ਨਾਭਾ, 10 ਅਕਤੂਬਰ 2025 : ਥਾਣਾ ਸਦਰ ਨਾਭਾ (Police Station Sadar Nabha) ਪੁਲਸ ਨੇ ਚਾਰ ਹਵਾਲਾਤੀਆਂ ਵਿਰੁੱਧ 52-ਏ ਪ੍ਰੀਜਨ ਐਕਟ ਤਹਿਤ ਕੇੇਸ ਦਰਜ ਕੀਤਾ ਹੈ ।
ਕਿਹੜੇ ਚਾਰ ਹਵਾਲਾਤੀਆਂ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ
ਜਿਹੜੇ ਚਾਰ ਹਵਾਲਾਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਹਵਾਲਾਤੀ ਅਮਨਦੀਪ ਸਿੰਘ ਪੁੱਤਰ ਜੀਤ ਸਿੰਘ ਵਾਸੀ ਪਿੰਡ ਘੇਲ ਜਿਲਾ ਫਤਿਹਗੜ੍ਹ ਸਾਹਿਬ, ਹਵਾਲਾਤੀ ਗੁਰਤੇਜ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਬਲਾੜੀ ਕਲਾਂ ਜਿਲਾ ਫਤਿਹਗੜ੍ਹ ਸਾਹਿਬ, ਹਵਾਲਾਤੀ ਬਲਜੀਤ ਸਿੰਘ ਪੁੱਤਰ ਨਾਗਰ ਸਿੰਘ ਵਾਸੀ ਪਿੰਡ ਰਸੂਲਪੁੁਰ ਜਿਲਾ ਫਤਿਹਗੜ੍ਹ ਸਾਹਿਬ, ਹਵਾਲਾਤੀ ਸੁਖਜੀਤ ਸਿੰਘ ਪੁੱਤਰ ਭਗਵਾਨ ਸਿੰਘ ਵਾਸੀ ਬਿਨਾਹੇੜੀ ਥਾਣਾ ਸਦਰ ਨਾਭਾ ਜਿਲਾ ਪਟਿਆਲਾ ਸ਼਼ਾਮਲ ਹਨ ।
ਪੁਲਸ ਕੇਸ ਦਰਜ ਕਰਕੇ ਸ਼ੁਰੂ ਕਰ ਦਿੱਤੀ ਹੈ ਕਾਰਵਾਈ
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਗੁਲਾਬ ਸਿੰਘ ਸਹਾਇਕ ਸੁਪਰਡੈਂਟ ਨਵੀ ਜਿਲਾ ਜੇਲ ਨਾਭਾ (Gulab Singh Assistant Superintendent New District Jail Nabha) ਨੇ ਦੱਸਿਆ ਕਿ ਨਵੀਂ ਜਿਲਾ ਜੇਲ ਨਾਭਾ ਦੀ ਸੈਲ ਬਲਾਕ ਨੰ. 02 ਦੀ ਚੱਕੀ ਨੰ. 09 ਦੀ ਤਲਾਸ਼ੀ ਲੈਣ ਤੇ ਪਾਣੀ ਵਾਲੀ ਨਿਕਾਸੀ ਪਾਈਪ ਵਿਚੋਂ ਇਕ ਮੋਬਾਇਲ ਬਿਨ੍ਹਾ ਬੈਟਰੀ, ਬਿਨ੍ਹਾ ਸਿੰਮ ਕਾਰਡ (Mobile without battery, without SIM card) ਦੇ ਬ੍ਰਾਮਦ ਹੋਇਆ । ਉਨ੍ਹਾਂ ਦੱਸਿਆ ਕਿ ਜਦੋਂ ਚੱਕੀ ਵਿੱਚ ਬੰਦ ਉਕਤ ਵਿਅਕਤੀਆਂ ਤੋਂ ਇਸ ਸਬੰਧੀ ਪੁੱਛਿਆ ਗਿਆ ਤਾਂ ਕੋਈ ਤਸੱਲੀਬਖਸ਼ ਜਵਾਬ ਨਹੀ ਮਿਲਿਆ, ਜਿਸ ਤੋਂ ਇਹ ਸਾਬਤ ਹੋਇਆ ਕਿ ਉਕਤ ਵਿਅਕਤੀ ਹੀ ਇਸ ਮੋਬਾਇਲ ਫੋਨ ਦੀ ਵਰਤੋ ਕਰਦੇ ਸਨ । ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Read More : ਨਾਭਾ ਓਪਨ ਜੇਲ ਵਿਚੋਂ ਹੋਇਆ ਕੈਦੀ ਫ਼ਰਾਰ ; ਮਾਮਲਾ ਦਰਜ