ਫਰੀਦਾਬਾਦ ਵਿਖੇ ਮਸੇਰੇ ਭਰਾ ਨੇ ਕੀਤਾ ਨਾਬਾਲਗ ਭੈਣ ਨਾਲ ਬਲਾਤਕਾਰ

0
18
Rape

ਫਰੀਦਾਬਾਦ, 27 ਫਰਵਰੀ 2026 : ਹਰਿਆਣਾ (Haryana) ਦੇ ਸ਼ਹਿਰ ਫਰੀਦਾਬਾਦ ਵਿਖੇ ਰਿਸ਼ਤੇਦਾਰੀ ਵਿਚ ਮਸੇਰੇ ਭਰਾ ਵਲੋਂ ਹੀ ਭੈਣ ਨਾਲ ਬਲਾਤਕਾਰ (Rape) ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ।

ਕਦੋਂ ਵਾਪਰੀ ਇਹ ਘਟਨਾ

ਮਿਲੀ ਜਾਣਕਾਰੀ ਅਨੁਸਾਰ ਫਰੀਦਾਬਾਦ (Faridabad) ਦੇ ਆਈ. ਐਮ. ਟੀ. ਖੇਤਰ ਦੀ ਇਕ ਕਾਲੋਨੀ ਦੇ ਵਸਨੀਕ 17 ਸਾਲਾ ਦੇ ਨਾਬਾਗ ਲੜਕੇ ਨੇ ਆਪਣੀ ਹੀ ਸਕੀ ਮਾਸੀ ਦੀ ਧੀ ਨਾਲ ਲੰਘੇ ਬੁੱਧਵਾਰ ਨੂੰ ਜਬਰ ਜਨਾਹ ਕੀਤਾ। ਜਾਣਕਾਰੀ ਮੁਤਾਬਕ ਲੜਕੀ ਦਾ ਰਿਸ਼ਤੇਦਾਰੀ ਵਿਚ ਭਰਾ ਹੀ ਲੱਗਦਾ ਲੜਕਾ ਘਟਨਾ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ। ਜਿਸਨੂੰ ਪੁਲਸ ਨੇ ਗ੍ਰਿਫਤਾਰ ਕਰਕੇ ਉਸ ਵਿਰੁੱਧ ਕੇਸ ਦਰਜ ਕਰ ਲਿਆ ਹੈ ।

ਕੀ ਦੱਸਿਆ ਏ. ਸੀ. ਪੀ. ਨੇ

ਫਰੀਦਾਬਾਦ ਦੇ ਏ. ਸੀ. ਅਸ਼ੋਕ ਕੁਮਾਰ ਨੇ ਦੱਸਿਆ ਕਿ ਇਹ ਘਟਨਾ ਬੁੱਧਵਾਰ ਸ਼ਾਮ ਦੀ ਹੈ, ਜਿੱਥੇ 17 ਸਾਲ ਦੇ ਨਬਾਲਗ ਨੇ ਆਪਣੀ ਹੀ ਸਕੀ ਮਾਸੀ ਦੀ 10 ਸਾਲ ਦੀ ਧੀ ਨਾਲ ਜਬਰ ਜਨਾਹ ਕੀਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ ਸੀ । ਪਰਿਵਾਰਕ ਮੈਂਬਰਾਂ ਵੱਲੋਂ ਬੱਚੀ ਨੂੰ ਦੇਖਦੇ ਹੀ ਹਸਪਤਾਲ ਲਿਜਾਇਆ ਗਿਆ ਅਤੇ ਪੁਲਸ ਨੂੰ ਸੂਚਨਾ ਦਿੱਤੀ । ਸੂਚਨਾ ਮਿਲਣ ਤੋਂ ਬਾਅਦ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਪੋਕਸੋ ਐਕਟ (POCSO Act) ਤਹਿਤ ਮਾਮਲਾ ਦਰਜ (Case registered) ਕੀਤਾ ਅਤੇ ਕੁਝ ਘੰਟਿਆਂ ਵਿੱਚ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ (Arrested) ਕਰ ਲਿਆ । ਅਗਲੀ ਕਾਰਵਾਈ ਜਾਰੀ ਹੈ ।

Read More : ਅਧਿਆਪਕ ਨੇ ਕੀਤਾ ਵਿਦਿਆਰਥਣ ਨਾਲ ਜਬਰ ਜਨਾਹ

LEAVE A REPLY

Please enter your comment!
Please enter your name here