ਦਿੱਲੀ ‘ਚ ਡਬਲ ਮਰਡਰ ਨੂੰ ਦਿੱਤਾ ਅੰਜ਼ਾਮ, ਕਿਰਾਏਦਾਰਾਂ ਨੇ ਦੋ ਸਕੇ ਭਰਾਵਾਂ ਨੂੰ ਉਤਾਰਿਆ ਮੌਤ ਦੇ ਘਾਟ || India Crime

0
44
A double murder was carried out in Delhi, the tenants killed two brothers

ਦਿੱਲੀ ‘ਚ ਡਬਲ ਮਰਡਰ ਨੂੰ ਦਿੱਤਾ ਅੰਜ਼ਾਮ, ਕਿਰਾਏਦਾਰਾਂ ਨੇ ਦੋ ਸਕੇ ਭਰਾਵਾਂ ਨੂੰ ਉਤਾਰਿਆ ਮੌਤ ਦੇ ਘਾਟ

ਦਿੱਲੀ ‘ਚ ਇਕ ਡਬਲ ਮਰਡਰ ਨੂੰ ਅੰਜ਼ਾਮ ਦਿੱਤਾ ਗਿਆ ਹੈ ਜਿੱਥੇ ਕਿ ਗੀਤਾ ਨਗਰ ਕਲੋਨੀ ਵਿੱਚ ਕਿਰਾਏਦਾਰ ਨੇ ਦੋ ਸਕੇ ਭਰਾਵਾਂ ਦਾ ਕਤਲ ਕਰ ਦਿੱਤਾ ਹੈ। ਦਰਅਸਲ, ਕਿਰਾਏਦਾਰ ਨੇ ਦੋਵਾਂ ਭਰਾਵਾਂ ਨੂੰ ਗੋਲੀਆਂ ਮਾਰ ਦਿੱਤੀਆਂ, ਜਿਸ ਕਾਰਨ ਦੋਵਾਂ ਦੀ ਮੌਤ ਹੋ ਗਈ। ਇਕ ਭਰਾ ਦੀ ਤਾਂ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਦੂਜੇ ਭਰਾ ਨੂੰ ਹਸਪਤਾਲ ਲਿਜਾਇਆ ਗਿਆ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਫ਼ਰਾਰ ਹੋ ਗਿਆ ਹੈ, ਜਿਸ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ।

ਵੱਡੇ ਭਰਾ ਦਾ ਕਤਲ ਕਰਕੇ ਘਰ ਨੂੰ ਤਾਲਾ ਲਗਾ ਦਿੱਤਾ

ਮਿਲੀ ਜਾਣਕਾਰੀ ਅਨੁਸਾਰ ਇਹ ਮਾਮਲਾ ਗੀਤਾ ਨਗਰ ਕਾਲੋਨੀ ਦੇ ਰਾਣੀ ਗਾਰਡਨ ਦਾ ਹੈ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੀ ਭੈਣ ਗੁਲਸ਼ਨ ਨੇ ਦੱਸਿਆ ਕਿ ਦੋਸ਼ੀ ਕਿਰਾਏਦਾਰ ਨੇ ਵੱਡੇ ਭਰਾ ਦਾ ਕਤਲ ਕਰਕੇ ਘਰ ਨੂੰ ਤਾਲਾ ਲਗਾ ਦਿੱਤਾ ਸੀ, ਜਿਸ ਤੋਂ ਬਾਅਦ ਉਸ ਨੇ ਛੋਟੇ ਭਰਾ ਦਾ ਵੀ ਕਤਲ ਕਰ ਦਿੱਤਾ। ਬੱਚਿਆਂ ਨੇ ਦੱਸਿਆ ਕਿ ਉਨ੍ਹਾਂ ਦੇ ਛੋਟੇ ਭਰਾ ਦਿਲਸ਼ਾਦ ਨੂੰ ਸੱਟ ਲੱਗੀ ਹੈ, ਜਦੋਂ ਗੁਲਸ਼ਨ ਨੇ ਬਾਹਰ ਜਾ ਕੇ ਦੇਖਿਆ ਤਾਂ ਉਸ ਦੀ ਗਰਦਨ ‘ਚ ਗੋਲੀ ਲੱਗੀ ਹੋਈ ਸੀ। ਉਹ ਉਸ ਨੂੰ ਤੁਰੰਤ ਹਸਪਤਾਲ ਲੈ ਗਏ। ਉਹ ਲਗਾਤਾਰ ਆਪਣੇ ਵੱਡੇ ਭਰਾ ਇਰਸ਼ਾਦ ਨੂੰ ਫ਼ੋਨ ਕਰ ਰਹੀ ਸੀ ਪਰ ਉਹ ਫ਼ੋਨ ਨਹੀਂ ਚੁੱਕ ਰਿਹਾ ਸੀ।

ਇਹ ਵੀ ਪੜ੍ਹੋ : ਦਿੱਲੀ ‘ਚ ਵੱਡੀ ਵਾਰਦਾਤ, ਪਤੀ ਨੇ ਪਤਨੀ ਦਾ ਬੇਰਹਿਮੀ ਨਾਲ ਕੀਤਾ ਕਤਲ

ਇਲਾਜ ਦੌਰਾਨ ਛੋਟੇ ਭਰਾ ਦੀ ਮੌਤ

ਕੁਝ ਸਮੇਂ ਬਾਅਦ ਹਸਪਤਾਲ ਵਿੱਚ ਇਲਾਜ ਦੌਰਾਨ ਛੋਟੇ ਭਰਾ ਦੀ ਮੌਤ ਹੋ ਗਈ। ਜਦੋਂ ਗੀਤਾ ਆਪਣੇ ਵੱਡੇ ਭਰਾ ਨੂੰ ਲੱਭਦੀ ਹੋਈ ਘਰ ਪਹੁੰਚੀ ਤਾਂ ਦੇਖਿਆ ਕਿ ਤਾਲਾ ਲੱਗਾ ਹੋਇਆ ਸੀ। ਜਦੋਂ ਕੁੰਡੀ ਖੋਲ੍ਹੀ ਗਈ ਤਾਂ ਉਥੇ ਵੱਡੇ ਭਰਾ ਦੀ ਲਾਸ਼ ਪਈ ਸੀ ਅਤੇ ਪੂਰਾ ਕਮਰਾ ਖੂਨ ਨਾਲ ਲੱਥਪੱਥ ਸੀ। ਪੁਲਿਸ ਨੇ ਤੁਰੰਤ ਉਸ ਦੀ ਲਾਸ਼ ਨੂੰ ਹਸਪਤਾਲ ਪਹੁੰਚਾਇਆ ਪਰ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਹ ਝਗੜਾ ਜਾਇਦਾਦ ਨੂੰ ਲੈ ਕੇ ਹੋਇਆ ਸੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ‘ਚ ਜੁਟੀ ਹੈ।

 

 

 

 

LEAVE A REPLY

Please enter your comment!
Please enter your name here