ਪੁਲਸ ਨੇ ਕੀਤਾ ਪਤਨੀ ਦੇ ਕਾਤਲ ਪਤੀ ਨੂੰ ਗ੍ਰਿਫ਼ਤਾਰ

0
38
Prabhjot Kaur

ਅੰਮ੍ਰਿਤਸਰ, 20 ਜਨਵਰੀ 2026 : ਅੰਮ੍ਰਿਤਸਰ (Amritsar) ਦੇ ਹੋਟਲ ਵਿਚ ਐਨ. ਆਰ. ਆਈ. ਮਹਿਲਾ (N. R. I. Women) ਪਤਨੀ ਦੀ ਹੱਤਿਆ ਕਰਕੇ ਫਰਾਰ ਹੋਏ ਮਹਿਲਾ ਦੇ ਪਤੀ ਨੂੰ ਅੱਜ ਪੁਲਸ ਨੇ ਕਾਬੂ ਕਰ ਲਿਆ ਹੈ ।

ਕਿਥੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਮੁਲਜਮ ਨੂੰ

ਅੰਮ੍ਰਿਤਸਰ ਦੇ ਹੋਟਲ ਵਿਚ ਮਹਿਲਾ ਦੇ ਕਤਲ ਮਾਮਲੇ ਵਿਚ ਜਿਸ ਵਿਅਕਤੀ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ਦੀ ਗ੍ਰਿਫ਼ਤਾਰੀ ਪੁਲਸ ਵਲੋਂ ਰਾਜਸਥਾਨ ਦੇ ਗੰਗਾਨਗਰ ਤੋਂ ਹੋਈ ਹੈ ਤੇ ਉਸਨੂੰ ਅੰਮ੍ਰਿਤਸਰ ਲਿਆਂਦਾ ਗਿਆ ਹੈ । ਦੱਸਣਯੋਗ ਹੈ ਕਿ ਅੰਮ੍ਰਿਤਸਰ ਦੇ ਇੱਕ ਹੋਟਲ ਦੇ ਕਮਰੇ ਵਿੱਚ ਜਿਸ ਪ੍ਰਭਜੋਤ ਕੌਰ ਨਾਮ ਦੀ ਔਰਤ ਦੀ ਲਾਸ਼ ਮਿਲੀ ਸੀ ਮੂਲ ਰੂਪ ਵਿੱਚ ਗੁਰਦਾਸਪੁਰ ਦੀ ਰਹਿਣ ਵਾਲੀ ਸੀ ਅਤੇ ਆਸਟਰੀਆ ਵਿੱਚ ਰਹਿੰਦੀ ਸੀ ਤੇ ਉਹ ਆਪਣੇ ਪਤੀ ਨਾਲ ਇੱਕ ਪਰਿਵਾਰਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਭਾਰਤ ਆਈ ਸੀ ।

ਮਹਿਲਾ ਦੇ ਭਰਾ ਨੇ ਕੀ ਦੋਸ਼ ਲਗਾਇਆ ਸੀ

ਮ੍ਰਿਤਕ ਮਹਿਲਾ ਦੇ ਭਰਾ ਨੇ ਦੋਸ਼ ਲਗਾਇਆ ਸੀ ਕਿ ਪਤੀ ਨੂੰ ਪਤਨੀ ਦੇ ਚਰਿੱਤਰ ‘ਤੇ ਸ਼ੱਕ ਸੀ, ਜਿਸ ਕਾਰਨ ਉਸ ਨੇ ਉਸ ਦਾ ਬੇਰਹਿਮੀ ਨਾਲ ਕਤਲ (Murder) ਕਰ ਦਿੱਤਾ । ਮ੍ਰਿਤਕ ਦਾ ਛੇ ਮਹੀਨੇ ਦਾ ਬੇਟਾ ਵੀ ਹੈ, ਜਿਸ ਨੂੰ ਮੁਲਜ਼ਮ ਆਪਣੇ ਨਾਲ ਨਹੀਂ ਲੈ ਗਿਆ । ਘਟਨਾ ਤੋਂ ਬਾਅਦ ਮੁਲਜ਼ਮ ਫਰਾਰ ਸੀ ਅਤੇ ਪੁਲਸ ਨੂੰ ਡਰ ਹੈ ਕਿ ਉਹ ਵਿਦੇਸ਼ ਭੱਜ ਸਕਦਾ ਹੈ । ਲਗਾਤਾਰ ਤਕਨੀਕੀ ਜਾਂਚ ਅਤੇ ਦਬਾਅ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਰਾਜਸਥਾਨ ਦੇ ਗੰਗਾਨਗਰ ਤੋਂ ਗ੍ਰਿਫ਼ਤਾਰ ਕਰ ਲਿਆ ।

Read More : ਵਾਹਨ ਚੋਰੀ ਮਾਮਲੇ ਵਿਚ ਭਾਰਤੀ ਮੂਲ ਦੇ ਤਿੰਨ ਕੈਨੇਡੀਅਨ ਕਾਬੂ

LEAVE A REPLY

Please enter your comment!
Please enter your name here