ਮੱਧ ਪ੍ਰਦੇਸ਼ ਵਿਚ ਰਾਤ ਨੂੰ ਵੀ ਹੀਟਵੇਵ ਜਾਰੀ ਰਹਿਣ ਦੀ ਚਿਤਾਵਨੀ

0
36
Heatwave

ਭੋਪਾਲ, 21 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਮੱਧ ਪ੍ਰਦੇਸ਼ (Madhya Pradesh) ਦੇ ਸ਼ਹਿਰ ਭੋਪਾਲ ਵਿਖੇ ਰਾਤ ਦੇ ਵੇਲੇ ਵੀ ਹੀਟਵੇਵ (Heatwave) ਜਾਰੀ ਰਹਿਣ ਦੀ ਚਿਤਾਵਨੀ ਜਾਰੀ ਕੀਤੇ ਜਾਣ ਦਾ ਪਤਾ ਚੱਲਿਆ ਹੈ ।

ਕਿਹੜੀਆਂ ਕਿਹੜੀਆਂ ਸਟੇਟਾਂ ਵਿਚ ਤਾਪਮਾਨ ਦਾ ਕੀ ਹੈ ਸਟੇਟਸ

ਮਿਲੀ ਜਾਣਕਾਰੀ ਅਨੁਸਾਰ ਦੇਸ਼ ਦੇ ਮੈਦਾਨੀ ਇਲਾਕਿਆਂ ਵਿੱਚ ਜਿਥੇ ਤੇਜ਼ ਗਰਮੀ ਦਾ ਕਹਿਰ ਜਾਰੀ ਹੈ ਦੇ ਚਲਦਿਆਂ ਰਾਜਸਥਾਨ, ਮੱਧ ਪ੍ਰਦੇਸ਼, ਮਹਾਰਾਸ਼ਟਰ, ਛੱਤੀਸਗੜ੍ਹ, ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ, ਚੰਡੀਗੜ੍ਹ, ਓਡੀਸ਼ਾ ਅਤੇ ਦਿੱਲੀ ਵਿੱਚ ਕਈ ਥਾਵਾਂ ‘ਤੇ ਤਾਪਮਾਨ (Temperature) 44 ਡਿਗਰੀ ਸੈਲਸੀਅਸ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਹੈ । ਕਈ ਖੇਤਰਾਂ ਲਈ ਹੀਟਵੇਵ ਅਲਰਟ ਵੀ ਜਾਰੀ ਕੀਤੇ ਗਏ ਹਨ ।

ਗਰਮੀ ਵਧਣ ਦੇ ਚਲਦਿਆਂ ਕਰ ਦਿੱਤੀ ਗਈ ਸਕੂਲਾਂ ਦੇ ਸਮੇਂ ਵਿਚ ਤਬਦੀਲੀ

ਭੋਪਾਲ, ਛਿੰਦਵਾੜਾ, ਮੰਡਲਾ, ਨਰਮਦਾਪੁਰਮ, ਗਵਾਲੀਅਰ, ਰਤਲਾਮ ਅਤੇ ਛਤਰਪੁਰ ਸਮੇਤ 16 ਜਿਲ੍ਹਿਆਂ ਵਿੱਚ ਹੀਟਵੇਵ ਦੀਆਂ ਸਥਿਤੀਆਂ ਦੀ ਉਮੀਦ ਹੈ । ਉੱਤਰ ਪ੍ਰਦੇਸ਼ ਵਿੱਚ, ਪ੍ਰਯਾਗਰਾਜ ਵਿੱਚ ਤਾਪਮਾਨ 44.4 ਡਿਗਰੀ ਸੈਲਸੀਅਸ (Degree Celsius) ਦਰਜ ਕੀਤਾ ਗਿਆ, ਜਿਸ ਨਾਲ ਇਹ ਦੇਸ਼ ਦਾ ਸਭ ਤੋਂ ਗਰਮ ਸਥਾਨ ਬਣ ਗਿਆ । ਸੂਬੇ ਵਿੱਚ ਪੈ ਰਹੀ ਗਰਮੀ ਦੇ ਮੱਦੇਨਜ਼ਰ, 8ਵੀਂ ਜਮਾਤ ਤੱਕ ਦੀਆਂ ਕਲਾਸਾਂ ਦੇ ਸਕੂਲਾਂ ਦੇ ਸਮੇਂ ਵਿੱਚ ਸੋਧ ਕੀਤੀ ਗਈ ਹੈ ।

ਝਾਰਖੰਡ ਵਿੱਚ ਵੀ ਸਕੂਲਾਂ ਦੇ ਸਮੇਂ ਵਿੱਚ ਬਦਲਾਅ ਕੀਤਾ ਗਿਆ ਹੈ, ਜੋ ਅੱਜ ਤੋਂ ਲਾਗੂ ਹੋਵੇਗਾ । ਦੋਵਾਂ ਜਿਲ੍ਹਿਆਂ ਵਿੱਚ ਦੁਪਹਿਰ 12:30 ਵਜੇ ਤੋਂ ਸ਼ਾਮ 4:00 ਵਜੇ ਤੱਕ ਟ੍ਰੈਫਿਕ ਸਿਗਨਲ ਬੰਦ ਕਰ ਦਿੱਤੇ ਗਏ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਲੋਕਾਂ ਨੂੰ ਚੌਰਾਹਿਆਂ ‘ਤੇ ਤੇਜ਼ ਧੁੱਪ ਵਿੱਚ ਖੜ੍ਹੇ ਨਾ ਰਹਿਣਾ ਪਵੇ ।

LEAVE A REPLY

Please enter your comment!
Please enter your name here