ਊਧਮਪੁਰ, 16 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਜੰਮੂ ਕਸ਼ਮੀਰ (Jammu and Kashmir) ਦੇ ਸਰਕਾਰੀ ਹਾਈ ਸੈਕੰਡਰੀ ਸਕੂਲ ਘੋੜੀ ਦੇ ਬੌਟਨੀ ਲੈਕਚਰਾਰ ਵਿਰੁੱਧ ਪੋਕਸੋ ਐਕਟ ਤਹਿਤ ਕੇਸ ਦਰਜ (Case registered) ਕੀਤਾ ਗਿਆ ਹੈ ।
ਕੌਣ ਹੈ ਇਹ ਬੌਟਨੀ ਲੈਕਚਰਾਰ
ਮਿਲੀ ਜਾਣਕਾਰੀ ਅਨੁਸਾਰ ਸਰਕਾਰੀ ਹਾਈ ਸੈਕੰਡਰੀ ਸਕੂਲ ਘੋੜੀ ਵਿਖੇ ਜਿਸ ਬੌਟਨੀ ਦੇ ਲੈਕਚਰਾਰ (Botany Lecturer) ਵਿਰੁੱਧ ਤਿੰਨ ਮੈਂਬਰਾਂ ‘ਤੇ ਆਧਾਰਤ ਜਾਂਚ ਕਮੇਟੀ ਵਲੋਂ ਜਾਂਚ ਪੂਰੀ ਹੋਣ ਤੋਂ ਬਾਅਦ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰਵਾਇਆ ਗਿਆ ਹੈ ਵਿਚ ਲੈਕਚਰਾਰ ਦੀ ਪਛਾਣ ਵਿਜੇ ਸਿੰਘ ਧੋਂਨ ਦੇ ਤੌਰ ‘ਤੇ ਹੋਈ ਹੈ ।
ਸਿੱਖਿਆ ਵਿਭਾਗ ਨੇ ਲੈਕਚਰਾਰ ਕੀਤਾ ਮੁਅੱਤਲ
ਉਕਤ ਮਾਮਲੇ ਵਿਚ ਜਿਸ ਲੈਕਚਰਾਰ ਵਿਰੁੱਧ ਵਿਦਿਆਰਥਣਾਂ ਨਾਲ ਅਣਉਚਿਤ ਵਰਤਾਅ ਅਤੇ ਉਸਦਾ ਜਿਨਸੀ ਸੋਸ਼ਣ (Sexual abuse) ਦੇ ਮਾਮਲੇ ਵਿਚ ਪੋਕਸੋ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਨੂੰ ਸਿੱਖਿਆ ਵਿਭਾਗ ਵਲੋਂ ਇਕ ਹੋਰ ਕਾਰਵਾਈ ਕਰਦਿਆਂ ਮੁਅੱਤਲ ਵੀ ਕਰ ਦਿੱਤਾ ਗਿਆ ਹੈ । ਦੱਸਣਯੋਗ ਹੈ ਕਿ ਜਿਸ ਲੈਕਚਰਾਰ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ ਫਰਾਰ ਹੋ ਚੁੱਕਿਆ ਹੈ ਜਿਸਦੀ ਭਾਲ ਵਿਚ ਲਗਾਤਾਰ ਪੁਲਸ ਵਲੋਂ ਸਬੰਧਤ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ।









