
ਆਈਪੀਐਲ 2025 ਦੇ 43ਵੇਂ ਮੈਚ ਵਿੱਚ, ਚੇਨਈ ਸੁਪਰ ਕਿੰਗਜ਼ (CSK) ਨੇ ਸਨਰਾਈਜ਼ਰਜ਼ ਹੈਦਰਾਬਾਦ (SRH) ਨੂੰ 155 ਦੌੜਾਂ ਦਾ ਟੀਚਾ ਦਿੱਤਾ ਹੈ। ਹੈਦਰਾਬਾਦ ਨੇ ਟਾਸ ਜਿੱਤ ਕੇ ਐਮਏ ਚਿਦੰਬਰਮ ਸਟੇਡੀਅਮ (ਚੇਪਕ), ਚੇਨਈ ਵਿੱਚ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਚੇਨਈ ਦੀ ਟੀਮ 19.5 ਓਵਰਾਂ ਵਿੱਚ 154 ਦੌੜਾਂ ‘ਤੇ ਆਲ ਆਊਟ ਹੋ ਗਈ।
ਸੀਐਸਕੇ ਵੱਲੋਂ ਡਿਵਾਲਡ ਬ੍ਰੇਵਿਸ 42 ਦੌੜਾਂ ਦੇ ਕੇ ਸਭ ਤੋਂ ਵੱਧ ਸਕੋਰਰ ਰਹੇ। ਜਦੋਂ ਕਿ SRH ਵੱਲੋਂ ਹਰਸ਼ਲ ਪਟੇਲ ਨੇ 4 ਵਿਕਟਾਂ ਲਈਆਂ।