀ) (Warder Mandeep Singh (Gardener)) ਰੋਜਾਨਾ ਦੀ ਤਰ੍ਹਾਂ ਬੋਰ ਦਾ ਚੱਕਰ ਲਗਾਉਣ ਗਿਆ ਤਾਂ ਕੈਦੀਆਂ ਨੂੰ ਬੁਲਾ ਕੇ ਚੈੱਕ ਕੀਤਾ ਗਿਆ ਤਾਂ ਉਹਨਾਂ ਵਿੱਚੋਂ ਇੱਕ ਕੈਦੀ ਨਿੰਦਰਪਾਲ ਸ਼ਰਮਾ ਨਹੀਂ ਸਨ । ਉਕਤ ਬਗੀਚਾ ਮਾਲੀ ਨੇ ਬਾਰਡਰ ਤੋਂ ਉਕਤ ਕੈਦੀ ਸਬੰਧੀ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ ਕੈਦੀ ਸਵੇਰੇ ਸਮੇਂ ਜੇਲ ਅੰਦਰ ਆਇਆ ਸੀ ਪਰ ਕੁਝ ਸਮੇਂ ਬਾਅਦ ਜੇਲ ਤੋਂ ਵਾਪਸ ਚਲਾ ਗਿਆ ।
ਕੀ ਦੱਸਿਆ ਐਸ. ਐਚ. ਓ. ਗੁਰਪ੍ਰੀਤ ਸਿੰਘ ਸਮਰਾਓ ਨੇ
ਉਕਤ ਕੈਦੀ ਜੇਲ ਵਿੱਚੋਂ ਫਰਾਰ ਹੋ ਗਿਆ । ਇਸ ਸਬੰਧੀ ਐਸ. ਐਚ. ਓ. ਗੁਰਪ੍ਰੀਤ ਸਿੰਘ ਸਮਰਾਓ (S. H. O. Gurpreet Singh Samrao) ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕੀ ਕੈਦੀ ਨਿੰਦਰਪਾਲ ਸ਼ਰਮਾ ਨੰ.-4547/ਸੀ ਪੁੱਤਰ ਸਤਪਾਲ ਸ਼ਰਮਾ ਵਾਸੀ ਪਿੰਡ ਢਿਪਾਲੀ, ਥਾਣਾ ਫੂਲ, ਜਿ਼ਲ੍ਹਾ ਬਠਿੰਡਾ, ਜਿਸਨੂੰ ਐਫ. ਆਈ. ਆਰ. ਨੰਬਰ 23 ਮਿਤੀ 04-04-2021 ਨੂੰ ਆਈ. ਪੀ. ਸੀ. ਦੀ ਧਾਰਾ 302, 34, ਅਧੀਨ ਥਾਣਾ ਫੂਲ, ਜਿ਼ਲ੍ਹਾ ਬਠਿੰਡਾ ਜੇਲ੍ਹ ਵਿੱਚ ਬੰਦ ਕੀਤਾ ਗਿਆ ਸੀ, ਉਸਨੂੰ ਮਾਨਯੋਗ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ, ਨੂੰ ਸਕ੍ਰੀਨਿੰਗ ਕਮੇਟੀ ਦੁਆਰਾ ਚੁਣੇ ਜਾਣ ਤੋਂ ਬਾਅਦ 28-06-2025 ਨੂੰ ਸੈਂਟਰਲ ਜੇਲ੍ਹ ਬਠਿੰਡਾ ਤੋਂ ਓਪਨ ਐਗਰੀਕਲਚਰ ਜੇਲ੍ਹ ਨਾਭਾ ਵਿਖੇ ਲਿਆਂਦਾ ਗਿਆ ।
ਜੇਲ ਸੁਪਰਡੈਂਟ ਸੁੱਚਾ ਸਿੰਘ ਦੇ ਬਿਆਨਾਂ ਤੇ ਕੈਦੀ ਨਿੰਦਰਪਾਲ ਸ਼ਰਮਾ ਦੇ ਖਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ
ਐਸ. ਐਚ. ਓ. ਗੁਰਪ੍ਰੀਤ ਸਿੰਘ ਸਮਰਾਓ ਨੇ ਦੱਸਿਆ ਕਿ ਜੇਲ ਸੁਪਰਡੈਂਟ ਸੁੱਚਾ ਸਿੰਘ (Jail Superintendent Sucha Singh) ਦੇ ਬਿਆਨਾਂ ਤੇ ਕੈਦੀ ਨਿੰਦਰਪਾਲ ਸ਼ਰਮਾ ਦੇ ਖਿਲਾਫ ਮੁਕਦਮਾ ਨੰਬਰ 170 ਧਾਰਾ 262 ਬੀ. ਐਨ. ਐਸ. ਤਹਿਤ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ।
Read More : ਬਰੇਲੀ ਹਿੰਸਾ ਮਾਮਲੇ ਵਿਚ ਪੁਲਸ ਨੇ ਮੌਲਾਨਾ ਸਮੇਤ 8 ਲੋਕਾਂ ਨੂੰ ਭੇਜਿਆ ਜੇਲ੍ਹ