ਗੁਰਪ੍ਰੀਤ ਸਿੰਘ ਉਰਫ਼ ਗੈਰੀ ਦੀ ਹੋਈ ਗੋਲੀ ਲੱਗਣ ਕਾਰਨ ਮੌਤ

0
56
Murder

ਮੋਗਾ, 15 ਅਪ੍ਰੈਲ 2026 : ਪੰਜਾਬ ਦੇ ਜਿਲਾ ਮੋਗਾ (Moga District) ਦੇ ਧਰਮਕੋਟ ਵਿਖੇ ਇਕ ਸਕਾਰਪੀਓ ਗੱਡੀ ਵਿਚ ਇਕ ਨੌਜਵਾਨ ਦੀ ਖੂਨ ਨਾਲ ਲਥਪਥ ਲਾਸ਼ (Corpse) ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੀ ਕੰਮ ਕਾਜ ਕਰਦਾ ਸੀ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਧਰਮਕੋਟ ਦੇ ਜਲੰਧਰ ਰੋਡ ਥਾਣਾ ਅਧੀਨ ਆਉਂਦੇ ਪੰਡੋਰੀ ਰੋਡ ਸਾਹਮਣੇ ਸਕਾਰਪੀਓ ਗੱਡੀ ਵਿਚ ਜੋ ਗੁਰਪ੍ਰੀਤ ਸਿੰਘ ਗੈਰੀ (Gurpreet Singh Gary) ਨਾਮੀ ਨੌਜਵਾਨ ਦੀ ਖੂਨ ਨਾਲ ਲਥਪਥ ਲਾਸ਼ ਮਿਲੀ ਹੈ ਰੇਡੀਮੇਡ ਗਾਰਮੈਂਟ ਦੀ ਦੁਕਾਨ ਕਰਦਾ ਸੀ । ਗੈਰੀ ਦੇ ਇਸ ਹਾਲਤ ਵਿਚ ਮਿਲਣ ਦੇ ਪਰਿਵਾਰਕ ਮੈਂਬਰਾਂ ਵਲੋਂ ਗੈਰੀ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਵਲੋਂ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ ।

ਕੀ ਦੱਸਿਆ ਥਾਣਾ ਧਰਮਕੋਟ ਦੇ ਮੁੱਖ ਅਫ਼ਸਰ ਨੇ

ਥਾਣਾ ਧਰਮਕੋਟ ਦੇ ਮੁੱਖ ਅਫਸਰ ਲਛਮਣ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਗੈਰੀ ਕੁਝ ਸਮੇਂ ਤੋਂ ਡਿਪਰੈਸ਼ਨ ਵਿੱਚ ਰਹਿੰਦਾ ਸੀ ਅਤੇ ਅੱਜ ਉਹ ਆਪਣੀ ਗੱਡੀ ਲੈ ਕੇ ਘਰੋਂ ਚਲਾ ਗਿਆ ਅਤੇ ਜੀ. ਪੀ. ਆਰ. ਐਸ. ਸਿਸਟਮ ਰਾਹੀਂ ਜਦੋਂ ਉਹਨਾਂ ਨੇ ਗੱਡੀ ਇੱਕ ਥਾਂ ਖੜੀ ਦੇਖੀ ਤਾਂ ਉਨ੍ਹਾਂ ਤੁਰੰਤ ਗੱਡੀ ਦਾ ਪਿੱਛਾ ਕੀਤਾ, ਜਦੋਂ ਜਾ ਕੇ ਦੇਖਿਆ ਤਾਂ ਗੈਰੀ ਖੂਨ ਨਾਲ ਲੱਥਪਥ ਹੋਇਆ ਪਿਆ ਸੀ ਅਤੇ ਉਸ ਦੀ ਮੌਤ (Death) ਹੋ ਚੁੱਕੀ ਸੀ ।

ਗੈਰੀ ਦੀ ਲਾਸ਼ ਕੋਲੋਂ ਕਿਹੜਾ ਹਥਿਆਰ ਬਰਾਮਦ ਹੋਇਆ ਹੈ

ਥਾਣਾ ਮੁਖੀ ਲਸਣ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦੇ ਪਾਸੋਂ 45 ਬੋਰ ਦਾ ਲਾਇਸੈਂਸ ਰਿਵਾਲਵਰ (License revolver) ਵੀ ਬਰਾਮਦ ਕਰ ਲਿਆ ਗਿਆ ਹੈ ਅਤੇ ਇਸਦੀ ਬਰੀਕੀ ਦੇ ਨਾਲ ਜਾਂਚ ਵੀ ਕੀਤੀ ਜਾ ਰਹੀ ਹੈ। ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੁਲਿਸ ਵੱਲੋਂ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ।

LEAVE A REPLY

Please enter your comment!
Please enter your name here