ਜੌਨਪੁਰ, 17 ਜਨਵਰੀ 2026 : ਉੱਤਰ ਪ੍ਰਦੇਸ਼ ਦੇ ਜੌਨਪੁਰ ਜਿ਼ਲੇ (Jaunpur district) ਦੇ ਖੇਤਾਸਰਾਏ ਥਾਣੇ ਅਧੀਨ ਪੈਂਦੇ ਬਰਜੀ ਪਿੰਡ `ਚ ਸਵੇਰੇ ਇਕ ਡਾਕਟਰ ਦੀ ਲਾਸ਼ (Doctor’s corpse) ਘਰ ਦੇ ਸਾਹਮਣੇ ਗੇਟ ਦੇ ਕੋਲ ਲਟਕਦੀ ਮਿਲੀ ।
ਪਰਿਵਾਰ ਵਾਲਿਆਂ ਨੇ ਲਾਇਆ ਕਤਲ ਦਾ ਦੋਸ਼
ਮ੍ਰਿਤਕ ਦੀ ਪਛਾਣ ਇਲਾਕੇ ਦੇ ਡਾਕਟਰ ਸੁਨੀਲ ਰਾਜਭਰ (Dr. Sunil Rajbhar) (29) ਵਜੋਂ ਹੋਈ ਹੈ । ਪਰਿਵਾਰ ਵਾਲਿਆਂ ਨੇ ਇਸ ਨੂੰ ਕਤਲ (Murder) ਦੱਸਦੇ ਹੋਏ ਮੁਕੱਦਮਾ ਦਰਜ ਕਰਵਾਉਣ ਲਈ ਸਿ਼ਕਾਇਤ ਦਰਜ ਕਰਵਾਈ ਹੈ । ਪੁਲਸ ਅਨੁਸਾਰ ਡਾ. ਸੁਨੀਲ ਦਾ ਕਲੀਨਿਕ ਘਰ ਤੋਂ ਲੱਗਭਗ 50 ਮੀਟਰ ਦੂਰ ਸਥਿਤ ਹੈ ।
ਸਵੇਰੇ ਪਿੰਡ ਵਾਸੀਆਂ ਨੇ ਲਾਸ਼ ਲਟਕਦੀ ਵੇਖੀ ਤਾਂ ਪਿੰਡ `ਚ ਹੜਕੰਪ ਮਚ ਗਿਆ । ਸੂਚਨਾ ਮਿਲਣ `ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ `ਚ ਲੈ ਕੇ ਪੋਸਟਮਾਰਟਮ (Postmortem) ਦੀ ਤਿਆਰੀ ਕੀਤੀ ਪਰ ਪਰਿਵਾਰ ਵਾਲਿਆਂ ਨੇ ਮੁਲਜ਼ਮਾਂ ਦੀ ਗ੍ਰਿਫਤਾਰੀ ਅਤੇ ਕਾਰਵਾਈ ਦਾ ਭਰੋਸਾ ਮਿਲਣ ਤੱਕ ਲਾਸ਼ ਭੇਜਣ ਤੋਂ ਇਨਕਾਰ ਕਰ ਦਿੱਤਾ । ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਹਰ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ ।
Read More : ਪ੍ਰੇਮੀ ਨੂੰ ਫ਼ੋਨ ਕਰ ਕੇ ਪਹਿਲਾਂ ਬੁਲਾਇਆ ਤੇ ਫਿਰ ਗਲਾ ਘੁੱਟ ਕੇ ਕਰ ਦਿੱਤਾ ਕਤਲ









