ਮੱਧ ਪ੍ਰਦੇਸ਼, 22 ਅਪ੍ਰੈਲ 2026 : ਭਾਰਤ ਦੇਸ ਦੇ ਸੂਬੇ ਮੱਧ ਪ੍ਰਦੇਸ਼ (Madhya Pradesh) ਦੇ ਬੜਵਾਨੀ ਜਿਲੇ ਵਿਚ ਟੈਂਕਰ ਵਲੋਂ ਕਾਰ ਨੂੰ ਟੱਕਰ ਮਾਰਨ ਕਾਰਨ ਛੇ ਨੌਜਵਾਨਾਂ ਦੀ ਮੌਤ (Death) ਤੇ ਇਕ ਜਖਮੀ ਹੋ ਗਿਆ ਹੈ ।
ਕੌਣ ਕੌਣ ਹਨ ਜੋ ਉਤਰ ਗਏ ਮੌਤ ਦੇ ਘਾਟ
ਮਿਲੀ ਜਾਣਕਾਰੀ ਮੱਧ ਪ੍ਰਦੇਸ਼ ਦੇ ਬੜਵਾਨੀ ਜਿਲ੍ਹੇ (Barwani District) ਵਿਚ ਜੋ ਬੀਤੇ ਦਿਨ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ ਦੇ ਕਾਰਨ ਜੋ ਛੇ ਨੌਜਵਾਨਾਂ ਦੀ ਮੌਤ ਹੋ ਗਈ ਹੈ ਤੇ ਇਕ ਨੌਜਵਾਨ ਗੰਭੀਰ ਜਖਮੀ ਹੋ ਗਿਆ ਹੈ ਦੇ ਵਿਚ ਮਰਨ ਵਾਲਿਆਂ ਵਿਚ ਸਚਿਨ ਵਾਸਕਾਲੇ (25), ਪ੍ਰਦਿਊਮਨ ਸਹਤੇ (25), ਪੱਪੂ (29), ਆਕਾਸ਼ (25), ਯਸ਼ਵੰਤ ਸੁਪਾਡੀਆ (30) ਅਤੇ ਸੋਹਨ ਬਘੇਲ (28) ਤੋ ਇਲਾਵਾ ਜ਼ਖ਼ਮੀ ਸੁਰੇਸ਼ (28) ਦਾ ਇਲਾਜ ਕੀਤਾ ਜਾ ਰਿਹਾ ਹੈ ।
ਕਿਵੇਂ ਵਾਪਰਿਆ ਸੜਕ ਹਾਦਸਾ
ਉਕਤ ਸੜਕ ਹਾਦਸਾ ਜੁਲਵਾਨੀਆ ਟੋਲ ਪਲਾਜ਼ਾ ਨੇੜੇ ਬਰਾਤੀਆਂ ਨੂੰ ਲੈ ਜਾ ਰਹੀ ਇੱਕ ਕਾਰ ਨਾਲ ਇੱਕ ਤੇਜ਼ ਰਫ਼ਤਾਰ ਟੈਂਕਰ ਦੀ ਟੱਕਰ ਹੋ ਗਈ । ਇਸ ਸੜਕ ਹਾਦਸੇ (Road accidents) ਵਿਚ ਲਾੜੇ ਦੇ ਭਰਾ ਸਮੇਤ ਛੇ ਨੌਜਵਾਨਾਂ ਦੀ ਮੌਤ ਹੋ ਗਈ, ਜਦੋਂ ਕਿ ਇਕ ਹੋਰ ਨੌਜਵਾਨ ਗੰਭੀਰ ਜ਼ਖ਼ਮੀ (Seriously injured) ਹੋ ਗਿਆ । ਇਹ ਨੌਜਵਾਨ ਬਰਾਤ ਤੋਂ ਵਾਪਸ ਆ ਰਹੇ ਸਨ ।
ਗੱਡੀ ਦਾ ਡੀਜ਼ਲ ਖ਼ਤਮ ਹੋਣ ‘ਤੇ ਉਹ ਦੂਜੀ ਕਾਰ ਰਾਹੀਂ ਡੀਜ਼ਲ ਲੈਣ ਲਈ ਜੁਲਵਾਨੀਆ ਚਲੇ ਗਏ । ਵਾਪਸ ਆਉਂਦੇ ਸਮੇਂ ਖਰਗੋਨ ਤੋਂ ਆ ਰਹੇ ਇੱਕ ਬੇਕਾਬੂ ਟੈਂਕਰ ਨੇ ਉਨ੍ਹਾਂ ਦੀ ਟੀਯੂਵੀ ਕਾਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ । ਟੈਂਕਰ ਚਾਲਕ ਗੱਡੀ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ । ਪੁਲਸ ਨੇ ਟੈਂਕਰ ਨੂੰ ਜ਼ਬਤ ਕਰ ਲਿਆ ਹੈ ਅਤੇ ਸ਼ੱਕੀ ਦੀ ਭਾਲ ਕੀਤੀ ਜਾ ਰਹੀ ਹੈ ।
ਪੁਲਸ ਨੇ ਮੌਕੇ ‘ਤੇ ਆ ਕੇ ਕਾਰ ਵਿਚ ਫਸੇ ਨੌਜਵਾਨਾਂ ਨੂੰ ਕੱਢਿਆ
ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਚਕਨਾਚੂਰ ਹੋ ਗਿਆ, ਜਿਸ ਕਾਰਨ ਸਾਰੇ ਨੌਜਵਾਨ ਅੰਦਰ ਫਸ ਗਏ । ਸੂਚਨਾ ਮਿਲਣ ਤੋਂ ਤੁਰੰਤ ਬਾਅਦ ਜੁਲਵਾਨੀਆ ਪੁਲਸ ਸਟੇਸ਼ਨ ਦੀ ਪੁਲਿਸ ਮੌਕੇ ‘ਤੇ ਪਹੁੰਚੀ । ਫਸੇ ਹੋਏ ਨੌਜਵਾਨਾਂ ਨੂੰ ਕਾਰ ਵਿੱਚੋਂ ਕੱਢਣ ਵਿੱਚ ਲਗਭਗ ਇੱਕ ਘੰਟਾ ਲੱਗਿਆ । ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਚੱਲਿਆ ਹੈ ਕਿ ਤਿੰਨ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਤਿੰਨ ਹੋਰ ਬਾਅਦ ਵਿੱਚ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜ ਗਏ ।








