ਪੰਜ ਪਿਆਰੇ ਵਾਲੇ ਬਿਆਨ ‘ਤੇ ਹਰੀਸ਼ ਰਾਵਤ ਨੇ ਮੰਗੀ ਮੁਆਫੀ

0
71

ਪੰਜਾਬ ਕਾਂਗਰਸ ਦਾ ਕਲੇਸ਼ ਦਿਨੋਂ -ਦਿਨ ਵੱਧਦਾ ਹੀ ਜਾ ਰਿਹਾ ਹੈ। ਅਗਲੇ ਸਾਲ ਰਾਜ ਵਿੱਚ ਚੋਣਾਂ ਹੋਣੀਆਂ ਹਨ, ਪਰ ਸਿੱਧੂ ਅਤੇ ਕੈਪਟਨ ਇੱਕ ਦੂਜੇ ਦੇ ਖਿਲਾਫ ਮੋਰਚਾ ਖੋਲ੍ਹ ਰਹੇ ਹਨ। ਦੋਵਾਂ ਵਿਚਾਲੇ ਵਿਵਾਦ ਖਤਮ ਕਰਨ ਲਈ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਖੁਦ ਵਿਵਾਦਾਂ ਵਿੱਚ ਫਸ ਗਏ। ਦਰਅਸਲ, ਉਸਨੇ ਸਿੱਧੂ ਅਤੇ ਉਸਦੀ ਟੀਮ ਦੇ ਚਾਰ ਕਾਰਜਕਾਰੀ ਪ੍ਰਧਾਨਾਂ ਦੀ ਤੁਲਨਾ ਸਿੱਖ ਧਰਮ ਦੇ ਮਹਾਨ ਪੰਚ ਪਿਆਰਿਆਂ ਨਾਲ ਕੀਤੀ। ਜਿਸ ਤੋਂ ਬਾਅਦ ਇਸ ਮਾਮਲੇ ‘ਤੇ ਵਿਵਾਦ ਖੜ੍ਹਾ ਹੋ ਗਿਆ ਹੈ।

ਇਸ ਤੋਂ ਬਾਅਦ ਹਰੀਸ਼ ਰਾਵਤ ਨੇ ਟਵੀਟ ਕਰਕੇ ਮੁਆਫੀ ਮੰਗੀ ਹੈ, ਜਿਸ ਵਿੱਚ ਉਨ੍ਹਾਂ ਨੇ ਇਹ ਕਿਹਾ ਹੈ ਕਈ ਵਾਰ ਤੁਸੀਂ ਆਦਰ ਪ੍ਰਗਟ ਕਰਦੇ ਹੋ ਕਈ ਅਜਿਹੇ ਸ਼ਬਦਾਂ ਦੀ ਵਰਤੋਂ ਕਰ ਲੈਂਦੇ ਹੋ ,ਜੋ ਅਪੱਤੀਜਨਕ ਹੁੰਦੇ ਹਨ। ਮੈਂ ਵੀ ਕੱਲ੍ਹ ਆਪਣੇ ਸਤਿਕਾਰਯੋਗ ਪ੍ਰਧਾਨ ਅਤੇ ਚਾਰ ਕਾਰਜਕਾਰੀ ਪ੍ਰਧਾਨਾਂ ਲਈ ‘ਪੰਜ ਪਿਆਰੇ’ ਸ਼ਬਦ ਦੀ ਵਰਤੋਂ ਕਰਨ ਦੀ ਗਲਤੀ ਕੀਤੀ ਹੈ।

ਮੈਂ ਦੇਸ਼ ਦੇ ਇਤਿਹਾਸ ਦਾ ਵਿਦਿਆਰਥੀ ਹਾਂ ਅਤੇ ਪੰਜ ਪਿਆਰਿਆਂ ਦੀ ਅਗਵਾਈ ਦੀ ਸਥਿਤੀ ਦੀ ਕਿਸੇ ਹੋਰ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ। ਮੈਂ ਇਹ ਗਲਤੀ ਕੀਤੀ ਹੈ, ਮੈਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਮੁਆਫੀ ਮੰਗਦਾ ਹਾਂ। ਪਛਤਾਵੇ ਵਜੋਂ, ਮੈਂ ਕੁਝ ਸਮੇਂ ਲਈ ਆਪਣੇ ਰਾਜ ਵਿੱਚ ਇੱਕ ਗੁਰਦੁਆਰਾ ਸਾਹਿਬ ਨੂੰ ਝਾੜੂ ਨਾਲ ਸਾਫ਼ ਕਰਾਂਗਾ।

LEAVE A REPLY

Please enter your comment!
Please enter your name here