Home Blog

ਕਲਯੁਗੀ ਮਾਂ ਨੇ ਤਿੰਨ ਬੱਚਿਆਂ ਨੂੰ ਰੋਪੜ ਨਹਿਰ ਵਿਚ ਸੁੱਟਿਆ

0
Ropar canal

ਮੋਹਾਲੀ, 30 ਜੂਨ 2026 : ਪੰਜਾਬ ਦੇ ਜਿਲਾ ਮੋਹਾਲੀ ਅਧੀਨ ਆਉਂਦੇ ਰੋਪੜ ਸ਼ਹਿਰ (Ropar city) ਵਿਖੇ ਪੈਂਦੀ ਇਕ ਨਹਿਰ ਵਿਚ ਇਕ ਮਾਂ ਵਲੋਂ ਆਪਣੇ ਤਿੰਨ ਬੱਚਿਆਂ ਨੂੰ ਨਹਿਰ ਵਿਚ ਸੁੱਟ (Throw canal) ਦਿੱਤਾ ਗਿਆ ਹੈ ।

ਤਿੰਨ ਵਿਚੋ ਦੋ ਬੱਚਿਆਂ ਦੀ ਲਾਸ਼ਾਂ ਹੋਈਆਂ ਬਰਾਮਦ

ਮਿਲੀ ਜਾਣਕਾਰੀ ਮੁਤਾਬਕ ਇਕ ਕਲਯੁਗੀ ਮਾਂ ਨੇ ਜੋ ਦਿਲ ਨੂੰ ਦਹਿਲਾ ਦੇਣ ਵਾਲਾ ਕਰਨਾਮਾ ਕਰਦਿਆਂ ਆਪਣੇ ਹੀ ਤਿੰਨ ਮਾਸੂਮ ਬੱਚਿਆਂ (Three innocent children) ਨੂੰ ਰੋਪੜ ਨਹਿਰ ਵਿਚ ਸੁੱਟ ਦਿੱਤਾ ਹੈ ਵਿਚੋਂ ਦੋ ਬੱਚਿਆਂ ਦੀ ਲਾਸ਼ਾਂ (Corpses) ਮਿਲ ਚੁੱਕੀਆਂ ਹਨ ਜਦਿਕ ਇਕ ਬੱਚੇ ਦੀ ਭਾਲ ਕੀਤੀ ਜਾ ਰਹੀ ਹੈ । ਮ੍ਰਿਤਕ ਬੱਚਿਆਂ ਦੀ ਮਾਂ ਸ਼ਕੁੰਤਲਾ ਉਰਫ਼ ਸੁਮਨ ਦੇ ਸੱਸ-ਸਹੁਰੇ ਨੇ ਦੋਸ਼ ਲਗਾਇਆ ਕਿ ਉਹ ਪਹਿਲਾਂ ਤੋਂ ਹੀ ਬੱਚਿਆਂ ਨੂੰ ਮਾਰਨਾ ਚਾਹੁੰਦੀ ਸੀ । ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਰੀਬ 10 ਮਹੀਨੇ ਪਹਿਲਾਂ ਸ਼ਕੁੰਤਲਾ ਦੇ ਪਤੀ ਕਮਲ ਨੇ ਵੀ ਖੁਦਕੁਸ਼ੀ ਕਰ ਲਈ ਸੀ, ਜਿਸ ਤੋਂ ਬਾਅਦ ਪਰਿਵਾਰ ਮੁਸ਼ਕਲ ਦੌਰ ਵਿਚੋਂ ਲੰਘ ਰਿਹਾ ਸੀ ।

ਪੁਲਸ ਨੇ ਕਰ ਦਿੱਤੀ ਹੈ ਘਟਨਾਕ੍ਰਮ ਦੀ ਜਾਂਚ ਸ਼ੁਰੂ

ਸੱਸ-ਸਹੁਰੇ ਨੇ ਦੋਸ਼ ਲਗਾਇਆ ਕਿ ਸ਼ਕੁੰਤਲਾ ਦਾ ਵਰਤਾਅ ਕਾਫ਼ੀ ਸਮੇਂ ਤੋਂ ਸ਼ੱਕੀ ਸੀ ਅਤੇ ਉਹ ਬੱਚਿਆਂ ਨੂੰ ਨੁਕਸਾਨ ਪਹੁੰਚਾਉਣ ਦੀਆਂ ਗੱਲਾਂ ਕਰਦੀ ਰਹਿੰਦੀ ਸੀ । ਪੁਲਸ ਨੇ ਮਾਮਲੇ ਦੀ ਜਾਂਚ (Investigation of the case) ਸ਼ੁਰੂ ਕਰ ਦਿੱਤੀ ਹੈ ਅਤੇ ਘਟਨਾ ਨਾਲ ਜੁੜੇ ਸਾਰੇ ਤੱਥਾਂ ਦੀ ਪੜਤਾਲ ਕੀਤੀ ਜਾ ਰਹੀ ਹੈ । ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਹੀ ਘਟਨਾ ਦੇ ਅਸਲ ਕਾਰਨਾਂ ਬਾਰੇ ਸਪੱਸ਼ਟ ਤਸਵੀਰ ਸਾਹਮਣੇ ਆ ਸਕੇਗੀ ।

ਔਰਤ ਨੇ 18ਵੀਂ ਮੰਜਿ਼ਲ ਤੋਂ ਛਾਲ ਮਾਰ ਕੇ ਕੀਤੀ ਜੀਵਨ ਲੀਲਾ ਕੀਤਾ ਸਮਾਪਤ

0
Lady Jump

ਨੋਇਡਾ, 30 ਜੂਨ 2026 : ਭਾਰਤ ਦੇਸ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਨੋਇਡਾ ਵਿਖੇ ਇਕ ਮਹਿਲਾ ਵਲੋਂ 18ਵੀਂ ਮੰਜਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ (Suicide) ਕਰ ਲਏ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਮਹਿਲਾ

ਮਿਲੀ ਜਾਣਕਾਰੀ ਅਨੁਸਾਰ ਨੋਇਡਾ ਦੇ ਥਾਣਾ ਸੈਕਟਰ-39 ਖੇਤਰ ਵਿੱਚ ਸਥਿਤ ਇੱਕ ਸੋਸਾਇਟੀ ਵਿੱਚ ਰਹਿਣ ਵਾਲੀ ਜਿਸ 46 ਸਾਲਾ ਔਰਤ ਨੇ ਕਥਿਤ ਤੌਰ ‘ਤੇ 18ਵੀਂ ਮੰਜਿਲ ‘ਤੇ ਸਥਿਤ ਆਪਣੇ ਫਲੈਟ ਤੋਂ ਛਾਲ ਮਾਰ (Jump) ਕੇ ਖੁਦਕੁਸ਼ੀ ਕਰ ਲਈ ਹੈ ਦੀ ਪਛਾਣ ਪਾਰੁਲ ਅਗਰਵਾਲ (Parul Agarwal) ਦੇ ਤੌਰ ‘ਤੇ ਹੋਈ ਹੈ ।

ਕਿਸ ਸੁਸਾਇਟੀ ਵਿਚ ਰਹਿੰਦੀ ਸੀ ਮਹਿਲਾ

ਇੱਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਥਾਣਾ ਸੈਕਟਰ 39 ਖੇਤਰ ਵਿੱਚ ਸਥਿਤ ਲੋਟਸ ਸਪਾਟੀਆ ਸੋਸਾਇਟੀ ਦੇ ਨਿਵਾਸੀ ਪੱਲਵ ਅਗਰਵਾਲ ਦੀ ਪਤਨੀ ਪਾਰੁਲ ਅਗਰਵਾਲ (46) ਨੇ ਮੰਗਲਵਾਰ ਨੂੰ ਆਪਣੀ ਸੋਸਾਇਟੀ ਦੀ 18ਵੀਂ ਮੰਜ਼ਿਲ (18th floor) ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ । ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਮੌਕੇ ‘ਤੇ ਪਹੁੰਚੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ (Postmortem) ਲਈ ਭੇਜ ਦਿੱਤਾ ।

ਮਹਿਲਾ ਦੇ ਪਤੀ ਨੇ ਪੁਲਸ ਨੂੰ ਕੀ ਦੱਸਿਆ

ਉਨ੍ਹਾਂ ਕਿਹਾ ਕਿ ਪੁਲਿਸ ਮੌਕੇ ‘ਤੇ ਪਹੁੰਚੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਿਥੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ, ਉਥੇ ਉਨ੍ਹਾਂ ਕਿਹਾ ਕਿ ਔਰਤ ਦੇ ਪਤੀ ਨੇ ਪੁਲਸ ਨੂੰ ਦੱਸਿਆ ਕਿ ਉਹ ਕਾਫ਼ੀ ਸਮੇਂ ਤੋਂ ਮਾਨਸਿਕ ਤਣਾਅ (Mental stress) ਵਿੱਚ ਸੀ । ਉਨ੍ਹਾਂ ਕਿਹਾ ਕਿ ਮੌਕੇ ਦਾ ਮੁਆਇਨਾ ਕੀਤਾ ਜਾ ਰਿਹਾ ਹੈ ਅਤੇ ਹੋਰ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ।

ਪੰਜਾਬ ਵਿਚ ਲੋੜੀਂਦਾ ਗੈਂਗਸਟਰ ਹਰਿਆਣਾ ਦੀ ਸਿਰਸਾ ਪੁਲਸ ਵਲੋਂ ਗ੍ਰਿਫਤਾਰ

0
Wanted gangster

ਸਿਰਸਾ, 30 ਜੂਨ 2026 : ਹਰਿਆਣਾ (Haryana) ਦੇ ਸ਼ਹਿਰ ਸਿਰਸਾ ਦੀ ਸੀ. ਆਈ. ਏ. ਟੀਮ ਵਲੋਂ ਪੰਜਾਬ ਵਿਚ ਲੋੜੀਂਦੇ ਇਕ ਗੈਂਗਸਟਰ ਨੂੰ ਗ੍ਰਿਫ਼ਤਾਰ (Gangster arrested) ਕੀਤੇ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਗੈਂਗਸਟਰ

ਮਿਲੀ ਜਾਣਕਾਰੀ ਮੁਤਾਬਕ ਸਿਰਸਾ ਜਿ਼ਲ੍ਹਾ ਪੁਲਸ ਦੀ ਸੀ. ਆਈ. ਏ. ਟੀਮ (C. I. A. Team) ਨੇ ਪੰਜਾਬ ਦੇ ਜੋ ਇੱਕ ਸਥਾਨਕ ਗੈਂਗਸਟਰ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਸ ਤੋਂ ਹਥਿਆਰ ਬਰਾਮਦ ਕੀਤੇ ਹਨ ਦੀ ਪਛਾਣ ਗੌਰਵ ਉਰਫ ਗੋਰੂ ਬਚੀ ਦੇ ਤੌਰ ‘ਤੇ ਹੋਈ ਹੈ । ਸਿਰਸਾ ਪੁਲਸ ਵਲੋਂ ਉਕਤ ਗੈਂਗਸਟਰ ਦੀ ਫੜੋ-ਫੜੀ ਸਬੰਧੀ ਪੰਜਾਬ ਪੁਲਿਸ ਨੂੰ ਵੀ ਗ੍ਰਿਫ਼ਤਾਰੀ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ ।

ਕੀ ਕਰਨ ਆਇਆ ਸੀ ਗੈਂਗਸਟਰ ਸਿਰਸਾ

ਜਿਸ ਪੰਜਾਬ ਵਿਚ ਲੋੜੀਂਦੇ ਗੈਂਗਸਟਰ ਨੂੰ ਹਰਿਆਣਾ ਦੀ ਸਿਰਸਾ ਸੀ. ਆਈ. ਏ. ਟੀਮ ਵਲੋਂ ਕਾਬੂ ਕੀਤਾ ਗਿਆ ਹੈ ਦੇ ਸਿਰਸਾ ਵਿਚ ਕਿਸ ਕਾਰਨ ਆਉਣ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਸ ਦਾ ਮੰਨਣਾ ਹੈ ਕਿ ਉਸ ਵਲੋਂ ਗੈਂਗਸਟਰ ਦੇ ਕਿਸੇ ਅਪਰਾਧਕ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਕੀ ਸਾਹਮਣੇ ਆਇਆ ਪੁਲਸ ਦੀ ਸ਼ੁਰੂਆਤੀ ਜਾਂਚ ਵਿਚ

ਪੁਲਸ ਦੇ ਅਨੁਸਾਰ ਮੁਲਜ਼ਮ ਦੀ ਪਛਾਣ ਜਿਥੇ ਗੌਰਵ ਉਰਫ਼ ਗੋਰੂ ਬਚੀ (Gaurav alias Goru Bachhi) ਵਜੋਂ ਹੋਈ ਹੈ ਬਾਰੇ ਇਹ ਵੀ ਪਤਾ ਚੱਲਿਆ ਹੈ ਕਿ ਇਹ ਲੁਧਿਆਣਾ ਦਾ ਰਹਿਣ ਵਾਲਾ ਹੈ ਅਤੇ ਪੁਲਸ ਤੋਂ ਬਚਣ ਲਈ ਲੰਬੇ ਸਮੇਂ ਤੋਂ ਇੱਕ ਥਾਂ ਤੋਂ ਦੂਜੀ ਥਾਂ ਘੁੰਮ ਰਿਹਾ ਸੀ । ਪੁਲਸ ਨੂੰ ਉਸ ਦੀ ਮੌਜੂਦਗੀ ਦੀ ਜਾਣਕਾਰੀ ਉਦੋਂ ਮਿਲੀ ਜਦੋਂ ਉਹ ਸਿਰਸਾ ਪਹੁੰਚਿਆ । ਇਸ ਦੌਰਾਨ ਪੁਲਸ ਨੇ ਕਾਰਵਾਈ ਕਰਦਿਆਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ।

ਜਾਂਚ ਦੌਰਾਨ ਗੌਰਵ ਦੇ ਆਪਣਾ ਹੀ ਗੈਂਗ ਚਲਾਉਣ ਦਾ ਲੱਗਿਆ ਪਤਾ

ਸੂਤਰਾਂ ਅਨੁਸਾਰ ਮੁਲਜ਼ਮ ਗੌਰਵ ਨੂੰ ਸੀ. ਆਈ. ਏ. ਨੇ ਸਿਰਸਾ ਦੀ ਮੰਡੀ ਦੇ ਰਿਲਾਇੰਸ ਪੈਟਰੋਲ ਪੰਪ ਦੇ ਨੇੜੇ ਫੜਿਆ ਸੀ । ਪੁਲਸ ਨੇ ਇਹ ਕਾਰਵਾਈ ਸੋਮਵਾਰ ਰਾਤ ਨੂੰ ਕੀਤੀ । ਜਦੋਂ ਇਸ ਮਾਮਲੇ ਸਬੰਧੀ ਸੀ. ਆਈ. ਏ. ਨਾਲ ਸੰਪਰਕ ਕੀਤਾ ਗਿਆ ਤਾਂ ਇਹ ਖੁਲਾਸਾ ਹੋਇਆ ਕਿ ਮੁਲਜ਼ਮ ਗੈਂਗਸਟਰ ਗੌਰਵ ਆਪਣਾ ਗੈਂਗ ਚਲਾਉਂਦਾ ਹੈ । ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਦਾ ਕਿਸੇ ਹੋਰ ਗਿਰੋਹ ਨਾਲ ਕੋਈ ਸਬੰਧ ਨਹੀਂ ਹੈ। ਪੁਲਸ ਮੁਲਜ਼ਮ ਦੇ ਸਿਰਸਾ ਦੀ ਯਾਤਰਾ ਦੇ ਇਤਿਹਾਸ ਅਤੇ ਉਸ ਦੇ ਸਥਾਨਕ ਸਬੰਧਾਂ ਦੀ ਜਾਂਚ ਕਰ ਰਹੀ ਹੈ ।

ਸੁਨਾਮ ਨੂੰ ਨਵੀਆਂ ਬੁਲੰਦੀਆਂ `ਤੇ ਲੈ ਕੇ ਜਾਵਾਂਗੇ : ਅਮਨ ਅਰੋੜਾ

0
Aman Arora

ਸੁਨਾਮ, 30 ਜੂਨ 2026 : ਸੁਨਾਮ (Sunam) ਦੇ ਵਿਕਾਸ ਅਤੇ ਲੋਕ-ਪੱਖੀ ਨੀਤੀਆਂ ਲਈ ਅਗਰਵਾਲ ਸਭਾ ਅਤੇ ਐੱਸ.ਡੀ. ਆਈ.ਸੀ. ਵੱਲੋਂ ਕੀਤੇ ਗਏ ਵਿਸ਼ੇਸ਼ ਸਮਾਰੋਹ ਆਯੋਜਿਤ ਕੀਤਾ ਹੈ ।

ਅਗਰਵਾਲ ਸਮਾਜ ਤੇ ਹੋਰ ਸੰਸਥਾਵਾਂ ਨੇ ਕੀਤਾ ਅਰੋੜਾ ਦਾ ਸਨਮਾਨ

ਸਥਾਨਕ ਸਿ਼ਵ ਨਿਕੇਤਨ ਧਰਮਸ਼ਾਲਾ ਵਿਖੇ ਅਗਰਵਾਲ ਸਭਾ ਸੁਨਾਮ ਵੱਲੋਂ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ (Aam Aadmi Party Punjab President) ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਸਨਮਾਨ ਵਿੱਚ ਇੱਕ ਵਿਸ਼ੇਸ਼ ਧੰਨਵਾਦ ਸਮਾਰੋਹ ਦਾ ਆਯੋਜਨ ਕੀਤਾ ਗਿਆ । ਇਸ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਅਗਰਵਾਲ ਸਮਾਜ ਅਤੇ ਸ਼ਹਿਰ ਦੀਆਂ ਹੋਰ ਪ੍ਰਮੁੱਖ ਸੰਸਥਾਵਾਂ ਵੱਲੋਂ ਕੈਬਨਿਟ ਮੰਤਰੀ ਅਮਨ ਅਰੋੜਾ (Cabinet Minister Aman Arora) ਵੱਲੋਂ ਹਲਕੇ ਦੇ ਵਿਕਾਸ ਲਈ ਕੀਤੇ ਜਾ ਰਹੇ ਅਣਥੱਕ ਯਤਨਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ।

ਨਗਰ ਕੌਂਸਲ ਦੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਕੀਤਾ ਗਿਆ ਸਨਮਾਨਤ

ਇਸ ਸਮਾਗਮ ਦੌਰਾਨ ਅਮਨ ਅਰੋੜਾ ਦੇ ਨਾਲ-ਨਾਲ ਨਗਰ ਕੌਂਸਲ ਸੁਨਾਮ ਦੇ ਨਵ-ਨਿਯੁਕਤ ਪ੍ਰਧਾਨ ਮਨਪ੍ਰੀਤ ਬਾਂਸਲ, ਸੀਨੀਅਰ ਉਪ ਪ੍ਰਧਾਨ ਯਾਦਵਿੰਦਰ ਸਿੰਘ ਨਿਰਮਾਣ, ਉਪ ਪ੍ਰਧਾਨ ਮੀਨਾ ਰਾਣੀ ਅਤੇ ਸਮੂਹ ਨਗਰ ਕੌਂਸਲਰਾਂ ਦਾ ਵੀ ਉਚੇਚੇ ਤੌਰ ‘ਤੇ ਸਨਮਾਨ ਕੀਤਾ ਗਿਆ । ਸਮਾਜ ਦੇ ਆਗੂਆਂ ਨੇ ਉਮੀਦ ਜਤਾਈ ਕਿ ਨਗਰ ਕੌਂਸਲ ਦੀ ਇਹ ਨਵੀਂ ਟੀਮ ਕੈਬਨਿਟ ਮੰਤਰੀ ਦੀ ਰਹਿਨੁਮਾਈ ਹੇਠ ਸੁਨਾਮ ਸ਼ਹਿਰ ਦੀ ਨੁਹਾਰ ਬਦਲਣ ਵਿੱਚ ਅਹਿਮ ਭੂਮਿਕਾ ਨਿਭਾਏਗੀ ।

ਵਿਕਾਸ ਕਾਰਜਾਂ ਵਿੱਚ ਕੋਈ ਕਮੀ ਨਹੀਂ ਛੱਡੀ ਜਾਵੇਗੀ : ਅਰੋੜਾ

ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅਗਰਵਾਲ ਸਮਾਜ ਅਤੇ ਸ਼ਹਿਰ ਵਾਸੀਆਂ ਦਾ ਇਸ ਮਾਣ-ਸਨਮਾਨ ਲਈ ਤਹਿ ਦਿਲੋਂ ਧੰਨਵਾਦ ਕੀਤਾ । ਉਨ੍ਹਾਂ ਕਿਹਾ ਕਿ ਸੁਨਾਮ ਹਲਕੇ ਦੇ ਲੋਕਾਂ ਨੇ ਜੋ ਪਿਆਰ ਅਤੇ ਜ਼ਿੰਮੇਵਾਰੀ ਮੈਨੂੰ ਸੌਂਪੀ ਹੈ, ਮੈਂ ਉਸ ਨੂੰ ਪੂਰੀ ਇਮਾਨਦਾਰੀ ਨਾਲ ਨਿਭਾ ਰਿਹਾ ਹਾਂ । ਸ਼ਹਿਰ ਦੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਨਗਰ ਕੌਂਸਲ ਦੀ ਪੂਰੀ ਟੀਮ ਦਿਨ-ਰਾਤ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹੇਗੀ ।

ਅਗਰਵਾਲ ਸਭਾ ਨੇ ਰੱਖੀ ਧਰਮਸ਼ਾਲਾ ਬਣਾਉਣ ਦੀ ਮੰਗ

ਇਸ ਮੌਕੇ ਅਗਰਵਾਲ ਸਭਾ ਵੱਲੋਂ ਸ਼ਹਿਰ ਵਿਖੇ ਧਰਮਸ਼ਾਲਾ ਬਣਾਉਣ ਦੀ ਮੰਗ ਕੈਬਨਿਟ ਮੰਤਰੀ ਅੱਗੇ ਰੱਖੀ ਗਈ, ਜਿਸ ਸਬੰਧੀ ਕੈਬਨਿਟ ਮੰਤਰੀ ਨੇ ਕਿਹਾ ਕਿ ਉਹਨਾਂ ਵੱਲੋਂ ਇਸ ਮੰਗ ਲਈ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ । ਇਸੇ ਲੜੀ ਤਹਿਤ ਪਟਿਆਲਾ ਰੋਡ ‘ਤੇ ਸਥਿਤ ਬੀ. ਬੀ. ਗਰੈਂਡ ਵਿਖੇ ਐੱਸ. ਡੀ. ਆਈ. ਸੀ. ਵੱਲੋਂ ਇੱਕ ਹੋਰ ਸ਼ਾਨਦਾਰ ਸਨਮਾਨ ਸਮਾਰੋਹ ਉਲੀਕਿਆ ਗਿਆ । ਇਸ ਸਮਾਗਮ ਵਿੱਚ ਪਹੁੰਚਣ `ਤੇ ਸ੍ਰੀ ਅਮਨ ਅਰੋੜਾ ਦਾ ਨਿੱਘਾ ਸਵਾਗਤ ਕੀਤਾ ਗਿਆ । ਸੰਸਥਾ ਦੇ ਅਹੁਦੇਦਾਰਾਂ ਵੱਲੋਂ ਕੈਬਨਿਟ ਮੰਤਰੀ ਦੇ ਲੋਕ-ਹਿੱਤੂ ਫੈਸਲਿਆਂ ਅਤੇ ਪੰਜਾਬ ਨੂੰ ਰੰਗਲਾ ਬਣਾਉਣ ਦੀ ਦਿਸ਼ਾ ਵਿੱਚ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦਿਆਂ ਯਾਦਗਾਰੀ ਚਿੰਨ੍ਹ ਭੇਟ ਕੀਤਾ ਗਿਆ ।

ਵੱਖ-ਵੱਖ ਸਮਾਗਮਾਂ ਵਿਚ ਕੌਣ ਕੌਣ ਸੀ ਹਾਜ਼ਰ

ਸਮਾਗਮਾਂ ਦੌਰਾਨ ਵੱਖ ਵੱਖ ਵਾਰਡਾਂ ਦੇ ਐਮ. ਸੀ. ਸਾਹਿਬਾਨ, ਵੱਖ-ਵੱਖ ਸੰਸਥਾਵਾਂ ਦੇ ਆਗੂ ਜਿਨਾਂ ਵਿੱਚ ਵਪਾਰ ਮੰਡਲ ਤੇਰਾ ਪੰਥ ਸਭਾ, ਬਿਲਡਰਸ ਐਸੋਸੀਏਸ਼ਨ, ਕਰਿਆਨਾ ਐਸੋਸੀਏਸ਼ਨ ਅਤੇ ਹੋਰ ਸੰਸਥਾਵਾਂ ਤੋਂ ਇਲਾਵਾ ਅਗਰਵਾਲ ਸਭਾ ਦੇ ਪ੍ਰਮੁੱਖ ਆਗੂ ਵਿਕਰਮ ਗਰਗ ਵਿੱਕੀ ਪ੍ਰਧਾਨ, ਸ਼ਾਮ ਲਾਲ ਸਿੰਗਲਾ ਜਿ਼ਲ੍ਹਾ ਪ੍ਰਧਾਨ ਰਵੀ ਕਮਲ ਰਾਜੇਸ਼ ਕੁਮਾਰ ਗਰਗ, ਕ੍ਰਿਸ਼ਨ ਗੋਇਲ ਸਦੋਹਾ, ਜਗਦੀਸ਼ ਸਿੰਗਲਾ, ਹਕੂਮਤ ਰਹਿ ਜਿੰਦਲ ਪ੍ਰਭਾਤ ਜਿੰਦਲ ਸ਼ਿਵ ਜਿੰਦਲ ਸੈਕਟਰੀ ਮਾਸਟਰ ਰਾਜੀਵ, ਵੇਦ ਪ੍ਰਕਾਸ਼ ਹੋਡਲਾ ਰਾਜਨ ਹੋਡਲਾ, ਸੰਦੀਪ ਜੈਨ ਨਰੇਸ਼ ਕੁਮਾਰ ਭੋਲਾ , ਸੁਮਿਤ,ਬੰਦਲਿਸ਼ ਰਾਜੂ ਗੋਇਲ, ਤਨੁਜ ਯਸ਼ਪਾਲ ਮੰਗਲਾ, ਸੰਜੇ ਬੰਦਲਿਸ, ਕਮਲ ਗਰਗ,ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ, ਸਮਾਜਿਕ ਸੰਸਥਾਵਾਂ ਦੇ ਨੁਮਾਇੰਦੇ, ਪਤਵੰਤੇ ਸੱਜਣ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ ।

ਪਾਕਿਸਤਾਨ ਦਾ ਪਾਣੀ ਰੋਕਣ ‘ਤੇ ਵੱਢ ਦਿੱਤੇ ਜਾਣਗੇ ਹੱਥ : ਮੁਸਾਦਿਕ ਮਲਿਕ

0
Mussadiq Malik

ਪਾਕਿਸਤਾਨ, 30 ਜੂਨ 2026 : ਪਾਕਿਸਤਾਨ (Pakistan) ਦੇ ਜਲਵਾਯੂ ਮੰਤਰੀ ਨੇ ਭਾਰਤ ਨੂੰ ਸਿੰਧੂ ਜਲ ਸਮਝੌਤੇ (Sindhu Water Treaty) ਨੂੰ ਲੈ ਕੇ ਧਮਕੀ ਦਿੰਦਿਆਂ ਕਿਹਾ ਹੈ ਕਿ ਪਾਕਿਸਤਾਨ ਦਾ ਪਾਣੀ ਰੋਕਣ ਵਾਲੇ ਦੇ ਹੱਥ ਵੱਢ ਦੇਣਗੇ ।

ਹੋਰ ਕੀ ਕੀ ਆਖਿਆ ਪਾਕਿਸਤਾਨੀ ਜਲਵਾਯੂ ਮੰਤਰੀ ਨੇ

ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨ ਨੇ ਜੋ ਸਿੰਧੂ ਜਲ ਸਮਝੌਤੇ ਨੂੰ ਲੈ ਕੇ ਭਾਰਤ ਨੂੰ ਇੱਕ ਵਾਰ ਫਿਰ ਧਮਕੀ ਦਿੰਦਿਆਂ ਪਾਕਿਸਤਾਨ ਦੇ ਜਲਵਾਯੂ ਪਰਿਵਰਤਨ ਮੰਤਰੀ ਮੁਸਾਦਿਕ ਮਲਿਕ (Musaddiq Malik) ਨੇ ਕਿਹਾ ਹੈ ਕਿ ਜੇਕਰ ਕੋਈ ਪਾਕਿਸਤਾਨ ਦੇ ਹਿੱਸੇ ਦੇ ਪਾਣੀ ਨੂੰ ਰੋਕਣ ਦੀ ਕੋਸਿ਼ਸ਼ ਕਰੇਗਾ ਤਾਂ ਉਹ ਉਸਦੇ ਹੱਥ ਵੱਢ ਦੇਣਗੇ । ਉਨ੍ਹਾਂ ਦਾਅਵਾ ਕੀਤਾ ਕਿ ਭਾਰਤ ਪਾਕਿਸਤਾਨ ਦੇ ਹਿੱਸੇ ਦੇ ਪਾਣੀ ਨੂੰ ਰੋਕਣਾ ਚਾਹੁੰਦਾ ਹੈ । ਮੁਸਾਦਿਕ ਮਲਿਕ ਨੇ ਸੂਚਨਾ ਮੰਤਰੀ ਅਤਾਉੱਲਾ ਤਰਾਰ ਨਾਲ ਇੱਕ ਸਾਂਝੀ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਗੁਆਂਢੀ ਦੇਸ਼ ਦੇ ਪ੍ਰਧਾਨ ਮੰਤਰੀ ਦੇ ਹੱਥ ਵਿੱਚ ਟੂਟੀ ਹੈ । ਉਹ ਕਹਿੰਦੇ ਹਨ ਕਿ ਉਹ ਪਾਣੀ ਦੀ ਇੱਕ ਬੂੰਦ ਵੀ ਪਾਕਿਸਤਾਨ ਨੂੰ ਨਹੀਂ ਜਾਣ ਦੇਣਗੇ । ਜਿਹੜੇ ਲੋਕ ਸਾਡੇ ਹਿੱਸੇ ਦੇ ਪਾਣੀ ਦਾ ਦਾਅਵਾ ਕਰਦੇ ਹਨ ਉਨ੍ਹਾਂ ਦੇ ਹੱਥ ਵੱਢ ਦਿੱਤੇ ਜਾਣਗੇ ।

ਸਿੰਧੂ ਜਲ ਸੰਧੀ `ਤੇ ਪਹਿਲਾ ਅੰਤਰਰਾਸ਼ਟਰੀ ਸੈਮੀਨਾਰ ਹੋਵੇਗਾ ਇਸਲਾਮਾਬਾਦ ਵਿੱਚ

ਪਾਕਿਸਤਾਨੀ ਮੰਤਰੀਆਂ ਨੇ ਐਲਾਨ ਕੀਤਾ ਕਿ ਸਿੰਧੂ ਜਲ ਸੰਧੀ ‘ਤੇ ਪਹਿਲਾ ਅੰਤਰਰਾਸ਼ਟਰੀ ਸੈਮੀਨਾਰ (International Seminar) ਇਸਲਾਮਾਬਾਦ ਵਿੱਚ ਹੋਵੇਗਾ । ਕਾਨੂੰਨੀ ਮਾਹਰ, ਪਾਣੀ ਮਾਹਰ ਅਤੇ ਵਿਦੇਸ਼ੀ ਡੈਲੀਗੇਟ ਸੈਮੀਨਾਰ ਵਿੱਚ ਹਿੱਸਾ ਲੈਣਗੇ । ਸੈਮੀਨਾਰ ਵਿੱਚ ਸੰਧੀ ਦੇ ਕਾਨੂੰਨੀ ਅਤੇ ਤਕਨੀਕੀ ਪਹਿਲੂਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ । ਸੂਚਨਾ ਮੰਤਰੀ (Information Minister) ਤਰਾਰ ਨੇ ਕਿਹਾ ਕਿ ਪਾਕਿਸਤਾਨ ਦੇ ਅਧਿਕਾਰ ਅੰਤਰਰਾਸ਼ਟਰੀ ਕਾਨੂੰਨ (International law) ਅਧੀਨ ਸੁਰੱਖਿਅਤ ਹਨ । ਉਨ੍ਹਾਂ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਫੌਜ ਮੁਖੀ ਫੀਲਡ ਮਾਰਸ਼ਲ ਅਸੀਮ ਮੁਨੀਰ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਪਾਣੀ ਸਾਡੀ ਜੀਵਨ ਰੇਖਾ ਅਤੇ ਸਾਡੀ ਲਾਲ ਰੇਖਾ ਹੈ ।

ਕਾਦੀਆਂ ਹਲਕੇ ਨੂੰ ਕੀਤਾ ਜਾਵੇਗਾ ਸਬ-ਡਵੀਜਨ ਵਿਚ ਅਪਗ੍ਰੇਡ : ਮੁੱਖ ਮੰਤਰੀ

0
Gurdaspur

ਗੁਰਦਾਸਪੁਰ, 30 ਜੂਨ 2026 : ਪੰਜਾਬ ਦੇ ਜਿਲਾ ਗੁਰਦਾਸਪੁਰ ਦੇ ਕਾਦੀਆਂ ਵਿਖੇ ਮੁੱਖ ਮੰਤਰੀ (Chief Minister) ਮਾਨ ਨੇ ਆਖਿਆ ਹੈ ਕਿ ਕਾਦੀਆਂ ਹਲਕੇ ਨੂੰ ਇਕ ਸਬ-ਡਵੀਜਨ ਵਿਚ ਅਪਗ੍ਰੇਡ ਕੀਤਾ ਜਾਵੇਗਾ ।

ਸਬ-ਡਵੀਜਨ ਵਿਚ ਅਪ੍ਰਗੇਡ ਹੋਣ ਨਾਲ ਲੋਕਾਂ ਨੂੰ ਮਿਲਣਗੀਆਂ ਇਕ ਛੱਤ ਹੇਠਾਂ ਸਰਕਾਰੀ ਸੇਵਾਵਾਂ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Mann) ਨੇ ਐਲਾਨ ਕੀਤਾ ਕਿ ਕਾਦੀਆਂ ਹਲਕੇ ਨੂੰ ਇੱਕ ਸਬ-ਡਿਵੀਜ਼ਨ ‘ਚ ਅਪਗ੍ਰੇਡ ਕੀਤਾ ਜਾਵੇਗਾ, ਜਿਸ ਨਾਲ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਪੂਰੀ ਹੋਵੇਗੀ ਅਤੇ ਇੱਕ ਆਧੁਨਿਕ ਪ੍ਰਸ਼ਾਸਕੀ ਕੰਪਲੈਕਸ ਰਾਹੀਂ ਸਾਰੀਆਂ ਮੁੱਖ ਸਰਕਾਰੀ ਸੇਵਾਵਾਂ ਇੱਕੋ ਛੱਤ ਹੇਠ ਮੁਹੱਈਆ ਕਰਵਾਈਆਂ ਜਾਣਗੀਆਂ । ਕਾਦੀਆਂ ‘ਚ ਇੱਕ ਵਿਸ਼ੇਸ਼ ਜਨਤਕ ਸਮਾਗਮ ਦੌਰਾਨ, ਉਨ੍ਹਾਂ ਨੇ ਅਕਾਲੀ ਲੀਡਰਸਿ਼ਪ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਵੋਟਾਂ ਹਾਸਲ ਕਰਨ ਲਈ ਲੋਕਾਂ ਨੂੰ ਡਰਾਇਆ ਅਤੇ ਸਾਲਾਂ ਤੱਕ ਪੰਜਾਬ ਨੂੰ ਲੁੱਟਿਆ ।

ਕੀੜੀ ਸ਼ੂਗਰ ਮਿੱਲ ਦੇ ਗੰਨੇ ਦੇ ਬਕਾਏ ਜਲਦੀ ਹੀ ਅਦਾ ਕੀਤੇ ਜਾਣਗੇ : ਭਗਵੰਤ ਮਾਨ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੋਕਾਂ ਨੂੰ 2027 ਦੀਆਂ ਚੋਣਾਂ ‘ਚ “ਝਾੜੂ” ਨੂੰ ਇੰਨੀ ਨਿਰਣਾਇਕ ਢੰਗ ਨਾਲ ਚਲਾਉਣ ਦੀ ਅਪੀਲ ਕੀਤੀ ਕਿ ਵਿਰੋਧੀ ਪਾਰਟੀ ਨੂੰ ਸੂਬੇ ਨੂੰ ਪ੍ਰਦੂਸਿ਼ਤ ਕਰਨ ਦਾ ਇੱਕ ਹੋਰ ਮੌਕਾ ਨਾ ਮਿਲੇ । ਮੁੱਖ ਮੰਤਰੀ ਨੇ ਕਿਸਾਨਾਂ ਨੂੰ ਭਰੋਸਾ ਵੀ ਦਿੱਤਾ ਕਿ ਕੀੜੀ ਸ਼ੂਗਰ ਮਿੱਲ ਦੇ ਗੰਨੇ ਦੇ ਬਕਾਏ ਜਲਦੀ ਹੀ ਅਦਾ ਕੀਤੇ ਜਾਣਗੇ । ਮੁੱਖ ਮੰਤਰੀ ਨੇ ਆਪਣੀ ਸਰਕਾਰ ਦੀਆਂ ਲੋਕ-ਪੱਖੀ ਪਹਿਲਕਦਮੀਆਂ, ਜਿਨ੍ਹਾਂ ਵਿੱਚ 90 ਪ੍ਰਤੀਸ਼ਤ ਘਰਾਂ ਲਈ ਜ਼ੀਰੋ ਬਿਜਲੀ ਬਿੱਲ ਅਤੇ 47 ਲੱਖ ਪਰਿਵਾਰਾਂ ਲਈ 10 ਲੱਖ ਰੁਪਏ ਦਾ ਨਕਦੀ ਰਹਿਤ ਸਿਹਤ ਬੀਮਾ ਸ਼ਾਮਲ ਹੈ ।

ਗੁਰਇਕਬਾਲ ਨੂੰ ਕੀਤਾ ਗਿਆ ਹਲਕੇ ਦੇ ਵਿਕਾਸ ਲਈ ਨਵਾਂ ਸੇਵਾ ਨਿਯੁਕਤ

ਇਸ ਸਮਾਗਮ ਦੀਆਂ ਝਲਕੀਆਂ ਸਾਂਝੀਆਂ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਕਸ ‘ਤੇ ਲਿਖਿਆ ਕਿ “ਮਾਝੇ ਦੀ ਬਹਾਦਰ ਧਰਤੀ ਅਤੇ ਕਾਦੀਆਂ ਹਲਕੇ ਦੇ ਲੋਕਾਂ ਦਾ ਉਨ੍ਹਾਂ ਦੇ ਅਥਾਹ ਪਿਆਰ ਅਤੇ ਸਨੇਹ ਲਈ ਮੇਰਾ ਦਿਲੋਂ ਧੰਨਵਾਦ । ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕਰਦੇ ਹੋਏ ਮੈਂ ਐਲਾਨ ਕੀਤਾ ਹੈ ਕਿ ਕਾਦੀਆਂ ਨੂੰ ਹੁਣ ਇੱਕ ਸਬ-ਡਿਵੀਜ਼ਨ ਬਣਾਇਆ ਜਾਵੇਗਾ । ਐਸ. ਡੀ. ਐਮ., ਡੀ. ਐਸ. ਪੀ. ਅਤੇ ਏ. ਡੀ. ਸੀ. ਦੇ ਦਫ਼ਤਰ ਇੱਕ ਹੀ ਆਧੁਨਿਕ ਇਮਾਰਤ ਤੋਂ ਕੰਮ ਕਰਨਗੇ, ਜਿਸ ਨਾਲ ਲੋਕਾਂ ਨੂੰ ਸਰਕਾਰੀ ਸੇਵਾਵਾਂ ਤੱਕ ਪਹੁੰਚ ਕਰਨ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਦੂਰ ਹੋਣਗੀਆਂ । ਹਲਕੇ ਦੇ ਵਿਕਾਸ ਨੂੰ ਹੋਰ ਤੇਜ਼ ਕਰਨ ਲਈ, ਗੁਰਇਕਬਾਲ ਸਿੰਘ ਮਾਹਲ ਨੂੰ ਹਲਕੇ ਦਾ ਨਵਾਂ ਸੇਵਾਦਾਰ ਨਿਯੁਕਤ ਕੀਤਾ ਗਿਆ ਹੈ ।

ਪਿਛਲੀਆਂ ਸਰਕਾਰਾਂ ਨੇ ਪੰਜਾਬ ਦੇ ਸਰਹੱਦੀ ਖੇਤਰ ਦੇ ਵਿਕਾਸ ਨੂੰ ਅਣਗੌਲਿਆ ਕੀਤਾ

ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਦੇ ਸਰਹੱਦੀ ਖੇਤਰ ਦੇ ਵਿਕਾਸ ਨੂੰ ਅਣਗੌਲਿਆ ਕੀਤਾ, ਪਰ ਸਾਡੀ ਸਰਕਾਰ ਨੇ ਇਸਦੀ ਤਰੱਕੀ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਹਨ । ਸਰਹੱਦ ‘ਤੇ ਰਹਿਣ ਵਾਲੇ ਲੋਕ ਸੱਚੇ ਦੇਸ਼ ਭਗਤ ਹਨ ਜੋ ਹਮੇਸ਼ਾ ਦੇਸ਼ ਨਾਲ ਡਟ ਕੇ ਖੜ੍ਹੇ ਰਹੇ ਹਨ, ਅਤੇ ਸਾਡੀ ਸਰਕਾਰ ਉਨ੍ਹਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ ।

ਹਲਕੇ ਦੀ ਨੁਮਾਇੰਦਗੀ ਕਰਨ ਵਾਲੇ ਤਸਕਰਾਂ ਨੇ ਪੰਜਾਬ ਦੀਆਂ ਪੀੜ੍ਹੀਆਂ ਨੂੰ ਬਰਬਾਦ ਕੀਤਾ

ਮੁੱਖ ਮੰਤਰੀ ਨੇ ਕਿਹਾ ਕਿ ਇਸ ਹਲਕੇ ਦੀ ਇੰਨੇ ਲੰਬੇ ਸਮੇਂ ਤੋਂ ਨੁਮਾਇੰਦਗੀ ਕਰਨ ਵਾਲੇ ਤਸਕਰਾਂ ਨੇ ਪੰਜਾਬ ਦੀਆਂ ਪੀੜ੍ਹੀਆਂ ਨੂੰ ਬਰਬਾਦ ਕਰ ਦਿੱਤਾ ਹੈ । ਲੋਕਾਂ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਨੂੰ ਢੁਕਵਾਂ ਸਬਕ ਸਿਖਾਉਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ਾਹੀ ਆਗੂਆਂ ਦਾ ਆਮ ਪੰਜਾਬੀਆਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ । ਉਨ੍ਹਾਂ ਦੀਆਂ ਕਾਰਾਂ, ਕੱਪੜੇ ਅਤੇ ਜੀਵਨ ਸ਼ੈਲੀ ਸਾਡੇ ਨਾਲੋਂ ਬਿਲਕੁਲ ਵੱਖਰੀ ਹੈ। ਜਿਨ੍ਹਾਂ ਨੇ ਇਸ ਖੇਤਰ ਦੀ ਵਿਧਾਨ ਸਭਾ, ਰਾਜ ਸਭਾ ਅਤੇ ਲੋਕ ਸਭਾ ‘ਚ ਨੁਮਾਇੰਦਗੀ ਕੀਤੀ, ਉਨ੍ਹਾਂ ਨੇ ਕਦੇ ਵੀ ਇਸ ਦੇ ਵਿਕਾਸ ਲਈ ਕੰਮ ਨਹੀਂ ਕੀਤਾ । ਇਸ ਦੀ ਬਜਾਏ, ਉਨ੍ਹਾਂ ਨੇ ਸੜਕਾਂ ‘ਤੇ ਟੋਲ ਲਗਾਏ ਅਤੇ ਲੋਕਾਂ ‘ਤੇ ਬੋਝ ਪਾਇਆ। ਉਨ੍ਹਾਂ ਦੇ ਆਪਣੇ ਘਰ ਵੀ ਵੰਡੇ ਹੋਏ ਹਨ, ਜਿਨ੍ਹਾਂ ‘ਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਝੰਡੇ ਲਹਿਰਾ ਰਹੇ ਹਨ ।

ਮੇਰਾ ਨਾਮ ਰਵਾਇਤੀ ਪਾਰਟੀਆਂ ਦੇ ਆਗੂਆਂ ਲਈ ਇੱਕ ਡਰਾਉਣਾ ਸੁਪਨਾ ਬਣ ਗਿਆ ਹੈ : ਮਾਨ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮੇਰਾ ਨਾਮ ਰਵਾਇਤੀ ਪਾਰਟੀਆਂ ਦੇ ਆਗੂਆਂ ਲਈ ਇੱਕ ਡਰਾਉਣਾ ਸੁਪਨਾ ਬਣ ਗਿਆ ਹੈ ਕਿਉਂਕਿ ਮੈਂ ਲੋਕਾਂ ਦੇ ਸਾਹਮਣੇ ਉਨ੍ਹਾਂ ਦੇ ਮਾੜੇ ਕੰਮਾਂ ਦਾ ਪਰਦਾਫਾਸ਼ ਕੀਤਾ ਹੈ। ਉਹ ਇਸ ਤੱਥ ਨੂੰ ਹਜ਼ਮ ਨਹੀਂ ਕਰ ਸਕਦੇ ਕਿ ਇੱਕ ਆਮ ਆਦਮੀ ਦਾ ਪੁੱਤਰ ਸਫਲਤਾਪੂਰਵਕ ਪੰਜਾਬ ਚਲਾ ਰਿਹਾ ਹੈ । ਕਾਦੀਆਂ ਨੂੰ ਇੱਕ ਉਪ-ਵਿਭਾਗ ਵਜੋਂ ਬਣਾਉਣ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਾਰੀਆਂ ਰਸਮਾਂ ਜਲਦੀ ਹੀ ਪੂਰੀਆਂ ਕੀਤੀਆਂ ਜਾਣਗੀਆਂ ਤਾਂ ਜੋ ਲੋਕਾਂ ਨੂੰ ਆਪਣੇ ਕੰਮ ਲਈ ਲੰਮਾ ਸਮਾਂ ਇੰਤਜ਼ਾਰ ਨਾ ਕਰਨਾ ਪਵੇ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਡੁੱਬਦਾ ਜਹਾਜ਼ ਹੈ ਅਤੇ ਇਸਦੇ ਸਿਆਣੇ ਆਗੂ ਵੀ ਲੋਕਾਂ ਦੇ ਹਿੱਤ ਵਿੱਚ ਪਾਰਟੀ ਛੱਡ ਰਹੇ ਹਨ ।

ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਜਾਣਦੇ ਹਨ ਕਿ ਉਹ ਰਾਜਨੀਤਿਕ ਤੌਰ ‘ਤੇ ਮੇਰਾ ਮੁਕਾਬਲਾ ਨਹੀਂ ਕਰ ਸਕਦੇ

ਭਗਵੰਤ ਸਿੰਘ ਮਾਨ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਜਾਣਦੇ ਹਨ ਕਿ ਉਹ ਰਾਜਨੀਤਿਕ ਤੌਰ ‘ਤੇ ਮੇਰਾ ਮੁਕਾਬਲਾ ਨਹੀਂ ਕਰ ਸਕਦੇ, ਇਸ ਲਈ ਉਹ ਨਕਲੀ ਵੀਡੀਓਜ਼ ਰਾਹੀਂ ਧਾਰਮਿਕ ਮੁੱਦਿਆਂ ‘ਤੇ ਮੈਨੂੰ ਬਦਨਾਮ ਕਰਨ ਲਈ ਇੱਕਜੁੱਟ ਹੋ ਗਏ ਹਨ । ਅਕਾਲੀ ਲੀਡਰਸਿ਼ਪ ਨੇ ਪੰਜਾਬ ਨੂੰ ਲੁੱਟਿਆ ਅਤੇ ਆਮ ਲੋਕਾਂ ਵਿਰੁੱਧ ਕਈ ਨਾ-ਮਾਫ਼ਯੋਗ ਅੱਤਿਆਚਾਰ ਕੀਤੇ । ਉਨ੍ਹਾਂ ਨੇ ਮਾਫੀਆ ਨੂੰ ਸਰਪ੍ਰਸਤੀ ਦਿੱਤੀ ਜਿਸਨੇ ਸੂਬੇ ਨੂੰ ਤਬਾਹ ਕੀਤਾ ਅਤੇ ਨਸਿਆਂ ਦੇ ਵਪਾਰ ਨੂੰ ਉਤਸ਼ਾਹਿਤ ਕੀਤਾ, ਜਿਸਨੇ ਆਪਣੇ ਲੰਬੇ ਸ਼ਾਸਨ ਦੌਰਾਨ ਪੰਜਾਬ ਦੀਆਂ ਪੀੜ੍ਹੀਆਂ ਨੂੰ ਬਰਬਾਦ ਕਰ ਦਿੱਤਾ । ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਪੰਜਾਬ ਭਰ ਵਿੱਚ 43,000 ਕਿਲੋਮੀਟਰ ਤੋਂ ਵੱਧ ਲਿੰਕ ਸੜਕਾਂ ਦਾ ਨਵੀਨੀਕਰਨ ਕਰ ਰਹੀ ਹੈ ਅਤੇ ਠੇਕੇਦਾਰਾਂ ਨੂੰ ਉਨ੍ਹਾਂ ਦੇ ਰੱਖ-ਰਖਾਅ ਲਈ ਜਵਾਬਦੇਹ ਬਣਾਇਆ ਗਿਆ ਹੈ ।

ਪੰਜਾਬ ਸਰਕਾਰ ਵਿਛਾਏਗੀ 7 ਹਜ਼ਾਰ ਕਿਲੋਮੀਟਰ ਪਾਈਪ ਲਾਈਨਾਂ : ਮੁੱਖ ਮੰਤਰੀ

0
Lok Milni

ਮੋਗਾ, 30 ਜੂਨ 2026 : ਪੰਜਾਬ ਦੇ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਪੰਜਾਬ ਸਰਕਾਰ (Punjab Government) ਇਸ ਸਾਲ ਦੇ ਅੰਤ ਤੱਕ 7,000 ਕਿਲੋਮੀਟਰ ਪਾਈਪ ਲਾਈਨਾਂ ਵਿਛਾਏਗੀ ।

ਕੀ ਕਾਰਨ ਹੈ ਪਾਈਪ ਲਾਈਨ ਵਿਛਾਉਣ ਦਾ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵਲੋਂ ਜੋ ਸਾਲ ਦੇ ਅਖੀਰ ਤੱਕ 7 ਹਜ਼ਾਰ ਕਿਲੋਮੀਟਰ ਪਾਈਪ ਲਾਈਨਾਂ ਵਿਛਾਉਣ ਦਾ ਟੀਚਾ ਮਿਥਿਆ ਗਿਆ ਹੈ ਦੇ ਦਾ ਮੁੱਖ ਕਾਰਨ ਹੈ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਨਹਿਰੀ ਪਾਣੀ (Canal water) ਪੰਜਾਬ ਦੇ ਹਰ ਖੇਤ ਤੱਕ ਪਹੁੰਚੇ । ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪਿਛਲੇ ਚਾਰ ਸਾਲਾਂ ‘ਚ 14,000 ਕਿਲੋਮੀਟਰ ਪਾਈਪ ਲਾਈਨਾਂ ਪਹਿਲਾਂ ਹੀ ਵਿਛਾਈਆਂ ਜਾ ਚੁੱਕੀਆਂ ਹਨ, ਜੋ ਕਿ ਕੈਨੇਡਾ ਤੋਂ ਮੋਗਾ ਤੱਕ ਦੀ ਦੂਰੀ ਦੇ ਬਰਾਬਰ ਹੈ । ਉਨ੍ਹਾਂ ਕਿਹਾ ਕਿ ਸਰਕਾਰ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਵਾਟਰ ਰੀਚਾਰਜ ਪੁਆਇੰਟ ਵੀ ਬਣਾ ਰਹੀ ਹੈ ।

ਲੋਕ ਮਿਲਣੀ ਦੌਰਾਨ ਮੁੱਖ ਮੰਤਰੀ ਨੇ ਕੀ ਆਖਿਆ

ਮੋਗਾ ਦੇ ਭੱਲੂਰ ਵਿਚ ‘ਲੋਕ ਮਿਲਣੀ’ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Mann) ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਨਹਿਰੀ ਪਾਣੀ ਨੂੰ ਲਗਭਗ 80 ਫੀਸਦੀ ਵਾਹੀਯੋਗ ਜ਼ਮੀਨ ਤੱਕ ਪਹੁੰਚਾਉਣਾ ਯਕੀਨੀ ਬਣਾਇਆ ਹੈ, ਜਦੋਂ ਕਿ ਪਿਛਲੀਆਂ ਸਰਕਾਰਾਂ ਨੇ ਕਿਸਾਨਾਂ ਨੂੰ ਨਜ਼ਰਅੰਦਾਜ਼ ਕੀਤਾ ਸੀ  ।

ਮੁੱਖ ਮੰਤਰੀ ਨੇ ਇਹ ਵੀ ਦਾਅਵਾ ਕੀਤਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਨਤਾ ਦੁਆਰਾ ਰੱਦ ਕੀਤੀਆਂ ਗਈਆਂ ਪਾਰਟੀਆਂ ਉਨ੍ਹਾਂ ਦੇ ਵਿਰੁੱਧ ਇੱਕਜੁੱਟ ਹੋ ਗਈਆਂ ਹਨ ਕਿਉਂਕਿ ਉਹ ਉਨ੍ਹਾਂ ਦੀ ਸਰਕਾਰ ਦੁਆਰਾ ਕੀਤੇ ਗਏ ਕੰਮ ਦਾ ਮੁਕਾਬਲਾ ਨਹੀਂ ਕਰ ਸਕਦੀਆਂ । ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਲੋਕ ਉਨ੍ਹਾਂ ਲੋਕਾਂ ਨੂੰ ਕਦੇ ਵੀ ਸੱਤਾ ਵਿੱਚ ਵਾਪਸ ਨਹੀਂ ਆਉਣ ਦੇਣਗੇ ਜਿਨ੍ਹਾਂ ਨੇ ਉਨ੍ਹਾਂ ਦੇ ਕਾਰਜਕਾਲ ਦੌਰਾਨ ਸੂਬੇ ਨੂੰ ਲੁੱਟਿਆ ਸੀ ।

ਹੁਣ ਤੱਕ ਪਾਈਪਾਂ ਅਤੇ ਨਹਿਰਾਂ ਵਿਚ ਛੱਡਿਆ ਜਾ ਚੁੱਕਿਆ ਹੈ 21000 ਕਿਊਸਿਕ ਪਾਣੀ

ਲੋਕ ਮਿਲਾਨ ਦੌਰਾਨ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਦੇ ਹਰ ਕੋਨੇ ‘ਚ ਕਿਸਾਨਾਂ ਦੀ ਸਹੂਲਤ ਲਈ 14,000 ਕਿਲੋਮੀਟਰ ਪਾਈਪਾਂ ਵਿਛਾਈਆਂ ਹਨ ਅਤੇ ਸੂਬੇ ਭਰ ਵਿਚ ਨਹਿਰਾਂ ਬਣਾਈਆਂ ਹਨ । ਹੁਣ ਤੱਕ ਇਨ੍ਹਾਂ ਪਾਈਪਾਂ ਅਤੇ ਨਹਿਰਾਂ ਵਿਚ 21000 ਕਿਊਸਿਕ ਪਾਣੀ ਛੱਡਿਆ ਜਾ ਚੁੱਕਾ ਹੈ, ਜਿਸ ਨਾਲ ਕਿਸਾਨਾਂ ਨੂੰ ਉਨ੍ਹਾਂ ਦੀਆਂ ਸਿੰਚਾਈ ਜ਼ਰੂਰਤਾਂ ਪੂਰੀਆਂ ਕਰਕੇ ਬਹੁਤ ਫਾਇਦਾ ਹੋਇਆ ਹੈ । ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਨਹਿਰਾਂ ਅਤੇ ਦਰਿਆਵਾਂ ਵਿਚ ਰੀਚਾਰਜ ਪੁਆਇੰਟ ਬਣਾਏ ਗਏ ਹਨ, ਅਤੇ ਇਸ ਦੇ ਨਤੀਜੇ ਵਜੋਂ ਦੋ ਤੋਂ ਚਾਰ ਮੀਟਰ ਦਾ ਵਾਧਾ ਹੋਇਆ ਹੈ ।

ਭਲੂਰ ਪਿੰਡ ਦੇ ਵਿਕਾਸ ਲਈ ਮੁੱਖ ਮੰਤਰੀ ਨੇ ਸੌਂਪਿਆ 51 ਲੱਖ ਦਾ ਚੈਕ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਿੰਡ ਦੇ ਵਿਕਾਸ ਲਈ ਅੱਜ 51 ਲੱਖ ਰੁਪਏ ਦਾ ਚੈੱਕ ਸੌਂਪਿਆ ਗਿਆ ।  ਅੱਜ ਪੰਜਾਬ ਦੇ 90 ਫੀਸਦੀ ਘਰਾਂ ‘ਚ ਬਿਜਲੀ ਦੇ ਬਿੱਲ ਜ਼ੀਰੋ ਹਨ, ਜਦੋਂ ਕਿ ਸੂਬਾ ਮੁਫ਼ਤ ਸਿਹਤ ਸੰਭਾਲ ਅਤੇ ਸਿੱਖਿਆ ਪ੍ਰਦਾਨ ਕਰਨ ਵਿੱਚ ਦੇਸ਼ ‘ਚ ਪਹਿਲੇ ਸਥਾਨ ‘ਤੇ ਉਭਰਿਆ ਹੈ । ਅਸੀਂ ਇਹ ਯਕੀਨੀ ਬਣਾਇਆ ਹੈ ਕਿ ਹੁਣ 80 ਫੀਸਦੀ ਕਿਸਾਨਾਂ ਕੋਲ ਨਹਿਰੀ ਪਾਣੀ ਦੀ ਪਹੁੰਚ ਹੋਵੇ, ਅਤੇ ਆਉਣ ਵਾਲੇ ਦਿਨਾਂ ‘ਚ, ਭਲੂਰ ਦੇ ਹਰ ਖੇਤ ਨੂੰ ਨਹਿਰੀ ਆਊਟਲੈੱਟ ਨਾਲ ਜੋੜਿਆ ਜਾਵੇਗਾ ।

ਚਾਰ ਸਾਲਾ ਬੱਚਾ 220 ਫੁੱਟ ਡੂੰਘੇ ਬੋਰਵੈਲ ਵਿਚ ਡਿੱਗਿਆ

0
borewell

ਅੰਬਾਲਾ, 30 ਜੂਨ 2026 : ਹਰਿਆਣਾ (Haryana) ਦੇ ਸ਼ਹਿਰ ਅੰਬਾਲਾ ਨੇੜਲੇ ਪਿੰਡ ਧਨੌੜਾ ਵਿਖੇ ਇਕ ਬੱਚੇੇ ਦੇ 220 ਫੁੱਟ ਡੂੰਘੇ ਤੇ ਖੁੱਲ੍ਹੇ ਬੋਰਵੈਲ (Borewell) ਵਿਚ ਡਿੱਗ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।

ਕੌਣ ਹੈ ਇਹ ਬੱਚਾ

ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਅੰਬਾਲਾ ਸ਼ਹਿਰ ਦੇ ਨੇੜੇ ਧਨੌੜਾ ਪਿੰਡ (Dhanora village) ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ । ਅੱਜ ਸਵੇਰੇ ਇੱਕ ਚਾਰ ਸਾਲਾ ਬੱਚਾ ਖੇਡਦੇ ਹੋਏ 220 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗ ਗਿਆ । ਇਸ ਘਟਨਾ ਨਾਲ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਹੈ । ਰਿਪੋਰਟਾਂ ਅਨੁਸਾਰ ਚਾਰ ਸਾਲਾ ਨਿਰਭੈ ਸਵੇਰੇ 6:30 ਵਜੇ ਦੇ ਕਰੀਬ ਆਪਣੇ ਪਿਤਾ, ਚਾਚੇ ਅਤੇ ਚਚੇਰੇ ਭਰਾ ਨਾਲ ਖੇਤਾਂ ਵਿੱਚ ਗਿਆ ਸੀ । ਉਹ ਆਪਣੇ ਚਾਚੇ ਹਰਨੇਕ ਸਿੰਘ ਦੇ ਖੇਤ ਵਿੱਚ ਖੇਡ ਰਿਹਾ ਸੀ ਅਚਾਨਕ ਫਿਸਲ ਗਿਆ ਅਤੇ ਇੱਕ ਟਿਊਬਵੈੱਲ ਦੇ ਡੂੰਘੇ, ਖੁੱਲ੍ਹੇ ਬੋਰਵੈੱਲ ਵਿੱਚ ਡਿੱਗ ਪਿਆ ।

ਪਰਿਵਾਰਕ ਮੈਂਬਰਾਂ ਨੇ ਤੁਰੰਤ ਕੀਤਾ ਜਿਲਾ ਪ੍ਰਸ਼ਾਸਨ ਨੂੰ ਸੂਚਿਤ

ਪਿੰਡ ਧਨੌੜਾ ਦੇ ਖੇਤਾਂ ਵਿਚ ਜਦੋਂ ਇਹ ਹਾਦਸਾ ਵਾਪਰਿਆ ਤਾਂ ਪਰਿਵਾਰਕ ਮੈਂਬਰ ਨੇੜੇ ਹੀ ਮੌਜੂਦ ਸਨ । ਬੱਚੇ ਦੇ ਬੋਰਵੈੱਲ ਵਿੱਚ ਡਿੱਗਦੇ ਹੀ ਚੀਕ ਚਿਹਾੜਾ ਮਚ ਗਿਆ । ਬਿਨਾਂ ਕੋਈ ਸਮਾਂ ਬਰਬਾਦ ਕੀਤੇ ਪਰਿਵਾਰ ਨੇ ਤੁਰੰਤ ਪਿੰਡ ਦੇ ਸਰਪੰਚ ਨੂੰ ਸੂਚਿਤ ਕੀਤਾ, ਅਤੇ ਇਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੂੰ ਤੁਰੰਤ ਸੂਚਿਤ ਕੀਤਾ ਗਿਆ । ਸੂਚਨਾ ਮਿਲਣ ‘ਤੇ ਪ੍ਰਸ਼ਾਸਨਿਕ ਸਟਾਫ਼ (Administrative staff) ਅਤੇ ਰਾਹਤ ਅਤੇ ਬਚਾਅ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ।

ਘਟਨਾ ਦੀ ਗੰਭੀਰਤਾ ਨੂੰ ਦੇਖਦਿਆਂ ਫੌਜ ਨੂੰ ਵੀ ਗਿਆ ਹੈ ਬੁਲਾਇਆ

ਡਿਪਟੀ ਕਮਿਸ਼ਨਰ ਨੇ ਬਚਾਅ ਮਿਸ਼ਨ ਦੀ ਜਿ਼ੰਮੇਵਾਰੀ ਸੰਭਾਲ ਲਈ । ਸਥਿਤੀ ਦੀ ਗੰਭੀਰਤਾ ਅਤੇ ਬੋਰਵੈੱਲ ਦੀ ਡੂੰਘਾਈ ਨੂੰ ਦੇਖਦਿਆਂ ਭਾਰਤੀ ਫੌਜ ਨੂੰ ਵੀ ਬਚਾਅ ਕਾਰਜ ਵਿੱਚ ਸਹਾਇਤਾ ਲਈ ਤੁਰੰਤ ਬੁਲਾਇਆ ਗਿਆ ਹੈ । ਡਾਕਟਰਾਂ ਦੀ ਇੱਕ ਟੀਮ ਅਤੇ ਆਕਸੀਜਨ ਸਪਲਾਈ ਮੌਕੇ ‘ਤੇ ਭੇਜ ਦਿੱਤੀ ਗਈ ਹੈ । ਫੌਜ ਅਤੇ ਪ੍ਰਸ਼ਾਸਨ ਜੰਗੀ ਪੱਧਰ ‘ਤੇ ਮਿਲ ਕੇ ਕੰਮ ਕਰ ਰਹੇ ਹਨ, ਬੱਚੇ ਨੂੰ ਸੁਰੱਖਿਅਤ ਬਾਹਰ (Safely out) ਕੱਢਣ ਲਈ ਖੁਦਾਈ ਅਤੇ ਬਚਾਅ ਕਾਰਜ ਚਲਾ ਰਹੇ ਹਨ । ਪੂਰੇ ਪਿੰਡ ਵਿੱਚ ਮਾਸੂਮ ਬੱਚੇ ਦੀ ਸੁਰੱਖਿਆ ਲਈ ਪ੍ਰਾਰਥਨਾਵਾਂ ਕੀਤੀਆਂ ਜਾ ਰਹੀਆਂ ਹਨ। ਇਸ ਦੌਰਾਨ, ਕੈਮਰਿਆਂ ਦੀ ਵਰਤੋਂ ਕਰਕੇ ਨਿਗਰਾਨੀ ਕੀਤੀ ਜਾ ਰਹੀ ਹੈ ।

ਮੋਟਰ ਰਿਕਸ਼ਾ ਤੇ ਬਾਕਸ ਬੈੱਡ ਵਿਚੋਂ ਅਣਪਛਾਤੀ ਮਹਿਲਾ ਦੀ ਲਾਸ਼ ਬਰਾਮਦ

0
Dead Body

ਮੰਡੀ ਗੋਬਿੰਦਗੜ੍ਹ, 30 ਜੂਨ 2026 : ਪੰਜਾਬ ਦੇ ਜਿਲਾ ਫਤਿਹਗੜ੍ਹ ਸਾਹਿਬ ਅਧੀਨ ਆਉਂਦੇ ਸ਼ਹਿਰ ਮੰਡੀ ਗੋਬਿੰਦਗੜ੍ਹ (Mandi Gobindgarh) ਵਿਖੇ ਮੋਟਰ ਰਿਕਸ਼ਾ ਤੇ ਬਾਕਸ ਬੈੱਡ ਵਿਚੋਂ ਅਣਪਛਾਤੀ ਮਹਿਲਾ ਦੀ ਲਾਸ਼ (Corpse) ਬਰਾਮਦ ਹੋਈ ਹੈ ।

ਰਿਕਸ਼ਾ ਚਾਲਕ ਦੀਆਂ ਗਤੀਵਿਧੀਆਂ ਤੇ ਸ਼ੱਕ ਹੋਣ ‘ਤੇ ਗਿਆ ਸੀ ਰੁਕਵਾਇਆ

ਮਿਲੀ ਸ਼ੁਰੂਆਤੀ ਜਾਣਕਾਰੀ ਅਨੁਸਾਰ ਮਹਿਲਾ ਦੀ ਲਾਸ਼ ਨੂੰ ਇੱਕ ਬਾਕਸ ਬੈੱਡ ਦੇ ਅੰਦਰ ਛੁਪਾ ਕੇ ਮੋਟਰ ਰਿਕਸ਼ਾ ਰਾਹੀਂ ਕਿਤੇ ਲਿਜਾਇਆ ਜਾ ਰਿਹਾ ਸੀ । ਇਸ ਦੌਰਾਨ ਉੱਥੇ ਮੌਜੂਦ ਕੁਝ ਲੋਕਾਂ ਨੂੰ ਰਿਕਸ਼ਾ ਚਾਲਕਾਂ ਦੀਆਂ ਗਤੀਵਿਧੀਆਂ ‘ਤੇ ਗਹਿਰਾ ਸ਼ੱਕ ਹੋਇਆ । ਸ਼ੱਕ ਦੇ ਆਧਾਰ ‘ਤੇ ਲੋਕਾਂ ਨੇ ਤੁਰੰਤ ਰਿਕਸ਼ਾ ਨੂੰ ਰੁਕਵਾ ਲਿਆ ਅਤੇ ਇਸ ਦੀ ਸੂਚਨਾ ਸਥਾਨਕ ਪੁਲਿਸ ਨੂੰ ਦਿੱਤੀ । ਮੌਕੇ ‘ਤੇ ਪਹੁੰਚੀ ਪੁਲਸ ਟੀਮ ਨੇ ਜਦੋਂ ਮੁਸਤੈਦੀ ਦਿਖਾਉਂਦੇ ਹੋਏ ਬਾਕਸ ਬੈੱਡ ਨੂੰ ਖੋਲ੍ਹ ਕੇ ਉਸ ਦੀ ਜਾਂਚ ਕੀਤੀ ਤਾਂ ਉਸ ‘ਚੋਂ ਅਣਪਛਾਤੀ ਮਹਿਲਾ (Unknown woman) ਦੀ ਲਾਸ਼ ਬਰਾਮਦ ਹੋਈ ।

ਲਾਸ਼ ਕਬਜੇ ਵਿਚ ਲੈ ਭੇਜ ਦਿੱਤੀ ਗਈ ਹੈ ਪੋਸਟਮਾਰਟਮ ਲਈ

ਮੰਡੀ ਗੋਬਿੰਦਗੜ੍ਹ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈ ਲਿਆ ਹੈ ਅਤੇ ਉਸ ਨੂੰ ਪੋਸਟਮਾਰਟਮ (Postmortem) ਲਈ ਸਥਾਨਕ ਸਿਵਲ ਹਸਪਤਾਲ ਦੇ ਮੁਰਦਾਘਰ ‘ਚ ਭੇਜ ਦਿੱਤਾ ਹੈ । ਘਟਨਾ ਸਥਾਨ ‘ਤੇ ਮੌਜੂਦ ਚਸ਼ਮਦੀਦਾਂ ਅਤੇ ਸਥਾਨਕ ਲੋਕਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ ‘ਤੇ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਇੱਕ ਔਰਤ ਅਤੇ ਇੱਕ ਮਰਦ ਨੂੰ ਹਿਰਾਸਤ ‘ਚ ਲੈ ਲਿਆ ਹੈ, ਜਿਨ੍ਹਾਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ।

ਪੁਲਸ ਕਰੇਗੀ ਤੱਥਾਂ ਦੇ ਆਧਾਰ ‘ਤੇ ਸਖ਼ਤ ਕਾਨੂੰਨੀ ਕਾਰਵਾਈ

ਇਸ ਮਾਮਲੇ ਨਾਲ ਜੁੜੇ ਇੱਕ ਹੋਰ ਵਿਅਕਤੀ ਦੇ ਮੌਕੇ ਤੋਂ ਫ਼ਰਾਰ ਹੋਣ ਦੀ ਵੀ ਸੂਚਨਾ ਹੈ, ਜਿਸ ਦੀ ਭਾਲ ‘ਚ ਪੁਲਸ ਛਾਪੇਮਾਰੀ ਕਰ ਰਹੀ ਹੈ । ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦਿਆਂ ਹਰ ਪਹਿਲੂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ । ਮਹਿਲਾ ਦੀ ਮੌਤ ਦੇ ਅਸਲ ਕਾਰਨਾਂ ਅਤੇ ਇਸ ਪੂਰੇ ਘਟਨਾਕ੍ਰਮ ਦੇ ਪਿੱਛੇ ਦੀ ਸੱਚਾਈ ਦਾ ਖ਼ੁਲਾਸਾ ਪੋਸਟਮਾਰਟਮ ਰਿਪੋਰਟ ਆਉਣ ਅਤੇ ਪੁਲਿਸ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਸਾਫ਼ ਹੋ ਸਕੇਗਾ । ਪੁਲਸ ਅਧਿਕਾਰੀਆਂ ਨੇ ਸਪਸ਼ਟ ਕੀਤਾ ਹੈ ਕਿ ਤੱਥਾਂ ਦੇ ਆਧਾਰ ‘ਤੇ ਜਲਦ ਹੀ ਸਖ਼ਤ ਕਾਨੂੰਨੀ ਕਾਰਵਾਈ (Strict legal action) ਅਮਲ ‘ਚ ਲਿਆਂਦੀ ਜਾਵੇਗੀ ।

ਏਸ਼ੀਅਨ ਖੇਡਾਂ ਲਈ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਹੋਇਆ ਐਲਾਨ

0
cricket team

ਨਵੀਂ ਦਿੱਲੀ, 30 ਜੂਨ 2026 : ਏਸ਼ੀਅਨ ਖੇਡਾਂ (Asian Games) ਜੋ ਅਗਲੇ ਮਹੀਨੇ ਜਾਪਾਨ ਵਿਚ ਹੋਣੀਆਂ ਹਨ ਦੇ ਲਈ ਭਾਰਤੀ ਮਹਿਲਾ ਕ੍ਰਿਕਟ ਟੀਮ (Indian women’s cricket team) ਦਾ ਐਲਾਨ ਕਰ ਦਿੱਤੇ ਜਾਣ ਦਾ ਸਮਾਚਾਰ ਹੈ ।

ਏਸ਼ੀਅਨ ਖੇਡਾਂ ਲਈ ਭਾਰਤੀ ਮਹਿਲਾ ਕ੍ਰਿਕਟ ਟੀਮ ਕਿਸ ਨੂੰ ਕੀ ਕੀਤਾ ਗਿਆ ਹੈ ਨਿਯੁਕਤ

ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ (ਉਪ-ਕਪਤਾਨ), ਸ਼ੈਫਾਲੀ ਵਰਮਾ, ਜੇਮਿਮਾ ਰੌਡਰਿਗਜ਼, ਦੀਪਤੀ ਸ਼ਰਮਾ, ਰਿਚਾ ਘੋਸ਼ (ਵਿਕਟਕੀਪਰ), ਜੀ. ਕਮਾਲਿਨੀ (ਵਿਕਟਕੀਪਰ), ਭਾਰਤੀ ਫੁਲਮਾਲੀ, ਸ੍ਰੀ ਚਰਨੀ, ਰੇਣੁਕਾ ਠਾਕੁਰ, ਕ੍ਰਾਂਤੀ ਗੌੜ, ਅਰੁੰਧਤੀ ਰੈਡੀ, ਸ਼੍ਰੇਅੰਕਾ ਪਾਟਿਲ, ਰਾਧਾ ਯਾਦਵ ਅਤੇ ਨੰਦਿਨੀ ਸ਼ਰਮਾ ਸ਼ਾਮਲ ਹਨ ।