ਨਵੀਂ ਦਿੱਲੀ, 24 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਰਾਜਸਥਾਨ (Rajasthan) ਦੇ ਜਿਲਾ ਉਦੈਪੁਰ ਵਿਖੇ ਇਕ ਕਾਂਸਟੇਬਲ ਤੇ ਐਸ. ਐਚ. ਓ. ਨੂੰ ਰਿਸ਼ਵਤ ਮਾਮਲੇ ਵਿਚ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਸਮਾਚਾਰ ਹੈ ।
ਕੌਣ ਹਨ ਦੋਵੇਂ ਜਣੇ
ਮਿਲੀ ਜਾਣਕਾਰੀ ਅਨੁਸਾਰ ਐਂਟੀ ਕੁਰੱਪਸ਼ਨ ਬਿਊਰੋ (Anti-Corruption Bureau) (ਏ. ਸੀ. ਬੀ.) ਵਲੋਂ ਮਾਂਡਵਾਂ ਥਾਣੇ ਦੇ ਕਾਂਸਟੇਬਲ ਨੂੰ 8 ਲੱਖ ਰੁਪਏ ਰਿਸ਼ਵਤ ਲੈਣ (bribe) ਦੇ ਮਾਮਲੇ ਵਿਚ ਜਿਥੇ ਗ੍ਰਿਫ਼ਤਾਰ ਕੀਤਾ ਗਿਆ, ਉਥੇ ਬਾਅਦ ਵਿਚ ਥਾਣਾ ਮੁਖੀ ਨਿਰਮਲ ਖੱਤਰੀ ਨੂੰ ਵੀ ਬਾਅਦ ਵਿਚ ਗ੍ਰਿਫ਼ਤਾਰ ਕੀਤਾ ਗਿਆ । ਦੱਸਣਯੋਗ ਹੈ ਕਿ ਪੁਲਸ ਮੁਲਾਜਮਾਂ ਤੇ ਪਹਿਲਾਂ ਇਕ ਮਾਮਲੇ ਵਿਚ ਰਿਸ਼ਵਤ ਨਾ ਮਿਲਣ ਤੇ ਘਰੋਂ ਨਗਦੀ ਦੇ ਨਾਲ-ਨਾਲ ਬੱਕਰਾ ਅਤੇ ਮੁਰਗੇ ਤੱਕ ਚੁੱਕ ਕੇ ਲਿਜਾਉਣ ਦਾ ਦੋਸ਼ ਹੈ ।
ਕੀ ਸੀ ਪੂਰਾ ਮਾਮਲਾ
ਉਦੈਪੁਰ ਜਿਲੇ ਦੇ ਮਾਂਡਵਾਂ ਥਾਣਾ ਪੁਲਸ ਵਲੋਂ 20 ਮਾਰਚ ਨੂੰ ਸਾਡੀਫਲਾਂ ਅਤੇ ਨਦੀਫਲਾਂ ਪਿੰਡਾਂ ਵਿਚ ਛਾਪੇਮਾਰੀ ਕਰਕੇ ਡੋਡਾ ਤੇ ਚੂਰਾ ਬਰਾਮਦ ਕੀਤਾ ਗਿਆ ਸੀ । ਇਸ ਕਾਰਵਾਈ ਦੇ ਚਲਦਿਆਂ ਜਦੋਂ ਫਰਾਰ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਐਨ. ਡੀ. ਪੀ. ਐਸ. ਐਕਟ ਵਿਚ ਫਸਾਉਣ ਦੀ ਧਮਕੀ ਦਿੱਤੀ ਗਈ ਤਾਂ ਪੰਜ ਪੰਜ ਲੱਖ ਰੁਪਏ ਦੀ ਮੰਗ ਵੀ ਕੀਤੀ ਗਈ, ਜਿਸ ਤੇ ਪਰਿਵਾਰ ਵਲੋ਼ ਇਨਕਾਰ ਕੀਤਾ ਗਿਆ ਤਾਂ ਦਬਾਅ ਬਣਾਉਣਾ ਸ਼ੁਰੂ ਕੀਤਾ ਗਿਆ । ਪੁਲਸ ਸੁਪਰਡੈਂਟ ਡਾ. ਅੰਮ੍ਰਿਤਾ ਦੁਹਨ ਨੇ ਬੱਕਰਾ ਅਤੇ ਮੁਰਗੇ ਲਿਜਾਣ ਦੇ ਦੋਸ਼ਾਂ ਦੀ ਜਾਂਚ ਦੇ ਨਿਰਦੇਸ਼ ਦਿੱਤੇ ਹਨ ।
Read More : ਵਿਜੀਲੈਂਸ ਵਲੋਂ ਜੂਨੀਅਰ ਇੰਜੀਨੀਅਰ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ









