ਜੇਲ ਵਾਰਡਨ ‘ਤੇ ਰਿਸ਼ਵਤ ਲੈ ਕੇ ਹਵਾਲਾਤੀ ਨੂੰ ਮੋਬਾਈਲ ਮੋੜਨ ‘ਤੇ ਮਾਮਲਾ ਦਰਜ

0
29
Ferozepur Jail

ਫਿਰੋਜ਼ਪੁਰ, 31 ਜੁਲਾਈ 2026 : ਪੰਜਾਬ ਦੇ ਜਿਲਾ ਫਿਰੋਜ਼ਪੁਰ (District Ferozepur) ਵਿਖੇ ਕੇਂਦਰੀ ਜੇਲ ਦੇ ਵਾਰਡਨ ‘ਤੇ ਕੈਦੀ ਤੋਂ ਰਿਸ਼ਵਤ ਲੈ ਕੇ ਮੋਬਾਇਲ ਮੋੜਨ ‘ਤੇ ਮਾਮਲਾ ਦਰਜ (Case registered) ਕੀਤੇ ਜਾਣ ਦਾ ਸਮਾਚਾਰ ਹੈ ।

ਕਿੰਨੀ ਰਿਸ਼ਵਤ ਲਈ ਗਈ ਸੀ ਕੈਦੀ ਤੋਂ

ਕੇਂਦਰੀ ਜੇਲ ਫਿਰੋਜ਼ਪੁਰ (Central Jail Ferozepur) ਵਿਚ ਰਿਸ਼ਵਤਖੋਰੀ ਦਾ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਤਾਇਨਾਤ ਇਕ ਜੇਲ ਵਾਰਡਨ (Prison Warden) ਨੇ ਹਵਾਲਾਤੀਆਂ ਕੋਲੋਂ ਫੜਿਆ ਮੋਬਾਈਲ ਫ਼ੋਨ 20 ਹਜ਼ਾਰ ਰੁਪਏ ਰਿਸ਼ਵਤ (Bribe) ਲੈ ਕੇ ਵਾਪਸ ਕਰ ਦਿੱਤਾ । ਮਾਮਲਾ ਸਾਹਮਣੇ ਆਉਣ ਤੋਂ ਬਾਅਦ ਜੇਲ ਅਧਿਕਾਰੀਆਂ ਦੀ ਜਾਂਚ ਦੇ ਆਧਾਰ ‘ਤੇ ਦੋਸ਼ੀ ਵਾਰਡਨ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ ।

ਕੀ ਦੱਸਿਆ ਪੁਲਸ ਨੂੰ ਭੇਜੀ ਸਿ਼ਕਾਇਤ ਵਿਚ ਸਹਾਇਕ ਸੁਪਰਡੈਂਟ ਨੇ

ਥਾਣਾ ਸਿਟੀ ਪੁਲਸ ਨੂੰ ਭੇਜੀ ਸਿ਼ਕਾਇਤ ਵਿਚ ਜੇਲ ਦੇ ਸਹਾਇਕ ਸੁਪਰਡੈਂਟ ਨੇ ਦੱਸਿਆ ਕਿ 28 ਜੁਲਾਈ ਨੂੰ ਰੁਟੀਨ ਚੈਕਿੰਗ ਦੌਰਾਨ ਬਲਾਕ ਨੰ. 1 ਦੀ ਬੈਰਕ ਨੰ. 2 ਵਿਚ ਹਵਾਲਾਤੀ ਸੰਦੀਪ ਸਿੰਘ ਕੋਲੋਂ ਇਕ ਟੱਚ ਸਕ੍ਰੀਨ ਫ਼ੋਨ ਬਰਾਮਦ ਹੋਇਆ ਸੀ । ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਇਸ ਫ਼ੋਨ ਦੀ ਵਰਤੋਂ ਹਵਾਲਾਤੀ ਧਰਮਪ੍ਰੀਤ ਸਿੰਘ ਜੱਸਾ ਵੀ ਕਰਦਾ ਸੀ । ਇਹ ਫ਼ੋਨ ਜੇਲ ਵਾਰਡਨ ਰਾਹੁਲ (ਵਾਸੀ ਗਾਂਧੀ ਨਗਰ, ਜਲਾਲਾਬਾਦ) ਨੇ ਫੜਿਆ ਸੀ ਪਰ ਉਸ ਨੇ ਉੱਚ ਅਧਿਕਾਰੀਆਂ ਨੂੰ ਸੂਚਨਾ ਦੇਣ ਦੀ ਬਜਾਏ ਹਵਾਲਾਤੀਆਂ ਨੂੰ ਹੀ ਵਾਪਸ ਕਰ ਦਿੱਤਾ ।

ਕੌਣ ਹੈ ਇਹ ਜੇਲ ਵਾਰਡਨ

ਡਿਪਟੀ ਸੁਪਰਡੈਂਟ ਰਵੀ ਕੁਮਾਰ ਵਲੋਂ ਕੀਤੀ ਗਈ ਜਾਂਚ ਵਿਚ ਖ਼ੁਲਾਸਾ ਹੋਇਆ ਕਿ ਵਾਰਡਨ ਰਾਹੁਲ (Warden Rahul) ਨੇ ਫ਼ੋਨ ਵਾਪਸ ਕਰਨ ਬਦਲੇ ਹਵਾਲਾਤੀਆਂ ਤੋਂ 20 ਹਜ਼ਾਰ ਰੁਪਏ ਰਿਸ਼ਵਤ ਲਈ ਸੀ । ਡੀ. ਐੱਸ. ਪੀ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਜਾਂਚ ਰਿਪੋਰਟ ਦੇ ਆਧਾਰ `ਤੇ ਦੋਸ਼ੀ ਜੇਲ ਵਾਰਡਨ ਖਿ਼ਲਾਫ਼ ਜੇਲ ਐਕਟ ਤਹਿਤ ਪਰਚਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

LEAVE A REPLY

Please enter your comment!
Please enter your name here