ਚੰਡੀਗੜ੍ਹ, 28 ਨਵੰਬਰ 2025 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਜਿ਼ਲ੍ਹਾ ਅਦਾਲਤ (Chandigarh District Court) ਨੇ 15 ਸਾਲ ਪਹਿਲਾਂ ਇੱਕ ਐਮ. ਬੀ. ਏ. ਦੀ ਵਿਦਿਆਰਥਣ ਨੇਹਾ ਨਾਲ ਹੋਏ ਬਲਾਤਕਾਰ ਅਤੇ ਕਤਲ (Rape and murder) ਮਾਮਲੇ ਵਿੱਚ ਸੀਰੀਅਲ ਕਿਲਰ ਮੋਨੂੰ ਨੂੰ ਉਮਰ ਕੈਦ (Life imprisonment) ਦੀ ਸਜ਼ਾ ਸੁਣਾਈ ਹੈ । ਅਦਾਲਤ ਨੇ ਦੋਸ਼ੀ `ਤੇ 1 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ । ਵਿਦਿਆਰਥਣ ਦੇ ਮਾਪਿਆਂ ਨੇ ਕਿਹਾ ਕਿ ਅਜਿਹੇ ਅਪਰਾਧੀ ਨੂੰ ਫਾਂਸੀ ਦਿੱਤੀ ਜਾਣੀ ਚਾਹੀਦੀ ਸੀ ।
ਕੀ ਹੈ ਸਮੁੱਚਾ ਮਾਮਲਾ
ਉਕਤ ਮਾਮਲਾ ਜੋ ਕਿ 2010 ਦਾ ਹੈ ਵੇਲੇ ਵਿਦਿਆਰਥਣ (Student) ਦੇ ਕਤਲ ਤੋਂ ਬਾਅਦ ਦੋਸ਼ੀ 12 ਸਾਲਾਂ ਤੱਕ ਅਣਪਛਾਤਾ ਰਿਹਾ । ਪੁਲਸ ਨੇ ਇੱਕ ਅਣਪਛਾਤੇ ਮਾਮਲੇ ਦੀ ਰਿਪੋਰਟ ਦਰਜ ਕੀਤੀ ਅਤੇ ਪਰਿਵਾਰ ਨੇ ਇਨਸਾਫ਼ ਦੀ ਉਮੀਦ ਛੱਡ ਦਿੱਤੀ ਸੀ । ਹਾਲਾਂਕਿ 2022 ਵਿੱਚ ਚੰਡੀਗੜ੍ਹ ਵਿੱਚ ਇੱਕ ਔਰਤ ਦੇ ਕਤਲ ਦੀ ਜਾਂਚ ਕਰਦਿਆਂ ਪੁਲਸ ਨੇ ਵਿਦਿਆਰਥੀ ਦੇ ਮਾਮਲੇ ਦਾ ਪਹਿਲਾ ਸੁਰਾਗ ਲੱਭਿਆ । ਪੁਲਸ ਦੁਆਰਾ ਕੀਤੇ ਗਏ 100 ਤੋਂ ਵੱਧ ਡੀ. ਐਨ. ਏ. ਟੈਸਟਾਂ ਅਤੇ 800 ਲੋਕਾਂ ਤੋਂ ਪੁੱਛਗਿੱਛ ਤੋਂ ਦੋਸ਼ੀ ਦਾ ਨਾਮ, ਮੋਨੂੰ ਕੁਮਾਰ, ਦਾਦੂਮਾਜਰਾ ਸ਼ਾਹਪੁਰ ਕਲੋਨੀ, ਚੰਡੀਗੜ੍ਹ ਦਾ ਰਹਿਣ ਵਾਲਾ ਸਾਹਮਣੇ ਆਇਆ ।
ਮੁਖਬਰੀ ਦੇ ਆਧਾਰ ਤੇ ਕੀਤਾ ਚੰਡੀਗੜ੍ਹ ਪੁਲਸ ਨੇ ਗ੍ਰਿਫ਼ਤਾਰ
ਹਾਲਾਂਕਿ ਸਮੱਸਿਆ ਇਹ ਸੀ ਕਿ ਉਹ ਚੰਡੀਗੜ੍ਹ ਛੱਡ ਕੇ ਬਿਹਾਰ ਚਲਾ ਗਿਆ ਸੀ ਅਤੇ ਨਾ ਤਾਂ ਮੋਬਾਈਲ ਫੋਨ ਦੀ ਵਰਤੋਂ ਕਰਦਾ ਸੀ, ਨਾ ਹੀ ਉਸ ਕੋਲ ਆਧਾਰ ਕਾਰਡ ਸੀ, ਨਾ ਹੀ ਉਸ ਦਾ ਕੋਈ ਬੈਂਕ ਖਾਤਾ ਸੀ । 2024 ਵਿੱਚ ਚੰਡੀਗੜ੍ਹ ਵਾਪਸ ਆਇਆ ਤਾਂ ਪੁਲਸ ਨੇ ਇੱਕ ਮੁਖਬਰ ਦੀ ਜਾਣਕਾਰੀ ਦੇ ਆਧਾਰ `ਤੇ ਉਸਨੂੰ ਗ੍ਰਿਫਤਾਰ (Arrested) ਕਰ ਲਿਆ । ਪੁੱਛਗਿੱਛ ਦੌਰਾਨ, ਉਸਨੇ ਦੋਵਾਂ ਔਰਤਾਂ ਦੇ ਕਤਲਾਂ ਦਾ ਇਕਬਾਲ ਕੀਤਾ । ਉਸਨੇ ਇਹ ਵੀ ਖੁਲਾਸਾ ਕੀਤਾ ਕਿ 2008 ਵਿੱਚ ਉਸਨੇ ਹਿਮਾਚਲ ਪ੍ਰਦੇਸ਼ ਦੇ ਚੰਬਾ ਵਿੱਚ ਇੱਕ ਨੌਜਵਾਨ ਲੜਕੀ ਨਾਲ ਬਲਾਤਕਾਰ ਅਤੇ ਕਤਲ ਕੀਤਾ ਸੀ ।
Read More : ਅਦਾਲਤ ਨੇ ਕੀਤਾ ਮਜੀਠੀਆ ਨੂੰ ਜਮਾਨਤ ਦੇਣ ਤੋਂ ਇਨਕਾਰ







