ਪੰਜਾਬੀ ਨੌਜਵਾਨ ਆਸਟ੍ਰੇਲੀਆ ਵਿਖੇ ਚੋਰੀ ਦੋ ਦੋਸ਼ ਹੇਠ ਹੋਇਆ ਗ੍ਰਿਫ਼ਤਾਰ

0
43
Australia Police

ਆਸਟ੍ਰੇਲੀਆ, 20 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਪੰਜਾਬ ਦੇ ਵਸਨੀਕ ਇਕ ਨੌਜਵਾਨ ਨੂੰ ਆਸਟ੍ਰੇਲੀਆ (Australia) ਦੇ ਸ਼ਹਿਰ ਸਿਡਨੀ ਵਿਖੇ ਚੋਰੀ ਦੇ ਦੋਸ਼ ਹੇਠ ਪੁਲਸ ਵਲੋਂ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿਖੇ ਜੋ ਪੰਜਾਬੀ ਮੂਲ ਦੇ ਇਕ ਨੌਜਵਾਨ (Youngman) ਨੂੰ ਚੋਰੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ ਇਹ ਉਥੇ ਚੋਰੀ ਕਰਨ ਵਾਲੇ ਗਿਰੋਹ ਵਿਚ ਸ਼ਾਮਲ ਮੈਂਬਰਾਂ ਵਿਚੋਂ 31ਵਾਂ ਮੁਲਜਮ ਹੈ ਕਿਉਂਕਿ ਜਿਸ ਗਿਰੋਹ ਨਾਲ ਮਿਲ ਕੇ ਇਹ ਚੋਰੀ ਦੀਆਂ ਘਟਨਾਵਾਂ ਨੂੰ ਸਿਰਫ਼ ਅੰਜਾਮ ਹੀ ਨਹੀਂ ਦਿੰਦਾ ਸੀ ਬਲਕਿ ਚੋਰੀ ਕੀਤਾ ਸਮਾਨ ਵੀ ਗਿਰੋਹ ਦੇ ਮੈਂਬਰਾਂ ਦੀ ਮਦਦ ਨਾਲ ਵੇਚਦਾ ਸੀ ਦੇ 30 ਮੈਂਬਰ ਪੁਲਸ ਵਲੋਂ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ ।

ਕੀ ਜਾਣਕਾਰੀ ਮਿਲੀ ਆਸਟ੍ਰੇਲੀਆਈ ਪੁਲਸ ਵਲੋਂ

ਆਸਟ੍ਰੇਲੀਆਈ ਪੁਲਸ (Australian Police) ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਜਿਸ ਪੰਜਾਬੀ ਨੌਜਵਾਨ ਨੂੰ ਚੋਰੀ ਕਰਦੇ ਪਕੜਿਆ ਗਿਆ ਹੈ ਦੇ ਖਿਲਾਫ਼ ਚੋਰੀ ਦੇ 68 ਅਤੇ ਚੋਰੀ ਦੀ ਕੋਸਿ਼ਸ਼ ਦੇ 19 ਕੇਸ ਦਰਜ ਕੀਤੇ ਗਏ ਹਨ । ਪੁਲਸ ਨੇ ਦੱਸਿਆ ਕਿ ਟਰਾਇਲ ਕਾਰਨ ਹਾਲ ਦੀ ਘੜੀ ਨੌਜਵਾਨ ਦਾ ਨਾਮ ਤੇ ਪਤਾ ਨਹੀਂ ਦੱਸਿਆ ਜਾ ਰਿਹਾ ਹੈ । ਦੱਸਣਯੋਗ ਹੈ ਕਿ ਉਕਤ ਵਿਅਕਤੀ ਸਟੱਡੀ ਵੀਜ਼ਾ ਤੇ ਭਾਰਤ ਤੋਂ ਆਸਟ੍ਰੇਲੀਆ ਆਇਆ ਸੀ ਤੇ ਵੀਜ਼ਾ ਖਤਮ ਹੋਣ ਤੋਂ ਬਾਅਦ ਵਾਪਸ ਨਾ ਜਾ ਕੇ ਚੋਰੀ ਕਰਨ ਲੱਗ ਪਿਆ ।

LEAVE A REPLY

Please enter your comment!
Please enter your name here