ਕਾਂਗਰਸ ਨੂੰ ਵੱਡਾ ਝਟਕਾ , ਦਿੱਲੀ ‘ਚ ਹਾਰ ਤੋਂ ਬਾਅਦ ਆਪ ਨੇ ਕਰਤਾ ਵੱਡਾ ਐਲਾਨ || Political News || Latest News

0
22
A big blow to the Congress, AAP made a big announcement after the defeat in Delhi

ਕਾਂਗਰਸ ਨੂੰ ਵੱਡਾ ਝਟਕਾ , ਦਿੱਲੀ ‘ਚ ਹਾਰ ਤੋਂ ਬਾਅਦ ਆਪ ਨੇ ਕਰਤਾ ਵੱਡਾ ਐਲਾਨ

ਆਮ ਆਦਮੀ ਪਾਰਟੀ ਨੇ ਦਿੱਲੀ ‘ਚ ਸੱਤ ਸੀਟਾਂ ‘ਤੇ ਹਾਰ ਤੋਂ ਬਾਅਦ ਕਾਂਗਰਸ ਨਾਲ ਗਠਬੰਧਨ ਖਤਮ ਕਰਨ ਦਾ ਐਲਾਨ ਕਰ ਦਿੱਤਾ ਹੈ | ਬੀਤੇ ਦਿਨ ਆਮ ਆਦਮੀ ਪਾਰਟੀ ਦੇ ਨੇਤਾ  ਗੋਪਾਲ ਰਾਏ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ‘ਚ ਇਕ ਬੈਠਕ ਕੀਤੀ ਸੀ ਜਿਸ ਤੋਂ ਬਾਅਦ ਇਹ ਐਲਾਨ ਕੀਤਾ ਗਿਆ ਹੈ | ਉਹਨਾਂ ਨੇ ਕਿਹਾ ਕਿ ਕਾਂਗਰਸ ਨਾਲ ਗਠਬੰਧਨ ਸਿਰਫ ਲੋਕ ਸਭਾ ਚੋਣਾਂ ਲਈ ਸੀ , ਵਿਧਾਨ ਸਭਾ ਚੋਣਾਂ ਪਾਰਟੀ ਇਕੱਲਿਆਂ ਹੀ ਲੜੇਗੀ |

ਵਿਧਾਨ ਸਭਾ ਚੋਣਾਂ ਇਕੱਲਿਆਂ ਲੜਨ ਦਾ ਕੀਤਾ ਫੈਸਲਾ

ਦੱਸ ਦਈਏ ਕਿ ਅਰਵਿੰਦ ਕੇਜਰੀਵਾਲ ਦੇ ਘਰ ਪਾਰਟੀ ਦੇ ਨੇਤਾਵਾਂ ਅਤੇ ਵਿਧਾਇਕਾਂ ਦੀ ਬੈਠਕ ਬੁਲਾਈ ਗਈ ਸੀ | ਜਿਸ ‘ਚ ਲੋਕ ਸਭਾ ਚੋਣਾਂ ‘ਚ ਮਿਲੀ ਹਾਰ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚਰਚਾ ਕੀਤੀ ਗਈ | ਜਿਸਦੇ ਤਹਿਤ ਬੈਠਕ ਤੋਂ ਬਾਅਦ ਗੋਪਾਲ ਰਾਏ ਨੇ ਸਾਫ ਕਰ ਦਿੱਤਾ ਕਿ ਪਾਰਟੀ ਨੇ ਵਿਧਾਨ ਸਭਾ ਚੋਣਾਂ ਇਕੱਲਿਆਂ ਲੜਨ ਦਾ ਫੈਸਲਾ ਕੀਤਾ ਹੈ |

ਗੋਪਾਲ ਰਾਏ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪਹਿਲਾਤੋ ਹੀ ਸਾਫ ਹੈ ਕਿ ਇਹ ਗਠਬੰਧਨ ਲੋਕ ਸਭਾ ਚੋਣਾਂ ਲਈ ਸੀ | ਲੋਕ ਸਭਾ ਚੋਣਾਂ ਅਸੀਂ ਮਿਲ ਕੇ ਇਮਾਨਦਾਰੀ ਨਾਲ ਲੜੀਆਂ | ਦਿੱਲੀ ਵਿਧਾਨਸਭਾ ਚੋਣਾਂ ਲਈ ਕੋਈ ਗਠਬੰਧਨ ਨਹੀਂ ਹੈ | ਦਿੱਲੀ ਦੇ ਅੰਦਰ ਦਿੱਲੀ ਦੀ ਜਨਤਾ ਨਾਲ ਮਿਲ ਕੇ ਅਸੀਂ ਇਹ ਲੜਾਈ ਲੜਾਂਗੇ ਅਤੇ ਜਿਤਾਂਗੇ |

ਇਹ ਵੀ ਪੜ੍ਹੋ :NDA ਬੈਠਕ ਤੋਂ ਪਹਿਲਾਂ ਰਾਜਨੀਤੀ ‘ਚ ਹੋ ਰਹੀ ਹਲਚਲ , ਸਹਿਯੋਗੀ ਪਾਰਟੀਆਂ ਵੱਲੋਂ ਕੀਤੀ ਜਾ ਰਹੀ ਅਹੁਦਿਆਂ ਦੀ ਮੰਗ

ਕੇਜਰੀਵਾਲ ਨੇ ਦਿੱਤਾ ਸੀ ਇਸ਼ਾਰਾ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੁਬਾਰਾ ਜੇਲ੍ਹ ਜਾਨ ਤੋਂ ਪਹਿਲਾਂ ਇਕ ਟੀਵੀ ਇੰਟਰਵਿਊ ‘ਚ ਇਸ਼ਾਰਾ ਦਿੱਤਾ ਸੀ ਕਿ ਆਉਣ ਵਾਲੇ ਸਮੇਂ ‘ਚ ਕਾਂਗਰਸ ਨਾਲ ਦੋਸਤੀ ਖਤਮ ਕੀਤੀ ਜਾ ਸਕਦੀ ਹੈ | ਭਵਿੱਖ ‘ਚ ਕਾਂਗਰਸ ਨਾਲ ਗਠਬੰਧਨ ਨੂੰ ਲੈ ਕੇ ਇਕ ਸਵਾਲ ਦੇ ਜਵਾਬ ‘ਚ ਉਹਨਾਂ ਨੇ ਕਿਹਾ ਸੀ ” ਅਸੀਂ ਕਾਂਗਰਸ ਨਾਲ ਕੋਈ ਪਰਮਾਨੈਂਟ ਵਿਆਹ ਨਹੀਂ ਕੀਤਾ ਹੈ , ਨਾ ਸਾਡੀ ਲਵ ਮੈਰਿਜ ਹੋਈ ਹੈ ਅਤੇ ਨਾ ਅਰੇਂਜ ਮੈਰਿਜ ਹੋਈ ਹੈ |

 

 

 

 

LEAVE A REPLY

Please enter your comment!
Please enter your name here