ਨਵੀਂ ਦਿੱਲੀ, 20 ਮਾਰਚ 2026 : ਦਿੱਲੀ ਕੱਟੜਾ ਐਕਸਪ੍ਰੈਸ (Delhi Katra Express) ‘ਤੇ ਬੀਤੀ ਰਾਤ ਟਰਾਲੇ ਨੂੰ ਟਰੱਕ ਵਲੋਂ ਟੱਕਰ ਮਾਰਨ ਦੇ ਚਲਦਿਆਂ ਦੋ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਜਾਣ ਦਾ ਸਮਾਚਾਰ ਹੈ ।
ਸੜਕ ਹਾਦਸੇ ਵਿਚ ਕਿਸ ਕਿਸ ਦੀ ਹੋਈ ਮੌਤ
ਮਿਲੀ ਜਾਣਕਾਰੀ ਅਨੁਸਾਰ ਝੱਜਰ ਜਿਲ੍ਹੇ ਦੇ ਬਹਾਦਰਗੜ੍ਹ ਇਲਾਕੇ ਵਿੱਚ ਦਿੱਲੀ-ਕਟੜਾ ਐਕਸਪ੍ਰੈਸਵੇਅ ‘ਤੇ ਬੀਤੀ ਰਾਤ ਲਗਭਗ 1 ਵਜੇ ਇੱਕ ਜੋ ਟਰਾਲੇ ਤੇ ਟਰੱਕ ਵਿਚਕਾਰ ਭਿਆਨਕ ਸੜਕ ਹਾਦਸਾ (Road accident) ਵਾਪਰਿਆ ਹੈ ਵਿਚ ਜਿਨ੍ਹਾਂ ਦੋ ਲੋਕਾਂ ਦੀ ਮੌਤ (Death) ਹੋਈ ਹੈ ਉਹ ਟਰਾਲੇ ਦੇ ਕੈਬਿਨ ਅੰਦਰ ਬੈਠਾ ਡਰਾਈਵਰ ਅਤੇ ਉਸਦਾ ਸਹਾਇਕ ਹੈ । ਹਾਦਸੇ ਦੌਰਾਨ ਦੋਵੇਂ ਕੈਬਿਨ ਦੇ ਅੰਦਰ ਹੀ ਬੁਰੀ ਤਰ੍ਹਾਂ ਕੁਚਲੇ ਗਏ । ਪਿੰਡ ਨੀਲੋਠੀ ਦੇ ਨੇੜੇ ਸੜਕ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ । ਲਾਸ਼ਾਂ ਨੂੰ ਪੋਸਟਮਾਰਟਮ (Postmortem) ਲਈ ਹਸਪਤਾਲ ਭੇਜਿਆ ਗਿਆ ।
ਹਾਈਵੇ ਤੇ ਖੜ੍ਹੇ ਟਰਾਲੇ ਨੂੰ ਟਰੱਕ ਨੇ ਮਾਰੀ ਸੀ ਪਿੱਛੋ ਟੱਕਰ
ਜਾਣਕਾਰੀ ਮੁਤਾਬਕ ਟਰਾਲਾ ਜੋ ਕਿ ਹਾਈਵੇ ਤੇ ਖੜ੍ਹਾ ਸੀ ਨੂੰ ਪਿੱਛੇ ਤੋਂ ਆ ਰਹੇ ਤੇਜ ਰਫ਼ਤਾਰ ਟਰੱਕ (High-speed truck) ਨੇ ਟੱਕਰ ਮਾਰ ਦਿੱਤੀ । ਜਿਸ ਕਾਰਲ ਟਰੱਕ ਟਰਾਲੇ ਦੇ ਨਾਲ ਹੀ ਚਿਪਕ ਗਿਆ । ਟਰੱਕ ਨੂੰ ਕਰੇਨ ਦੀ ਵਰਤੋਂ ਕਰਕੇ ਟਰਾਲੇ ਨਾਲੋਂ ਵੱਖ ਕੀਤਾ ਗਿਆ । ਪੁਲਸ ਆਲੇ-ਦੁਆਲੇ ਦੇ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਲਾਸ਼ਾਂ ਦੀ ਪਛਾਣ ਕਰਨ ਦੀਆਂ ਕੋਸਿ਼ਸ਼ਾਂ ਜਾਰੀ ਹਨ । ਮਾਮਲੇ ਵਿੱਚ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ।
Read More : ਕਾਰ-ਮੋਟਰਸਾਈਕਲ ਟੱਕਰ ਵਿਚ ਮੋਟਰਸਾਈਕਲ ਸਵਾਰ ਦੋ ਦੀ ਮੌਤ









