ਆਮਦਨ ਤੋਂ ਵੱਧ ਜਾਇਦਾਦ ਮਾਮਲੇ `ਚ ਸਾਬਕਾ ਅਧਿਕਾਰੀ ਨੂੰ ਸਾਲਾਂ ਦੀ ਸਜ਼ਾ

0
43
Prison

ਮੋਹਾਲੀ, 28 ਮਾਰਚ 2026 : ਸੀ. ਬੀ. ਆਈ. ਅਦਾਲਤ (C. B. I. Court) ਵਲੋਂ ਇਕ ਸਾਬਕਾ ਅਧਿਕਾਰੀ ਨੂੰ ਆਮਦਨ ਤੋਂ ਵਧ ਜਾਇਦਾਦ (Assets in excess of income) ਮਾਮਲੇ ਵਿਚ ਕਈ ਸਾਲਾਂ ਦੀ ਸਜਾ ਸੁਣਾਏ ਜਾਣ ਦਾ ਸਮਾਚਾਰ ਹੈ ।

ਕਿੰਨੇ ਸਾਲ ਦੀ ਸੁਣਾਈ ਗਈ ਹੈ ਸਜਾ

ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਸੀ. ਬੀ. ਆਈ. ਅਦਾਲਤ ਨੇ ਇਨਕਮ ਟੈਕਸ ਵਿਭਾਗ (Income Tax Department) ਦੇ ਸਾਬਕਾ ਅਸਿਸਟੈਂਟ ਕਮਿਸ਼ਨਰ ਵਾਈ. ਕੇ. ਸਕਸੈਨਾ ਨੂੰ ਦੋਸ਼ੀ ਠਹਿਰਾਉਂਦੇ ਹੋਏ 4 ਸਾਲ ਦੀ ਸਜ਼ਾ (Punishment) ਸੁਣਾਈ ਹੈ । ਨਾਲ ਹੀ ਅਦਾਲਤ ਨੇ ਮੁਲਜ਼ਮ ‘ਤੇ 13 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ।ਅਦਾਲਤ ਦੇ ਹੁਕਮ ਅਨੁਸਾਰ ਮੁਲਜ਼ਮ ਨੂੰ 4 ਸਾਲ ਦੀ ਸਜ਼ਾ ਅਤੇ 13 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ । ਜੇਕਰ ਜੁਰਮਾਨਾ ਨਾ ਦਿੱਤਾ ਗਿਆ ਤਾਂ ਉਨ੍ਹਾਂ ਨੂੰ ਵਾਧੂ 6 ਮਹੀਨੇ ਜੇਲ ਕੱਟਣੀ ਪਵੇਗੀ ।

ਕਿਹੜਾ ਕੇਸ ਦਰਜ ਕੀਤਾ ਗਿਆ ਸੀ ਅਧਿਕਾਰੀ ਵਿਰੁੱਧ

ਜਾਣਕਾਰੀ ਅਨੁਸਾਰ ਸੀ. ਬੀ. ਆਈ., ਏ. ਸੀ. ਬੀ. ਚੰਡੀਗੜ੍ਹ ਨੇ ਪਟੀਸ਼ਨ ਤਹਿਤ ਸਕਸੈਨਾ ਦੇ ਖਿ਼ਲਾਫ਼ ਪ੍ਰੀਵੈਂਸ਼ਨ ਆਫ਼ ਕੁਰੱਪਸ਼ਨ ਐਕਟ (Prevention of Corruption Act) ਤਹਿਤ ਕੇਸ ਦਰਜ ਕੀਤਾ ਸੀ । ਜਾਂਚ ਵਿਚ ਪਤਾ ਲੱਗਾ ਕਿ ਨਵੰਬਰ 1979 ਤੋਂ ਫਰਵਰੀ 2005 ਤੱਕ ਆਪਣੀ ਸਰਕਾਰੀ ਨੌਕਰੀ ਦੌਰਾਨ, ਉਨ੍ਹਾਂ ਨੇ ਆਪਣੀ ਜਾਣੀ-ਪਛਾਣੀ ਆਮਦਨ ਤੋਂ ਕਿਤੇ ਵੱਧ ਜਾਇਦਾਦ ਇਕੱਠੀ ਕੀਤੀ । ਇਹ ਜਾਇਦਾਦ ਉਨ੍ਹਾਂ ਦੇ ਨਾਮ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਮ ‘ਤੇ ਵੀ ਦਰਜ ਸੀ ।

Read More : ਮੋਹਾਲੀ ਸੈਸ਼ਨ ਅਦਾਲਤ ਨੇ ਲਗਾਈ ਸ਼ਹਿਬਾਜ ਸਿੰਘ ਦੀ ਸਜ਼ਾ ਤੇ ਰੋਕ

LEAVE A REPLY

Please enter your comment!
Please enter your name here