Former ADGP of Punjab Gurinder Dhillon joined Congress

ਪੰਜਾਬ ਦੇ ਸਾਬਕਾ ADGP ਗੁਰਿੰਦਰ ਢਿੱਲੋਂ ਕਾਂਗਰਸ ‘ਚ ਹੋਏ ਸ਼ਾਮਲ || News of Punjab Today

ਕੁਝ ਸਮੇਂ ਤੋਂ ਜਿੱਥੇ ਕਾਂਗਰਸ ਨੂੰ ਲਗਾਤਾਰ ਝਟਕਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਉੱਥੇ ਹੀ ਇਸ ਵਿਚਕਾਰ ਕਾਂਗਰਸ ਲਈ ਰਾਹਤ ਦੀ ਖ਼ਬਰ ਆਈ ਹੈ | ਦਰਅਸਲ ਪੰਜਾਬ ਪੁਲਿਸ ਦੇ ਸਾਬਕਾ ADGP ਗੁਰਿੰਦਰ ਸਿੰਘ ਢਿੱਲੋਂ ਅੱਜ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ। ਪੰਜਾਬ ਕਾਂਗਰਸ ਦੇ ਇੰਚਾਰਜ ਦੇਵੇਂਦਰ ਯਾਦਵ ਨੇ ਉਨ੍ਹਾਂ ਦਾ ਪਾਰਟੀ ਵਿੱਚ ਸਵਾਗਤ ਕੀਤਾ। ਇਸ ਦੌਰਾਨ ਢਿੱਲੋਂ ਦੀ ਪਤਨੀ ਅਤੇ ਪੁੱਤਰ ਵੀ ਮੌਜੂਦ ਸਨ।

ਇਹ ਚਰਚਾ ਹੈ ਕਿ ਪਾਰਟੀ ਉਨ੍ਹਾਂ ਨੂੰ ਫਿਰੋਜ਼ਪੁਰ ਤੋਂ ਲੋਕ ਸਭਾ ਉਮੀਦਵਾਰ ਲਈ ਟਿਕਟ ਦੇ ਸਕਦੀ ਹੈ।  ਦੱਸ ਦਈਏ ਕਿ ਉਹਨਾਂ ਨੇ 6 ਦਿਨ ਪਹਿਲਾਂ ਹੀ ਸਵੈ-ਇੱਛੁਕ ਸੇਵਾਮੁਕਤੀ ਸਕੀਮ (VRS) ਲਈ ਸੀ। ਉਸ ਸਮੇਂ ਚਰਚਾ ਸ਼ੁਰੂ ਹੋ ਗਈ ਸੀ ਕਿ ਉਹ ਰਾਜਨੀਤੀ ਵਿੱਚ ਆਉਣਗੇ। ਉਦੋਂ ਢਿੱਲੋਂ ਨੇ ਕਿਹਾ ਸੀ ਕਿ ਇਹ ਫੈਸਲਾ ਉਨ੍ਹਾਂ ਦੇ ਪਰਿਵਾਰ ਨੇ ਲੈਣਾ ਹੈ।

ਕਿਸ ਤੋਂ ਪ੍ਰਭਾਵਿਤ ਹੋਏ ਢਿੱਲੋਂ

ਕਾਂਗਰਸ ਵਿੱਚ ਸ਼ਾਮਲ ਹੋਣ ‘ਤੇ ਉਨ੍ਹਾਂ ਕਿਹਾ ਕਿ ਪਾਰਟੀ ਵਲੋਂ ਉਨ੍ਹਾਂ ਨੂੰ ਸੌਂਪੀ ਗਈ ਡਿਊਟੀ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ। ਕਾਂਗਰਸ ਆਗੂ ਰਾਹੁਲ ਗਾਂਧੀ ਜਦੋਂ ਪੰਜਾਬ ਆਏ ਤਾਂ ਉਨ੍ਹਾਂ ਨੂੰ ਦੋ ਵਾਰ ਮਿਲਣ ਦਾ ਮੌਕਾ ਮਿਲਿਆ। ਪਹਿਲਾ ਮੌਕਾ ਭਾਰਤ ਜੋੜੋ ਯਾਤਰਾ ਦਾ ਸੀ, ਜਦਕਿ ਦੂਜਾ ਮੌਕਾ ਸੀ ਜਦੋਂ ਉਹ ਸ੍ਰੀ ਦਰਬਾਰ ਸਾਹਿਬ ਵਿਖੇ ਸੇਵਾ ਕਰਨ ਆਏ ਸਨ। ਉਹ ਉਹਨਾਂ ਤੋਂ ਬਹੁਤ ਪ੍ਰਭਾਵਿਤ ਹੋਇਆ।

ਇਹ ਵੀ ਪੜ੍ਹੋ : ਅੱਜ ਜੇਲ੍ਹ ‘ਚ ਕੇਜਰੀਵਾਲ ਨੂੰ ਮਿਲਣਗੇ CM ਮਾਨ

6 ਦਿਨ ਪਹਿਲਾਂ ਹੀ ਲਈ VRC

ਦੱਸ ਦਈਏ ਕਿ ਗੁਰਦਾਸਪੁਰ ਦੇ ਰਹਿਣ ਵਾਲੇ ਢਿੱਲੋਂ 1997 ਬੈਚ ਦੇ IPS ਹਨ । ਉਹਨਾਂ ਨੇ 6 ਦਿਨ ਪਹਿਲਾਂ ਹੀ ਸਵੈ-ਇੱਛੁਕ ਸੇਵਾਮੁਕਤੀ ਸਕੀਮ (VRS) ਲਈ ਸੀ ਅਤੇ VRC ਲੈਣ ‘ਤੇ ਢਿੱਲੋਂ ਨੇ ਕਿਹਾ ਸੀ ਕਿ ਉਨ੍ਹਾਂ ਨੇ 30 ਸਾਲ ਦੀ ਸੇਵਾ ਪੂਰੀ ਕਰ ਲਈ ਹੈ। ਹੁਣ ਉਹ 58 ਸਾਲਾਂ ਦੇ ਹਨ। ਮੈਂ ਆਪਣੇ ਅਧਿਕਾਰਾਂ ਨੂੰ ਫ੍ਰੈਂਚਾਈਜ਼ ਕਰ ਲਿਆ ਹੈ। ਉਨ੍ਹਾਂ ਦਾ ਕਾਰਜਕਾਲ ਕਾਫੀ ਸ਼ਾਨਦਾਰ ਰਿਹਾ ਹੈ। ਅੱਤਵਾਦ ਦਾ ਮੁਕਾਬਲਾ ਕੀਤਾ ਹੈ। ਦੇਸ਼ ਲਈ ਜੋ ਵੀ ਮੈਂ ਆਪਣੀ ਸੀਮਾ ‘ਚ ਰਹਿ ਕੇ ਕਰ ਸਕਦਾ ਸੀ, ਕੀਤਾ ਹੈ। ਮੈਂ ਹੁਣ ਆਜ਼ਾਦ ਮਹਿਸੂਸ ਕਰਦਾ ਹਾਂ। ਮੈਨੂੰ ਨਹੀਂ ਪਤਾ ਕਿ ਕਿਸਮਤ ਮੈਨੂੰ ਕਿੱਥੇ ਲੈ ਜਾਂਦੀ ਹੈ।

 

 

 

 

LEAVE A REPLY

Please enter your comment!
Please enter your name here