ਸਾੜ੍ਹੀ ਦੀ ਬਜਾਏ `ਨਾਈਟ ਡਰੈੱਸ` ਪਾਉਣ `ਤੇ ਪਤਨੀ ਨੂੰ ਜਿ਼ੰਦਾ ਸਾੜਨ ਦੀ ਕੋਸਿ਼ਸ਼

0
55
Lady Burn

ਬੇਲਾਗਾਵੀ, 23 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਕਰਨਾਟਕ (Karnataka) ਦੇ ਜਿਲਾ ਬੇਲਾਗਾਵੀ ਵਿਖੇ ਪਤੀ ਵਲੋਂ ਆਪਣੀ ਹੀ ਪਤਨੀ ਨੂੰ ਜਿੰਦਾ ਸਾੜਨ (Burning alive) ਦੀ ਕੋਸਿ਼ਸ਼ ਕੀਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।

ਕਦੋਂ ਵਾਪਰੀ ਹੈ ਇਹ ਘਟਨਾ

ਕਰਨਾਟਕ ਦੇ ਬੇਲਾਗਾਵੀ ਜਿਲੇ (Belagavi District) ‘ਚ ਇਕ ਵਿਅਕਤੀ ਨੇ ਆਪਣੀ ਪਤਨੀ ਵੱਲੋਂ ਸਾੜ੍ਹੀ ਦੀ ਬਜਾਏ ‘ਨਾਈਟ ਡਰੈੱਸ`ਪਾਉਣ ‘ਤੇ ਇਤਰਾਜ਼ ਕੀਤਾ ਤੇ ਉਸਨੂੰ ਸਾੜਨ ਦੀ ਕੋਸਿ਼ਸ਼ ਕੀਤੀ । ਇਹ ਘਟਨਾ ਮੰਗਲਵਾਰ ਰਾਤ ਖਾਨਪੁਰ ਕਸਬੇ ਦੇ ਨੰਦਗੜ੍ਹ ਪਿੰਡ ‘ਚ ਵਾਪਰੀ ।

ਮਿੱਟੀ ਪਾ ਕੇ ਅੱਗ ਲਗਾਉਣ ਕਾਰਨ 80 ਫੀਸਦੀ ਝੁਲਸੀ ਪੀੜਤਾ

ਪੁਲਸ ਅਨੁਸਾਰ ਮੁਲਜ਼ਮ ਕ੍ਰਿਸ਼ਨਾ ਪਾਟਿਲ (34) ਆਪਣੀ ਪਤਨੀ ਮੰਜੂਲਾ (32) ਵੱਲੋਂ ਘਰ ‘ਚ ‘ਨਾਈਟ ਡਰੈੱਸ`ਪਹਿਨਣ ‘ਤੇ ਇਤਰਾਜ਼ ਕਰਦਾ ਰਹਿੰਦਾ ਸੀ । ਇਸ ਮੁੱਦੇ ‘ਤੇ ਉਸ ਨਾਲ ਅਕਸਰ ਹੀ ਬਹਿਸ ਵੀ ਕਰਦਾ ਰਹਿੰਦਾ ਸੀ । ਇਸ ਗੱਲ ਨੂੰ ਲੈ ਦੋਹਾਂ ‘ਚ ਮੰਗਲਵਾਰ ਵੀ ਬਹਿਸ ਹੋਈ, ਜਿਸ ਤੋਂ ਬਾਅਦ ਮੁਲਜ਼ਮ ਨੇ ਦਾ ਤੇਲ ਕਥਿਤ ਤੌਰ ‘ਤੇ ਆਪਣੀ ਪਤਨੀ ‘ਤੇ ਮਿੱਟੀ ਦਾ ਤੇਲ ਪਾ ਕੇ ਅੱਗ (Fire) ਲਾ ਦਿੱਤੀ । ਪਤਨੀ ਲੱਗਭਗ 80 ਫੀਸਦੀ ਝੁਲਸ ਗਈ ।

ਪੁਲਸ ਨੇ ਕਰ ਲਿਆ ਹੈ ਕੇਸ ਦਰਜ

ਉਸ ਨੂੰ ਪਹਿਲਾਂ ਬੇਲਾਗਾਵੀ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ‘ਚ ਦਾਖਲ ਕਰਵਾਇਆ ਗਿਆ ਪਰ ਹਾਲਤ ਵਿਗੜਨ ਤੋਂ ਬਾਅਦ, ਉਸ ਨੂੰ ਗੋਆ ਦੇ ਇਕ ਹਸਪਤਾਲ ‘ਚ ਤਬਦੀਲ ਕਰ ਦਿੱਤਾ ਗਿਆ । ਪੁਲਸ ਨੇ ਕਿਹਾ ਕਿ ਮਾਮਲਾ ਦਰਜ (Case registered) ਕਰ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ (Arrested) ਕਰ ਲਿਆ ਗਿਆ ਹੈ ।

LEAVE A REPLY

Please enter your comment!
Please enter your name here