ਕਬੱਡੀ ਖਿਡਾਰੀ ਤੇਜਪਾਲ ਸਿੰਘ ਦਾ ਗੋਲੀਆਂ ਮਾਰ ਕੇ ਕੀਤਾ ਕਤਲ

0
43
Tejpal Singh

ਲੁਧਿਆਣਾ, 31 ਅਕਤੂਬਰ 2025 : ਕਬੱਡੀ ਖਿਡਾਰੀ ਤੇਜਪਾਲ ਸਿੰਘ (Kabaddi player Tejpal Singh) ਜੋ ਕਿ 26 ਸਾਲਾਂ ਦਾ ਸੀ ਦਾ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ । ਜਿਸਦੀ ਮੌਕੇ ਤੇ ਹੀ ਮੌਤ ਹੋ ਗਈ । ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾਕ੍ਰਮ ਜਗਰਾਓਂ ਵਿਖੇ ਬਣੇ ਐਸ. ਐਸ. ਪੀ. ਦਫ਼ਤਰ ਦੇ ਬਹੁਤ ਹੀ ਨੇੜੇ ਵਾਪਰੀ ।

ਘਟਨਾਕ੍ਰਮ ਵੇਲੇ ਤੇਜਪਾਲ ਨਾਲ ਉਸਦੇ ਦੋ ਹੋਰ ਸਾਥੀ ਵੀ ਸਨ

ਲੁਧਿਆਣਾ ਦੇ ਜਗਰਾਉਂ ਵਿੱਚ ਕਬੱਡੀ ਖਿਡਾਰੀ ਜਿਸਦਾ ਅਣਪਛਾਤੇ ਲੋਕਾਂ ਨੇ ਗੋਲੀਆਂ ਮਾਰ ਕੇ ਕਤਲ (Murder by shooting) ਕਰ ਦਿੱਤਾ ਹੈ ਦੀ ਪਹਿਲਾਂ ਜਗਰਾਓਂ ਦੇ ਹਰੀ ਸਿੰਘ ਹਸਪਤਾਲ ਰੋਡ ਨੇੜੇ ਕੁੱਝ ਨੌਜਵਾਨਾਂ ਵਲੋਂ ਕੁੱਟਿਆ ਗਿਆ ਤੇ ਫਿਰ ਬਾਅਦ ਵਿਚ ਗੋਲੀਆਂ ਮਾਰ ਦਿੱਤੀਆਂ ਗਈਆਂ । ਇਸ ਮੌਕੇ ਤੇਜਪਾਲ ਦੇ ਦੋ ਸਾਥੀ ਮੌਕੇ ਤੇ ਵੀ ਮੌਜੂਦ ਸਨ ਨਾਲ ਵੀ ਕੁੱਟਮਾਰ ਕੀਤੀ ਗਈ ਦੱਸੀ ਜਾ ਰਹੀ ਹੈ । ਪੁਲਸ ਸੂਚਨਾ ਮਿਲਦਿਆਂ ਹੀ ਮੌਕੇ ਤੇ ਪਹੁੰਚ ਗਈ ਤੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ।

Read More :  ਕੈਨੇਡਾ ਵਿੱਚ ਸਿੱਖ ਕਾਰੋਬਾਰੀ ਦਾ ਗੋਲੀਆਂ ਮਾਰ ਕੇ ਕਤਲ

LEAVE A REPLY

Please enter your comment!
Please enter your name here