ਕਪੂਰਥਲਾ, 28 ਮਾਰਚ 2026 : ਪੰਜਾਬ ਦੇ ਜਿਲਾ ਕਪੂਰਥਲਾ (Kapurthala) ਵਿਖੇ ਪੈਂਦੇ ਰਾਏਪੁਰ ਪੀਰ ਬਖਸ਼ੀਵਾਲਾ ਨੇੜੇ ਇਕ ਕਾਰ-ਬੁਲਟ ਮੋਟਰਸਾਈਕਲ ਟੱਕਰ (Car-Bullet Motorcycle Collision) ਵਿਚ ਬੁਲਟ ਸਵਾਰ ਦੀ ਮੌਤ ਹੋ ਗਈ ਹੈ ।
ਕੌਣ ਹੈ ਇਹ ਬੁਲਟ ਸਵਾਰ ਵਿਅਕਤੀ
ਮਿਲੀ ਜਾਣਕਾਰੀ ਅਨੁਸਾਰ ਵਿਧਾਨ ਸਭਾ ਹਲਕਾ ਭੁਲੱਥ ਅਧੀਨ ਪੈਂਦੇ ਰਾਏਪੁਰ ਪੀਰ ਬਖਸ਼ਵਾਲਾ ਦੇ ਨਜ਼ਦੀਕ ਇਕ ਦਰਦਨਾਕ ਸੜਕ ਹਾਦਸੇ (Road accidents) ਵਿੱਚ ਪਿੰਡ ਟਾਂਡੀ ਦੇ ਵਿਅਕਤੀ ਦੀ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ ਦਾ ਨਾਮ ਸੁਰਜੀਤ ਸਿੰਘ (Surjit Singh) ਹੈ ।
ਜਾਣਕਾਰੀ ਅਨੁਸਾਰ ਇੱਕ ਸਵਿਫ਼ਟ ਕਾਰ ਮਾਡਲ ਟਾਊਨ ਵਾਲੀ ਸਾਈਡ ਤੋਂ ਤੇਜ਼ ਰਫ਼ਤਾਰ ਨਾਲ ਆ ਰਹੀ ਸੀ, ਜਦਕਿ ਬੁਲਟ ਸਵਾਰ ਵਿਅਕਤੀ ਰਾਏਪੁਰ ਪੀਰ ਬਖਸ਼ੀਵਾਲਾ ਵੱਲੋਂ ਆ ਰਿਹਾ ਸੀ । ਦੋਹਾਂ ਵਾਹਨਾਂ ਵਿਚਾਲੇ ਆਹਮੋ-ਸਾਹਮਣੇ ਜ਼ੋਰਦਾਰ ਟੱਕਰ (Strong collision) ਹੋ ਗਈ, ਜਿਸ ਕਾਰਨ ਬੁਲਟ ਸਵਾਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ । ਹਾਦਸੇ ਤੋਂ ਤੁਰੰਤ ਬਾਅਦ ਜ਼ਖ਼ਮੀ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਬੇਗੋਵਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ।
ਕਾਰ ਚਾਲਕ ਹੋ ਗਿਆ ਮੌਕੇ ਤੋਂ ਫਰਾਰ
ਮ੍ਰਿਤਕ ਦੀ ਪਹਿਚਾਣ ਸੁਰਜੀਤ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਪਿੰਡ ਟਾਂਡੀ ਵਜੋਂ ਹੋਈ ਹੈ । ਹਾਦਸੇ ਮਗਰੋਂ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ । ਇਸ ਸਬੰਧੀ ਥਾਣਾ ਮੁਖੀ ਐਸ. ਐਚ. ਓ. ਬਿਕਰਮਜੀਤ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ । ਪੁਲਿਸ ਵੱਲੋਂ ਫਰਾਰ ਕਾਰ ਚਾਲਕ ਦੀ ਭਾਲ ਜਾਰੀ ਹੈ ।
Read More : ਸੜਕ ਹਾਦਸੇ ਵਿਚ ਇੱਕੋ ਪਰਿਵਾਰ ਦੇੇ ਪੰਜ ਦੀ ਮੌਤ ਤੇ ਤਿੰਨ ਜਣੇ ਜਖਮੀ









