NDA ਬੈਠਕ ਤੋਂ ਪਹਿਲਾਂ ਰਾਜਨੀਤੀ ‘ਚ ਹੋ ਰਹੀ ਹਲਚਲ , ਸਹਿਯੋਗੀ ਪਾਰਟੀਆਂ ਵੱਲੋਂ ਕੀਤੀ ਜਾ ਰਹੀ ਅਹੁਦਿਆਂ ਦੀ ਮੰਗ || Latest News

0
21
Before the NDA meeting, there is a commotion in politics, demands for positions by allied parties

NDA ਬੈਠਕ ਤੋਂ ਪਹਿਲਾਂ ਰਾਜਨੀਤੀ ‘ਚ ਹੋ ਰਹੀ ਹਲਚਲ , ਸਹਿਯੋਗੀ ਪਾਰਟੀਆਂ ਵੱਲੋਂ ਕੀਤੀ ਜਾ ਰਹੀ ਅਹੁਦਿਆਂ ਦੀ ਮੰਗ

ਲੋਕ ਸਭਾ ਚੋਣਾਂ ਦੇ ਨਤੀਜੇ ਆ ਚੁੱਕੇ ਹਨ ਤੇ ਇਸ ਵਾਰ ਵੀ NDA ਨੂੰ ਬਹੁਮਤ ਮਿਲਿਆ ਹੈ। ਜਿਸਦੇ ਚੱਲਦਿਆਂ ਭਾਜਪਾ ਦੀ ਅਗਵਾਈ ਵਾਲੀ NDA ਦੀ ਅੱਜ ਬੈਠਕ ਹੋਣ ਵਾਲੀ ਹੈ।  ਇਸ ਬੈਠਕ ਵਿਚ NDA ਦੇ ਸਾਰੇ ਸਾਂਸਦ ਸ਼ਾਮਲ ਹੋਣ ਵਾਲੇ ਹਨ ਜੋ ਨਰਿੰਦਰ ਮੋਦੀ ਨੂੰ ਰਸਮੀ ਤੌਰ ‘ਤੇ ਆਪਣੇ ਗਠਜੋੜ ਦਾ ਨੇਤਾ ਚੁਣਨਗੇ। ਦੱਸ ਦਈਏ ਕਿ ਇਸ ਵਾਰ NDA ਨੇ  293 ਸੀਟਾਂ ‘ਤੇ ਜਿੱਤ ਹਾਸਲ ਕੀਤੀ ਹੈ | ਹਾਲਾਂਕਿ ਭਾਜਪਾ ਨੂੰ ਬਹੁਮਤ ਹਾਸਲ ਨਹੀਂ ਹੋਇਆ ਹੈ।

ਧਿਆਨਯੋਗ ਹੈ ਕਿ ਨਰਿੰਦਰ ਮੋਦੀ ਦੇ NDA ਸੰਸਦੀ ਦਲ ਦਾ ਨੇਤਾ ਚੁਣੇ ਜਾਣ ਦੇ ਬਾਅਦ ਟੀਡੀਪੀ ਪ੍ਰਧਾਨ ਐੱਨ. ਚੰਦਰਬਾਬੂ ਨਾਇਡੂ ਤੇ ਜਨਤਾ ਦਲ (ਯੂਨਾਈਟਿਡ) ਦੇ ਮੁਖੀ ਨਿਤਿਸ਼ ਕੁਮਾਰ ਵਰਗੇ ਗਠਜੋੜ ਦੇ ਸੀਨੀਅਰ ਮੈਂਬਰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕਰਨ ਵਾਲੇ ਹਨ। ਇਸ ਦੌਰਾਨ ਰਾਸ਼ਟਰਪਤੀ ਨੂੰ ਸਮਰਥਨ ਦੇਣ ਵਾਲੇ ਸਾਂਸਦਾ ਦੀ ਸੂਚੀ ਸੌਂਪੀ ਜਾਵੇਗੀ।

ਸੱਤਾ ਵਿਚ ਆਉਣ ਲਈ ਸਹਿਯੋਗੀਆਂ ਨੂੰ ਕਰਨਾ ਹੀ ਪਵੇਗਾ ਖੁਸ਼

ਪਰ ਇਸ ਮੀਟਿੰਗ ਤੋਂ ਪਹਿਲਾਂ ਹੀ ਸਹਿਯੋਗੀ ਪਾਰਟੀਆਂ TDP ਤੇ JDU ਵੱਲੋਂ ਅਹੁਦਿਆਂ ਦੀ ਮੰਗ ਕੀਤੀ ਜਾ ਰਹੀ ਹੈ। ਨਿਤਿਸ਼ ਕੁਮਾਰ ਦੀ ਪਾਰਟੀ JDU ਵੱਲੋਂ 3 ਅਹੁਦਿਆਂ ਅਤੇ TDP ਵੱਲੋਂ ਚਾਰ ਅਹੁਦਿਆਂ ਦੀ ਮੰਗ ਕੀਤੀ ਗਈ ਹੈ | ਜੇਕਰ ਭਾਜਪਾ ਨੇ ਫਿਰ ਤੋਂ ਸੱਤਾ ਵਿਚ ਆਉਣਾ ਹੈ ਤੇ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਬਣਨਾ ਹੈ ਤਾਂ ਸਹਿਯੋਗੀਆਂ ਨੂੰ ਖੁਸ਼ ਕਰਨਾ ਹੀ ਪਵੇਗਾ । ਦੱਸ ਦਈਏ ਕਿ ਬੀਤੇ ਦਿਨੀਂ ਮੀਟਿੰਗ ਵਿਚ ਚਰਚਾ ਹੋਈ ਸੀ ਜਿਸ ਵਿਚ ਅਮਿਤ ਸ਼ਾਹ, ਰਾਜਨਾਥ ਸਿੰਘ ਤੇ ਜੇਪੀ ਨੱਢਾ ਨੂੰ ਜ਼ਿੰਮੇਵਾਰੀ ਸੌਂਪੀ ਗਈ ਸੀ ਕਿ ਉਹ ਸਹਿਯੋਗੀ ਪਾਰਟੀਆਂ ਨਾਲ ਗੱਲਬਾਤ ਕਰਨ ਤੇ ਜਿਹੜੇ ਮਸਲਿਆਂ ਨੂੰ ਲੈ ਕੇ ਪੇਚ ਫਸਿਆ ਹੋਇਆ ਹੈ, ਉਸ ‘ਤੇ ਗੱਲਬਾਤ ਕੀਤੀ ਜਾਵੇ।

ਇਹ ਵੀ ਪੜ੍ਹੋ :T20 World cup : ਅਮਰੀਕਾ ਨੇ ਸੁਪਰ ਓਵਰ ‘ਚ 5 ਦੌੜਾਂ ਨਾਲ ਪਾਕਿਸਤਾਨ ਨੂੰ ਹਰਾ ਕੇ ਰਚਿਆ ਇਤਿਹਾਸ

ਨਰਿੰਦਰ ਮੋਦੀ ਨੂੰ ਲੱਗ ਸਕਦਾ ਵੱਡਾ ਝਟਕਾ

ਜ਼ਿਕਰਯੋਗ ਹੈ ਕਿ TDP ਨੇ ਲੋਕ ਸਭਾ ਸਪੀਕਰ ਦਾ ਅਹੁਦਾ ਮੰਗਿਆ ਹੈ। ਇਸ ਦੇ ਨਾਲ ਹੀ ਕੇਂਦਰ ਦੇ ਮੰਤਰਾਲੇ ਵਿਚ 3 ਹੋਰ ਅਹੁਦੇ ਮੰਗੇ ਗਏ ਹਨ | ਨਿਤਿਸ਼ ਕੁਮਾਰ ਦੀ ਪਾਰਟੀ ਵੱਲੋਂ ਹੁਣ 3 ਅਹੁਦਿਆਂ ਦੀ ਮੰਗ ਕੀਤੀ ਜਾ ਰਹੀ ਹੈ। ਰਾਜ ਸਭਾ ਵਿਚ ਜੇਡੀਯੂ ਕੋਲ ਡਿਪਟੀ ਚੇਅਰਮੈਨ ਦਾ ਅਹੁਦਾ ਹੈ ਤੇ ਜੇਕਰ ਭਾਜਪਾ ਸਹਿਯੋਗੀ ਪਾਰਟੀਆਂ ਦੀ ਮੰਗਾਂ ਨਹੀਂ ਮੰਨਦੀ ਤਾਂ ਅਜਿਹੇ ਵਿਚ ਨਰਿੰਦਰ ਮੋਦੀ ਨੂੰ ਵੱਡਾ ਝਟਕਾ ਲੱਗ ਸਕਦਾ ਹੈ।

 

 

 

 

 

LEAVE A REPLY

Please enter your comment!
Please enter your name here