Actress Preeti Sapru will campaign for Ravneet Bittu today in Ludhiana

ਰਵਨੀਤ ਬਿੱਟੂ ਲਈ ਅੱਜ ਲੁਧਿਆਣਾ ‘ਚ ਚੋਣ ਪ੍ਰਚਾਰ ਕਰਨਗੇ ਅਦਾਕਾਰਾ ਪ੍ਰੀਤੀ ਸਪਰੂ || News of Punjab

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ। ਸਾਰੀਆਂ ਹੀ ਪਾਰਟੀਆਂ ਵੱਲੋਂ ਆਪਣੇ -ਆਪਣੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਜਾਰੀ ਹੈ। ਲੁਧਿਆਣਾ ‘ਚ ਰਵਨੀਤ ਬਿੱਟੂ ਬੀਜੇਪੀ ਦੇ ਉਮੀਦਵਾਰ ਹਨ।

ਅੱਜ ਅਦਾਕਾਰਾ ਪ੍ਰੀਤੀ ਸਪਰੂ ਲੁਧਿਆਣਾ ਪਹੁੰਚ ਰਹੇ ਹਨ।  ਉਹ ਭਾਜਪਾ ਦੇ ਲੋਕ ਸਭਾ ਚੋਣ ਉਮੀਦਵਾਰ ਸਾਂਸਦ ਰਵਨੀਤ ਸਿੰਘ ਬਿੱਟੂ ਲਈ ਪ੍ਰਚਾਰ ਕਰਨਗੇ। ਇਸ ਦੌਰਾਨ ਪ੍ਰੀਤੀ ਸਪਰੂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਦੇ ਨਾਲ ਵੈਲਕਮ ਪੈਲੇਸ, ਫਿਰੋਜ਼ਪੁਰ ਰੋਡ ਵਿਖੇ ਦੁਪਹਿਰ ਸਮੇਂ ਪ੍ਰੈੱਸ ਕਾਨਫਰੰਸ ਵੀ ਕਰਨਗੇ।

ਪ੍ਰੀਤੀ ਸਪਰੂ ਵੀ ਸਟਾਰ ਪ੍ਰਚਾਰਕ ਵਜੋਂ ਇਲਾਕਿਆਂ ਦਾ ਕਰਨਗੇ ਦੌਰਾ

ਸੂਤਰਾਂ ਮੁਤਾਬਕ ਪਤਾ ਲੱਗਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਯੂਪੀ ਦੇ ਸੀਐਮ ਯੋਗੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਆਉਣ ਵਾਲੇ ਦਿਨਾਂ ਵਿੱਚ ਲੁਧਿਆਣਾ ਆ ਸਕਦੇ ਹਨ। ਇਸ ਕਾਰਨ ਭਾਜਪਾ ਆਗੂ ਆਉਣ ਵਾਲੀਆਂ ਚੋਣ ਰੈਲੀਆਂ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਵੀ ਦੇਣਗੇ। ਅੱਜ ਪ੍ਰੀਤੀ ਸਪਰੂ ਵੀ ਸਟਾਰ ਪ੍ਰਚਾਰਕ ਵਜੋਂ ਕਈ ਇਲਾਕਿਆਂ ਦਾ ਦੌਰਾ ਕਰੇਗੀ।

ਇਹ ਵੀ ਪੜ੍ਹੋ :  MDH-Everest ਮਸਾਲਿਆਂ ਨੂੰ ਮਿਲੀ ਕਲੀਨ ਚਿਟ || Latest News

ਦੱਸ ਦੇਈਏ ਕਿ ਪੰਜਾਬ ਵਿੱਚ ਸਿਆਸੀ ਪਾਰਟੀਆਂ ਨੂੰ ਸਭ ਤੋਂ ਵੱਧ ਸਮਾਂ ਮਿਲਿਆ। ਚਾਹੇ ਉਹ ਉਮੀਦਵਾਰ ਦਾ ਫੈਸਲਾ ਕਰਨ ਬਾਰੇ ਹੋਵੇ ਜਾਂ ਕੋਈ ਸਿਆਸੀ ਚਾਲ ਅਜ਼ਮਾਉਣ ਬਾਰੇ। ਇਸ ਦੇ ਬਾਵਜੂਦ ਇਹ ਨਹੀਂ ਕਿਹਾ ਜਾ ਸਕਦਾ ਕਿ ਪੰਜਾਬ ਦੀਆਂ 13 ਸੀਟਾਂ ‘ਤੇ ਕਿਹੜੀ ਪਾਰਟੀ ਦਾ ਦਬਦਬਾ ਰਹੇਗਾ।

ਇਸ ਦਾ ਮੁੱਖ ਕਾਰਨ ਕਿਸਾਨ ਅੰਦੋਲਨ ਹੈ। ਕਿਸਾਨ ਅੰਦੋਲਨ ਤੋਂ ਇਲਾਵਾ ਸੂਬੇ ਵਿੱਚ ਸੰਪਰਦਾ, ਰੁਜ਼ਗਾਰ ਅਤੇ ਅਮਨ-ਕਾਨੂੰਨ ਦੇ ਮੁੱਦਿਆਂ ‘ਤੇ ਕਾਫੀ ਚਰਚਾ ਹੁੰਦੀ ਹੈ ਪਰ ਜਨਤਾ ਚੁੱਪ ਹੈ।

 

 

LEAVE A REPLY

Please enter your comment!
Please enter your name here